ਕਾਰਤਿਕ ਆਰੀਅਨ ਨੇ ਮੁੰਬਈ ਤੇ ਸਭ ਤੋਂ ਪੌਸ਼ ਇਲਾਕੇ 'ਚ ਆਪਣੀ ਮਾਂ ਲਈ ਖਰੀਦਿਆ ਆਲੀਸ਼ਾਨ ਘਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਦੇ ਸ਼ਹਿਜ਼ਾਦੇ ਦੇ ਨਾਂਅ ਨਾਲ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਕਾਰਤਿਕ ਆਰੀਅਨ ਨੇ ਆਪਣੀ ਮਾਂ ਲਈ ਇੱਕ ਆਲੀਸ਼ਾਨ ਘਰ ਖਰੀਦੀਆ ਹੈ, ਜਿਸ ਦੀ ਕੀਮਤ 17.50 ਕਰੋੜ ਰੁਪਏ ਹੈ। ਫੈਨਜ਼ ਅਦਾਕਾਰ ਨੂੰ ਉਸ ਦੀ ਇਸ ਉਪਲਬਧੀ ਲਈ ਵਧਾਈ ਦੇ ਰਹੇ ਹਨ।

Reported by: PTC Punjabi Desk | Edited by: Pushp Raj  |  July 11th 2023 11:24 AM |  Updated: July 11th 2023 11:24 AM

ਕਾਰਤਿਕ ਆਰੀਅਨ ਨੇ ਮੁੰਬਈ ਤੇ ਸਭ ਤੋਂ ਪੌਸ਼ ਇਲਾਕੇ 'ਚ ਆਪਣੀ ਮਾਂ ਲਈ ਖਰੀਦਿਆ ਆਲੀਸ਼ਾਨ ਘਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Kartik Aaryan bought New House For his Mother: ਬਾਲੀਵੁੱਡ ਦੇ ਸ਼ਹਿਜ਼ਾਦੇ ਦੇ ਨਾਂਅ ਨਾਲ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਨੇ 2011 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਉਹ ਬਾਲੀਵੁੱਡ ਦਾ ਵੱਡਾ ਨਾਮ ਬਣ ਚੁੱਕਿਆ ਹੈ। ਹਾਲ ਹੀ ਚ ਉਸ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਕਾਰਤਿਕ ਨੇ ਆਪਣੀ ਮਾਂ ਲਈ ਇੱਕ ਆਲੀਸ਼ਾਨ ਘਰ ਖਰੀਦੀਆ ਹੈ, ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। 

ਹੁਣ ਕਾਰਤਿਕ ਆਰੀਅਨ ਨੂੰ ਲੈਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਅਦਾਕਾਰ ਨੇ ਆਪਣੀ ਮਾਂ ਅਤੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਖਬਰ ਹੈ ਕਿ ਕਾਰਤਿਕ ਨੇ ਇਕ ਵਾਰ ਫਿਰ ਆਪਣੇ ਲਈ ਨਵਾਂ ਘਰ ਲਿਆ ਹੈ। ਜਿਸ ਦੀ ਕੀਮਤ ਕਰੋੜਾਂ ਵਿੱਚ ਹੈ। ਕਾਰਤਿਕ ਆਰੀਅਨ ਨੇ ਮੁੰਬਈ ਦੇ ਸਭ ਤੋਂ ਪੌਸ਼ ਏਰੀਆ 'ਚ ਇਹ ਆਲੀਸ਼ਾਨ ਘਰ ਖਰੀਦਿਆ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਕਾਰਤਿਕ ਨੇ ਮੁੰਬਈ ਦੇ ਬੇਹੱਦ ਪਾਸ਼ ਇਲਾਕੇ ਯਾਨੀ ਕਿ  ਜੁਹੂ ਵਿੱਚ 1,594 ਵਰਗ ਫੁੱਟ ਦਾ ਇਹ ਅਪਾਰਟਮੈਂਟ 17.50 ਕਰੋੜ ਰੁਪਏ ਵਿੱਚ ਖਰੀਦਿਆ ਹੈ। ਜੋ ਕਿ ਸਿੱਧੀ ਵਿਨਾਇਕ ਬਿਲਡਿੰਗ ਦੀ ਦੂਜੀ ਮੰਜ਼ਲ 'ਤੇ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੈਂਪਸ 'ਚ 'ਪ੍ਰੈਜ਼ੀਡੈਂਸੀ ਸੋਸਾਇਟੀ' ਵੀ ਹੈ, ਜਿਸ ਦੀ 8ਵੀਂ ਮੰਜ਼ਿਲ 'ਤੇ ਕਾਰਤਿਕ ਦਾ ਪਰਿਵਾਰ ਯਾਨੀ ਉਸ ਦੀ ਮਾਂ ਡਾਕਟਰ ਮਾਲਾ ਤਿਵਾਰੀ ਰਹਿੰਦੀ ਹੈ।

ਹੁਣ ਅਦਾਕਾਰ ਦੀ ਨਵੀਂ ਜਾਇਦਾਦ ਦੇ ਹਿਸਾਬ ਨਾਲ ਉਹ ਆਪਣੀ ਮਾਂ ਦਾ ਗੁਆਂਢੀ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਨੇ ਆਪਣਾ ਨਵਾਂ ਘਰ ਖਰੀਦ ਕੇ ਆਪਣੀ ਮਾਂ ਦੇ ਸੁਫਨਾ ਪੂਰਾ ਕੀਤਾ ਹੈ।  ਖਬਰਾਂ ਮੁਤਾਬਕ ਅਦਾਕਾਰ ਨੇ ਇਹ ਘਰ ਆਪਣੀ ਮਾਂ ਦੇ ਨਾਂ 'ਤੇ ਖਰੀਦਿਆ। ਉਸ ਨੇ ਆਪਣੇ ਹੱਥਾਂ ਨਾਲ ਘਰ ਦੇ ਕਾਗ਼ਜ਼ ਆਪਣੀ ਮਾਂ ਨੂੰ ਸੌਂਪੇ, ਜੋ ਉਨ੍ਹਾਂ ਲਈ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਹੈ। ਰਿਪੋਰਟਾਂ ਮੁਤਾਬਕ ਕਾਰਤਿਕ ਨੇ ਸਟੈਂਪ ਡਿਊਟੀ ਵਜੋਂ 1.05 ਕਰੋੜ ਰੁਪਏ ਅਦਾ ਕੀਤੇ ਹਨ। ਉਸ ਦੇ ਲਗਜ਼ਰੀ ਅਪਾਰਟਮੈਂਟ ਵਿੱਚ ਦੋ ਵਾਹਨਾਂ ਲਈ ਪਾਰਕਿੰਗ ਥਾਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕੇ ਦੀ ਸਭ ਤੋਂ ਮਹਿੰਗੀ ਪ੍ਰਾਪਰਟੀ ਹੈ।

ਹੋਰ ਪੜ੍ਹੋ: Dalljiet Kaur: ਵਿਆਹ ਤੋਂ ਬਾਅਦ ਪਹਿਲੀ ਵਾਰ ਭਾਰਤ ਪਹੁੰਚੀ ਦਲਜੀਤ ਕੌਰ, ਬੇਟੇ ਜੇਡਨ ਨਾਲ ਏਅਰਪੋਰਟ 'ਤੇ ਹੋਈ ਸਪਾਟ

ਵਰਕਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਇਕ ਤੋਂ ਬਾਅਦ ਇਕ ਫਿਲਮਾਂ ਦੇ ਰਹੇ ਹਨ। ਹਾਲ ਹੀ 'ਚ 29 ਜੂਨ ਨੂੰ ਉਨ੍ਹਾਂ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਰਿਲੀਜ਼ ਹੋਈ ਹੈ। ਇਸ ਫਿਲਮ 'ਚ ਉਹ ਕਿਆਰਾ ਅਡਵਾਨੀ ਨਾਲ ਨਜ਼ਰ ਆਏ ਸਨ। ਫਿਲਮ ਨੂੰ ਰਿਲੀਜ਼ ਹੋਏ 9 ਸਾਲ ਹੋ ਗਏ ਹਨ। ਫਿਲਮ ਨੇ 9 ਦਿਨਾਂ 'ਚ ਕਰੀਬ 56 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਅਤੇ ਕਾਫੀ ਤਾਰੀਫ ਵੀ ਕਮਾ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਨਿਰਦੇਸ਼ਕ ਸਮੀਰ ਵਿਦਵਾਂਸ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਤੋਂ ਬਾਅਦ ਹੁਣ ਕਾਰਤਿਕ ਕੋਲ 'ਆਸ਼ਿਕੀ-3' ਅਤੇ 'ਹੇਰਾ-ਫੇਰੀ-3' ਵਰਗੀਆਂ ਵੱਡੀਆਂ ਫ੍ਰੈਂਚਾਇਜ਼ੀ ਫਿਲਮਾਂ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network