ਦਲਜੀਤ ਕੌਰ ਵਾਪਸ ਜਾ ਰਹੀ ਸਹੁਰੇ !ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਪੋਸਟ ਨੇ ਮਚਾਈ ਤੜਥੱਲੀ

ਅਦਾਕਾਰਾ ਦਲਜੀਤ ਕੌਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਉਹ ਬੀਤੇ ਕਈ ਦਿਨਾਂ ਤੋਂ ਨਿਖਿਲ ਪਟੇਲ ਦੇ ਨਾਲ ਤਲਾਕ ਨੂੰ ਲੈ ਕੇ ਸੁਰਖੀਆਂ ‘ਚ ਹਨ ।ਹੁਣ ਅਦਾਕਾਰਾ ਦੀ ਨਵੀਂ ਪੋਸਟ ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਮਚਾ ਦਿੱਤੀ ਹੈ।

Reported by: PTC Punjabi Desk | Edited by: Shaminder  |  August 12th 2024 03:35 PM |  Updated: August 12th 2024 03:35 PM

ਦਲਜੀਤ ਕੌਰ ਵਾਪਸ ਜਾ ਰਹੀ ਸਹੁਰੇ !ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਪੋਸਟ ਨੇ ਮਚਾਈ ਤੜਥੱਲੀ

ਅਦਾਕਾਰਾ ਦਲਜੀਤ ਕੌਰ (Dalljiet Kaur) ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਉਹ ਬੀਤੇ ਕਈ ਦਿਨਾਂ ਤੋਂ ਨਿਖਿਲ ਪਟੇਲ ਦੇ ਨਾਲ ਤਲਾਕ ਨੂੰ ਲੈ ਕੇ ਸੁਰਖੀਆਂ ‘ਚ ਹਨ ।ਹੁਣ ਅਦਾਕਾਰਾ ਦੀ ਨਵੀਂ ਪੋਸਟ ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਮਚਾ ਦਿੱਤੀ ਹੈ। ਹੁਣ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਲਿਖਿਆ ਹੈ ਕਿ ਉਹ ਜਲਦ ਕੀਨੀਆ ਵਾਪਸ ਜਾ ਰਹੀ ਹੈ। ਇਸ ਵਾਰ ਕੀਨੀਆ ‘ਚ ਕੁਝ ਵਧੀਆ ਯਾਦਾਂ ਲੈ ਕੇ ਸੰਜੋਈਆਂ ਜਾਣਗੀਆਂ।

ਹੋਰ ਪੜ੍ਹੋ : ਜੈਨੀ ਜੌਹਲ ਨੇ ਆਪਣੀ ਭਤੀਜੀ ਦੇ ਨਾਲ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਸ ਨੂੰ ਆ ਰਹੀਆਂ ਪਸੰਦ

ਜਿਸ ਤੋਂ ਬਾਅਦ ਫੈਨਸ ਨੂੰ ਲੱਗਿਆ ਕਿ ਸ਼ਾਇਦ ਅਦਾਕਾਰਾ ਦਾ ਪਤੀ ਦੇ ਨਾਲ ਪੈਚਅਪ ਹੋ ਗਿਆ ਹੈ। ਪਰ ਅਜਿਹਾ ਕੁਝ ਨਹੀਂ ਹੈ ਅਦਾਕਾਰਾ ਕੀਨੀਆ ਕਿਸੇ ਹੋਰ ਕੰਮ ਦੇ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਕੀਨੀਆ ‘ਚ ਬਣਾਈਆਂ ਆਪਣੀਆਂ ਸਹੇਲੀਆਂ ਦੇ ਬਾਰੇ ਵੀ ਗੱਲਬਾਤ ਕੀਤੀ।ਜਿਸ ‘ਚ ਕ੍ਰਿਸਟੀਨਾ ਦੀ ਤਾਰੀਫ ਕੀਤੀ ਹੈ।

ਇਸ ਦੇ ਨਾਲ ਹੀ ਅਦਾਕਾਰਾ ਨੇ ਕ੍ਰਿਸਟੀਨਾ ਦੀ ਤਾਰੀਫ ਕਰਦੇ ਹੋਏ ਲਿਖਿਆ ਕਿ ‘ਕ੍ਰਿਸਟੀਨਾ ਵਰਗੀ ਦੋਸਤ ਪਾ ਕੇ ਉਹ ਬਹੁਤ ਖੁਸ਼ ਹੈ।ਜੋ ਬਿਨ੍ਹਾਂ ਕਿਸੇ ਡਰ ਦੇ ਇੱਕ ਔਰਤ ਨੂੰ ਸਪੋਟ ਕਰਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰਨਾਂ ਮਹਿਲਾ ਦੋਸਤ ਬਾਰੇ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਉਸ ਦੀ ਸਪੋਟ ਨਹੀਂ ਕੀਤੀ।

ਅਦਾਕਾਰਾ ਨੇ ਲਿਖਿਆ ਕਿ ‘ਕਈ ਮਹਿਲਾਵਾਂ ਨੇ ਉਸ ਨੂੰ ਨਿਰਾਸ਼ ਕੀਤਾ।ਜਦੋਂ ਉਨ੍ਹਾਂ ਨੂੰ ਸਹੀ ਅਤੇ ਪੈਸਿਆਂ ਚੋਂ ਕਿਸੇ ਇੱਕ ਚੀਜ਼ ਨੂੰ ਚੁਣਨ ਲਈ ਕਿਹਾ ਗਿਆ।ਅਦਾਕਾਰਾ ਅਕਤੂਬਰ ‘ਚ ਕੀਨੀਆ ਜਾਣ ਵਾਲੀ ਹੈ। ਜਿਸ ਨੂੰ ਲੈ ਕੇ ਉਹ ਬਹੁਤ ਐਕਸਾਈਟਡ ਵੀ ਹੈ।ਅਦਾਕਾਰਾ ਨੇ ਆਪਣਾ ਟ੍ਰੈਵਲ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network