ਭਾਰਤ ਪਾਕਿਸਤਾਨ ਦੀ ਵੰਡ ਦਾ ਦਰਦ ਹੰਡਾਉਣ ਵਾਲੇ ਲੋਕਾਂ ਲਈ ਇੰਦਰਜੀਤ ਕੌਰ ਬਣੀ ਸੀ ਮਸੀਹਾ, ਜਾਣੋ ਇੰਦਰਜੀਤ ਕੌਰ ਬਾਰੇ
15 ਅਗਸਤ ਨੂੰ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ । ਆਜ਼ਾਦੀ ਨੂੰ ਹਾਸਲ ਕਰਨ ਦੇ ਲਈ ਪਤਾ ਨਹੀਂ ਕਿੰਨੇ ਕੁ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਦਾ ਦਰਦ ਆਪਣੇ ਪਿੰਡੇ ਤੇ ਹੰਢਾਉਣ ਵਾਲਿਆਂ ਦੇ ਲਈ ਮਸੀਹਾ ਦੇ ਤੌਰ ‘ਤੇ ਕੰਮ ਕਰਨ ਵਾਲੀ ਇੰਦਰਜੀਤ ਕੌਰ (Inderjit Kaur) ਦੇ ਬਾਰੇ ਦੱਸਾਂਗੇ ।ਭਾਰਤ ਪਾਕਿਸਤਾਨ ਦੀ ਜਦੋਂ ਵੰਡ (India Pakistan partition)ਹੋਈ ਤਾਂ ਲੱਖਾਂ ਦੀ ਗਿਣਤੀ ‘ਚ ਸ਼ਰਨਾਰਥੀ ਭਾਰਤ ਆਉਣ ਲੱਗੇ ।
ਹੋਰ ਪੜ੍ਹੋ : ਅਦਾਕਾਰਾ ਰਵੀਨਾ ਟੰਡਨ ਨੇ ਧੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ,ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ
ਉਸ ਵੇਲੇ ਇੰਦਰਜੀਤ ਕੌਰ ਇੱਕ ਸਮਾਜ ਸੇਵੀ ਦੇ ਤੌਰ ‘ਤੇ ਕੰਮ ਕਰ ਲੱਗੇ । ੳਨ੍ਹਾਂ ਨੇ ਮਾਤਾ ਸਾਹਿਬ ਕੌਰ ਦਲ ਦਾ ਗਠਨ ਕੀਤਾ ਅਤੇ ਉਸ ਦੇ ਸਕੱਤਰ ਬਣ ਗਏ ।
ਇੰਦਰਜੀਤ ਕੌਰ ਦਾ ਨਿੱਜੀ ਜੀਵਨ
ਇੰਦਰਜੀਤ ਕੌਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਪਟਿਆਲਾ ਜ਼ਿਲ੍ਹੇ ‘ਚ 1 ਸਤੰਬਰ 1923 ਨੂੰ ਹੋਇਆ ਸੀ । ਸ਼ੇਰ ਸੰਧੂ ਦੇ ਘਰ ਜਨਮੀ ਇੰਦਰਜੀਤ ਕੌਰ ਦੀ ਮਾਤਾ ਦਾ ਨਾਮ ਕਰਤਾਰ ਕੌਰ ਸੀ ਅਤੇ ਪਿਤਾ ਕਰਨਲ ਸਨ ਇਸ ਲਈ ਧੀ ਨੂੰ ਵੀ ਉਨ੍ਹਾਂ ਨੇ ਸਿੱਖਿਆ ਦੇ ਲਈ ਹਰ ਕੋਸ਼ਿਸ਼ ਕੀਤੀ ਅਤੇ ਪਟਿਆਲਾ ਦੇ ਵਿਕਟੋਰੀਆ ਸਕੂਲ ਤੋਂ ਉਨ੍ਹਾਂ ਨੇ ਪੜ੍ਹਾਈ ਕੀਤੀ । ਪਿਤਾ ਦਾ ਟਰਾਂਸਫਰ ਪਿਛਾਵਰ ਹੋ ਗਿਆ ਤਾਂ ਇੰਦਰਜੀਤ ਅੱਗੇ ਦੀ ਪੜ੍ਹਾਈ ਲਈ ਲਾਹੌਰ ਚਲੀ ਗਈ ।
ਆਰ ਬੀ ਸੋਹਨ ਲਾਲ ਟ੍ਰੇਨਿੰਗ ਕਾਲਜ ਤੋ ਬੇਸਿਕ ਟ੍ਰੇਨਿੰਗ ਕੋਰਸ ਕੀਤਾ ਅਤੇ ਲਾਹੌਰ ਦੇ ਹੀ ਸਰਕਾਰੀ ਕਾਲਜ ਤੋਂ ਦਰਸ਼ਨ ਸ਼ਾਸਤਰ ‘ਚ ਐੱਮ ਏ ਕੀਤੀ ।ਇਸ ਤੋਂ ਬਾਅਦ ਉਹ ਇੰਟਰਮੀਡੀਅਟ ਕਾਲਜ ‘ਚ ਅਸਥਾਈ ਤੌਰ ‘ਤੇ ਪੜ੍ਹਾਉਣ ਲੱਗੇ । ਆਜ਼ਾਦੀ ਤੋਂ ਇੱਕ ਸਾਲ ਪਹਿਲਾਂ 1946 ‘ਚ ਹੀ ਇੰਦਰਜੀਤ ਕੌਰ ਨੇ ਸਰਕਾਰੀ ਕਾਲਜ ਫਾਰ ਵੁਮੈਨਸ ‘ਚ ਦਰਸ਼ਨ ਸ਼ਾਸਤਰ ਵੀ ਪੜ੍ਹਾਇਆ ।
ਭਾਰਤ-ਪਾਕਿਸਤਾਨ ਦੌਰਾਨ ਇੰਦਰਜੀਤ ਕੌਰ ਬਣੀ ਮਸੀਹਾ
ਭਾਰਤ-ਪਾਕਿਸਤਾਨ ਦੀ ਵੰਡ ਦਾ ਦਰਦ ਇੰਦਰਜੀਤ ਕੌਰ ਨੇ ਆਪਣੇ ਅੱਖੀਂ ਵੇਖਿਆ ਅਤੇ ਇਸ ਦਰਦ ਨੂੰ ਮਹਿਸੂਸ ਵੀ ਕੀਤਾ । ਇਹੀ ਕਾਰਨ ਸੀ ਕਿ ਉਹ ਇੱਕ ਐਕਟੀਵਿਸਟ ਦੇ ਤੌਰ ‘ਤੇ ਕੰਮ ਕਰਨ ਲੱਗ ਪਏ ਤੇ ਪਟਿਆਲਾ ‘ਚ ਚਾਰ ਸੌ ਦੇ ਕਰੀਬ ਪਰਿਵਾਰਾਂ ਦੇ ਮੁੜ ਵਸੇਬੇ ਦੇ ਲਈ ਕੰਮ ਕੀਤਾ । ਇਸ ਦੇ ਨਾਲ ਹੀ ਜ਼ਰੂਰਤਮੰਦ ਲੋਕਾਂ ਨੂੰ ਕੱਪੜੇ, ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਵੀ ਮੁੱਹਈਆ ਕਰਵਾਇਆ ।ਇਹੀ ਨਹੀਂ ਸ਼ਰਨਾਰਥੀ ਕੁੜੀਆਂ ਨੂੰ ਆਤਮ ਰੱਖਿਆ ਦੇ ਲਈ ਟ੍ਰੇਨਿੰਗ ਵੀ ਉਨ੍ਹਾਂ ਦੇ ਵੱਲੋਂ ਦਿਵਾਈ ਗਈ ਸੀ ।
- PTC PUNJABI