ਕਰਨ ਸਿੰਘ ਗਰੋਵਰ ਨੇ ਦੱਸਿਆ ਮਾਤਾ-ਪਿਤਾ ਬਨਣ ਤੋਂ ਬਾਅਦ ਦਾ ਤਜ਼ਰਬਾ, ਧੀ ਦੇਵੀ ਨੂੰ ਕਿਹਾ ਨੰਨ੍ਹੀ ਫਾਈਟਰ

Reported by: PTC Punjabi Desk | Edited by: Pushp Raj  |  February 03rd 2024 07:54 PM |  Updated: February 03rd 2024 07:54 PM

ਕਰਨ ਸਿੰਘ ਗਰੋਵਰ ਨੇ ਦੱਸਿਆ ਮਾਤਾ-ਪਿਤਾ ਬਨਣ ਤੋਂ ਬਾਅਦ ਦਾ ਤਜ਼ਰਬਾ, ਧੀ ਦੇਵੀ ਨੂੰ ਕਿਹਾ ਨੰਨ੍ਹੀ ਫਾਈਟਰ

Karan Singh Grover and Bipasha Basu daughter devi: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਰਨ ਸਿੰਘ ਗਰੋਵਰ (Karan Singh Grover) ਪਿਛਲੇ ਹਫਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਈ Fighterਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ। ਉਨ੍ਹਾਂ ਨੇ ਇੱਕ ਨਵੇਂ ਇੰਟਰਵਿਊ ਵਿੱਚ ਆਪਣੇ ਔਖੇ ਦਿਨਾਂ ਬਾਰੇ ਦੱਸਿਆ। ਜਦੋਂ ਅਭਿਨੇਤਾ ਦੀ ਬੇਟੀ ਦੇਵੀ (Devi) ਮਹਿਜ਼ 5 ਦਿਨਾਂ ਦੀ ਸੀ ਤਾਂ ਉਸ ਨੂੰ ਘਰ ਛੱਡ ਕੇ ਫਾਈਟਰ ਦੀ ਸ਼ੂਟਿੰਗ ਲਈ ਜਾਣਾ ਪਿਆ। ਉਨ੍ਹਾਂ ਨੇ ਆਪਣੀ ਧੀ ਨੂੰ ‘ਫਾਈਟਰ’ ਦੱਸਿਆ ਹੈ।

ਕਰਨ ਸਿੰਘ ਗਰੋਵਰ ਨੇ ‘ਬਾਲੀਵੁੱਡ ਹੰਗਾਮਾ’ ਨੂੰ ਆਪਣੀ ਬੇਟੀ ਬਾਰੇ ਦੱਸਿਆ। ਉਸ ਨੇ ਕਿਹਾ, ‘ਉਹ 14 ਮਹੀਨਿਆਂ ਦੀ ਹੈ। ਜਦੋਂ ਉਹ ਪੈਦਾ ਹੋਈ ਤਾਂ ਉਸਦੇ ਦਿਲ ਵਿੱਚ ਦੋ ਛੇਕ ਸਨ। ਸਾਨੂੰ ਓਪਨ ਹਾਰਟ ਸਰਜਰੀ ਕਰਵਾਉਣੀ ਪਈ। ਉਹ ਇੱਕ ਫਾਈਟਰ ਹੈ। ਅਭਿਨੇਤਾ ਨੇ ਔਖੇ ਸਮੇਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਸ ਨੇ ਬਿਪਾਸ਼ਾ ਨਾਲ ਕਿਵੇਂ ਇਸ ਗੱਲ ਦਾ ਸਾਹਮਣਾ ਕੀਤਾ।

 

 

ਕਰਨ ਸਿੰਘ ਗਰੋਵਰ ਦੇ ਘਰ ਪਿਛਲੇ ਸਾਲ ਹੋਇਆ ਸੀ ਧੀ ਦਾ ਜਨਮ

ਕਰਨ ਸਿੰਘ ਗਰੋਵਰ ਨੇ ਕਿਹਾ ਕਿ ਸਾਨੂੰ ਉਸ ਦੇ ਜਨਮ ਦੇ ਤੀਜੇ ਦਿਨ ਤੱਕ ਨਹੀਂ ਪਤਾ ਸੀ ਕਿ ਉਸ ਦੇ ਦਿਲ ਵਿੱਚ ਕੋਈ ਸਮੱਸਿਆ ਹੈ। ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਮਾਤਾ-ਪਿਤਾ ਬਣਨ ਲਈ ਬਹੁਤ ਤਾਕਤ ਦੀ ਲੋੜ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮੁਸ਼ਕਲ ਸਥਿਤੀ ਹੈ। ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਪਿਛਲੇ ਸਾਲ ਨਵੰਬਰ ‘ਚ ਬੇਟੀ ਦੇਵੀ ਦੇ ਮਾਤਾ-ਪਿਤਾ ਬਣੇ ਸਨ।

 

ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਤੋਂ ਰਿਲੀਜ਼ ਹੋਇਆ ਨਵਾਂ ਗੀਤ 'ਅੰਮਾ ਜਾਏ', ਵੇਖੋ ਵੀਡੀਓ

ਜਦੋਂ ਬਿਪਾਸ਼ਾ ਬਾਸੂ ਦਾ ਹੋਈ ਗਈ ਸੀ ਭਾਵੁਕ

ਬਿਪਾਸ਼ਾ ਬਾਸੂ (Bipasha Basu) ਨੇ ਨੇਹਾ ਧੂਪੀਆ ਨਾਲ ਗੱਲਬਾਤ ‘ਚ ਆਪਣੀ ਬੇਟੀ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਸੀ। ਉਸ ਨੇ ਕਿਹਾ ਕਿ ਮੈਨੂੰ ਤੀਸਰਾ ਮਹੀਨਾ ਯਾਦ ਹੈ, ਜਦੋਂ ਅਸੀਂ ਸਕੈਨ ਲਈ ਗਏ ਸੀ। ਅਸੀਂ ਸਾਰੀ ਖੋਜ ਕੀਤੀ ਅਤੇ ਸਰਜਨਾਂ ਨੂੰ ਮਿਲੇ ਅਤੇ ਹਸਪਤਾਲਾਂ ਦਾ ਦੌਰਾ ਕੀਤਾ। ਮੈਂ ਆਪਣੀ ਬੇਟੀ ਦੀ ਸਰਜਰੀ ਲਈ ਤਿਆਰ ਸੀ, ਪਰ ਕਰਨ ਨਹੀਂ ਸੀ। ਮੈਨੂੰ ਪਤਾ ਸੀ ਕਿ ਉਸਨੂੰ ਸਮਝਣਾ ਚਾਹੀਦਾ ਹੈ। ਸਾਡੇ ਲਈ ਇਹ ਸਭ ਤੋਂ ਮਹੱਤਵਪੂਰਨ ਸੀ ਕਿ ਸਾਡੀ ਬੇਟੀ ਦਾ ਸਹੀ ਸਮੇਂ ਅਤੇ ਸਥਾਨ ‘ਤੇ ਆਪ੍ਰੇਸ਼ਨ ਕੀਤਾ ਜਾਵੇ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network