ਕੀ ਗਾਇਕ ਸ਼ੈਰੀ ਮਾਨ ਛੱਡਣ ਜਾ ਰਹੇ ਗਾਇਕੀ ਦਾ ਖੇਤਰ, ਗਾਇਕ ਦੀ ਪੋਸਟ ਵੇਖ ਪ੍ਰਸ਼ੰਸਕ ਹੋਏ ਹੈਰਾਨ
ਸ਼ੈਰੀ ਮਾਨ (Sharry Maan)ਆਪਣੇ ਬਿਆਨਾਂ ਦੇ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਤੁਸੀਂ ਸਭ ਨੇ ਮੈਨੂੰ ਬਹੁਤ ਸਪੋਟ ਕੀਤਾ ‘ਯਾਰ ਅਣਮੁੱਲੇ’ ਐਲਬਮ ਤੋਂ ਲੈ ਕੇ ਹੁਣ ਤੱਕ ਏਨਾਂ ਪਿਆਰ ਦੇਣ ਦੇ ਲਈ ਬਹੁਤ ਸ਼ੁਕਰੀਆ ਇਹ ਮੇਰੀ ਆਖਰੀ ਐਲਬਮ ਹੋਵੇਗੀ'।
ਹੋਰ ਪੜ੍ਹੋ : ਅੰਬਰ ਧਾਲੀਵਾਲ ਦੀਆਂ ਵੈਕੇਸ਼ਨ ਤਸਵੀਰਾਂ ਹੋ ਰਹੀਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਹੋਰ ਪੜ੍ਹੋ : ਕੈਨੇਡਾ ਤੋਂ ਡਿਪੋਰਟ ਹੋਏ ਵਿਦਿਆਰਥੀਆਂ ਦੇ ਹੱਕ ‘ਚ ਨਿੱਤਰੇ ਸ਼ੈਰੀ ਮਾਨ, ਵੀਡੀਓ ਹੋ ਰਿਹਾ ਵਾਇਰਲ
ਇਸ ਪੋਸਟ ਨੂੰ ਵੇਖ ਕੇ ਗਾਇਕ ਦੇ ਪ੍ਰਸ਼ੰਸਕ ਦੁਚਿੱਤੀ ਪੈ ਗਏ ਹਨ । ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਨੇ ਕਿ ਸ਼ਾਇਦ ਸ਼ੈਰੀ ਮਾਨ ਗਾਇਕੀ ਤੋਂ ਸੰਨਿਆਸ ਲੈਣ ਤਾਂ ਨਹੀਂ ਜਾ ਰਹੇ ।
ਸ਼ੈਰੀ ਮਾਨ ਕਈ ਸਾਲਾਂ ਤੋਂ ਇੰਡਸਟਰੀ ‘ਚ ਹਨ ਸਰਗਰਮ
ਸ਼ੈਰੀ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇਸ ਖੇਤਰ ‘ਚ ਵੀ ਕਾਮਯਾਬ ਰਹੇ । ਉਨ੍ਹਾਂ ਨੇ ਕਈ ਫ਼ਿਲਮਾ ‘ਚ ਅਦਾਕਾਰੀ ਵੀ ਕੀਤੀ ਹੈ ।
‘ਮੈਰਿਜ ਪੈਲੇਸ’ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਹੋਰ ਕਈ ਫ਼ਿਲਮਾਂ ‘ਚ ਵੀ ਉਹ ਅਦਾਕਾਰੀ ਕਰ ਚੁੱਕੇ ਹਨ । ਸ਼ੈਰੀ ਮਾਨ ਉਦੋਂ ਵਿਵਾਦਾਂ ‘ਚ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਪਰਮੀਸ਼ ਵਰਮਾ ਦੇ ਵਿਆਹ ‘ਚ ਸ਼ਿਰਕਤ ਕੀਤੀ ਸੀ ।ਪਰ ਵਿਆਹ ‘ਚ ਸਿਕਓਰਿਟੀ ਵਾਲਿਆਂ ਨੇ ਮੋਬਾਈਲ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਿਸ ਤੋਂ ਬਾਅਦ ਗਇਕ ਨੇ ਪਰਮੀਸ਼ ਵਰਮਾ ਨੂੰ ਸੋਸ਼ਲ ਮੀਡੀਆ ‘ਤੇ ਗਾਲਾਂ ਕੱਢੀਆਂ ਸਨ ।
- PTC PUNJABI