Hema Malini : ਸੰਨੀ ਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਖੁੱਲ੍ਹ ਕੇ ਬੋਲੀ ਹੇਮਾ ਮਾਲਿਨੀ, ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...'

ਗਦਰ 2 ਤੋਂ ਬਾਅਦ ਜਿਥੇ ਇੱਕ ਪਾਸੇ ਦਿਓਲ ਪਰਿਵਾਰ ਦੇ ਰਿਸ਼ਤਿਆਂ 'ਚ ਮੁੜ ਇੱਕ ਵਾਰ ਸੰਜੀਦਗੀ ਵੇਖਣ ਨੂੰ ਮਿਲੀ , ਜਿੱਥੇ ਪਹਿਲੀ ਵਾਰ ਈਸ਼ਾ ਤੇ ਆਹਨਾ ਦਿਓਲ ਆਪਣੇ ਭਰਾ ਬੌਬੀ ਦਿਓਲ ਤੇ ਸੰਨੀ ਦਿਓਲ ਦੀ ਫ਼ਿਲਮ ਗਦਰ 2 ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਨਜ਼ਰ ਆਈਆਂ, ਉੱਥੇ ਦੂਜੇ ਪਾਸੇ ਹੇਮਾ ਮਾਲਿਨੀ ਵੀ ਸੰਨੀ ਦੀ ਜਮ ਕੇ ਤਾਰੀਫ ਕਰਦੀ ਨਜ਼ਰ ਆਈ। ਹਾਲ ਹੀ 'ਚ ਹੇਮਾ ਮਾਲਿਨੀ ਨੇ ਦਿਓਲ ਪਰਿਵਾਰ ਦੇ ਬੱਚਿਆਂ ਤੇ ਖ਼ੁਦ ਨਾਲ ਸੰਨੀ, ਬੌਬੀ ਤੇ ਅਭੈ ਦਿਓਲ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਹੇਮਾ ਮਾਲਿਨੀ ਨੇ , ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...'

Reported by: PTC Punjabi Desk | Edited by: Pushp Raj  |  August 25th 2023 04:32 PM |  Updated: August 25th 2023 04:46 PM

Hema Malini : ਸੰਨੀ ਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਖੁੱਲ੍ਹ ਕੇ ਬੋਲੀ ਹੇਮਾ ਮਾਲਿਨੀ, ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...'

Hema Malini on deol childrens reunion  (Rakhi 2023)  : ਧਰਮਿੰਦਰ-ਹੇਮਾ ਮਾਲਿਨੀ (Hema Malini ) ਤੇ ਉਨ੍ਹਾਂ ਦਾ ਪੂਰਾ ਦਿਓਲ ਪਰਿਵਾਰ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਹੇਮਾ-ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਚਰਚਾ 'ਚ ਰਹਿੰਦੇ ਹਨ। ਖਾਸ ਕਰਕੇ ਫੈਨਜ਼ ਨੂੰ ਇਹ ਜਾਨਣ ਦੀ ਬੇਤਾਬੀ ਰਹਿੰਦੀ ਹੈ ਕਿ ਹੇਮਾ ਮਾਲਿਨੀ ਦਾ ਆਪਣੇ ਸੌਤੇਲੇ ਬੇਟਿਆਂ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ਕਿਵੇਂ ਦੇ ਰਿਸ਼ਤੇ ਹਨ।

ਸੰਨੀ ਦਿਓਲ ਦੀ ਫ਼ਿਲਮ 'ਗਦਰ 2' ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰਕੇ ਸੁਰਖੀਆਂ 'ਚ ਬਣੀ ਰਹੀ।ਜਿਥੇ ਇੱਕ ਪਾਸੇ ਦਿਓਲ ਪਰਿਵਾਰ ਦੇ ਰਿਸ਼ਤਿਆਂ 'ਚ ਮੁੜ ਇੱਕ ਵਾਰ ਸੰਜੀਦਗੀ ਵੇਖਣ ਨੂੰ ਮਿਲੀ , ਜਿੱਥੇ ਪਹਿਲੀ ਵਾਰ ਈਸ਼ਾ ਤੇ ਆਹਨਾ ਦਿਓਲ ਆਪਣੇ ਭਰਾ ਬੌਬੀ ਦਿਓਲ ਤੇ ਸੰਨੀ ਦਿਓਲ ਦੀ ਫ਼ਿਲਮ ਗਦਰ 2 ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਨਜ਼ਰ ਆਈਆਂ, ਉੱਥੇ ਦੂਜੇ ਪਾਸੇ ਹੇਮਾ ਮਾਲਿਨੀ ਵੀ ਸੰਨੀ ਦੀ ਜਮ ਕੇ ਤਾਰੀਫ ਕਰਦੀ ਨਜ਼ਰ ਆਈ। ਹਾਲ ਹੀ 'ਚ ਹੇਮਾ ਮਾਲਿਨੀ ਨੇ ਦਿਓਲ ਪਰਿਵਾਰ ਦੇ ਬੱਚਿਆਂ ਤੇ ਖ਼ੁਦ ਨਾਲ ਸੰਨੀ, ਬੌਬੀ ਤੇ ਅਭੈ ਦਿਓਲ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। 

ਹੁਣ ਹੇਮਾ ਮਾਲਿਨੀ ਨੇ ਇਨ੍ਹਾਂ ਸਭ 'ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਤੇ ਬੌਬੀ ਦਿਓਲ ਮੇਰੀ ਬੜੀ ਇੱਜ਼ਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਈਸ਼ਾ ਤੇ ਅਹਾਨਾ ਦੇ ਨਾਲ ਵੀ ਖਾਸ ਬਂਡਿੰਗ ਹੈ। ਭੈਣ-ਭਰਾਵਾਂ 'ਚ ਬਹੁਤ ਪਿਆਰ ਹੈ। 

ਹੋਰ ਪੜ੍ਹੋ : Sumbul Touqeer: ਬਿੱਗ ਬੌਸ ਫੇਮ ਸੁੰਬਲ ਤੌਕੀਰ ਖਾਨ ਹੈ ਟੀਵੀ ਜਗਤ ਦੀ ਸਭ ਤੋਂ ਮਹਿੰਗੀ ਅਦਾਕਾਰਾ, ਇੱਕ ਦਿਨ ਦੀ ਸ਼ੂਟਿੰਗ ਲੈਂਦੀ ਹੈ ਇਨ੍ਹੇ ਪੈਸੇ 

ਹੇਮਾ ਨੇ ਮੀਡੀਆ ਹਾਊਸ ਨੂੰ ਦਿੱਤੇ ਗਏ  ਇੰਟਰਵਿਊ 'ਚ ਕਿਹਾ ਕਿ 'ਅਸੀਂ ਸਭ ਇੱਕਜੁੱਟ ਹਾਂ। ਇੱਥੋਂ ਤੱਕ ਕਿ ਅਸੀਂ ਹਰ ਸਾਲ ਇਕੱਠੇ ਹੀ ਰੱਖੜੀ  (Rakhi 2023)ਮਨਾਉਂਦੇ ਹਾਂ।' ਇਸ ਦੇ ਨਾਲ ਨਾਲ ਹੇਮਾ ਨੇ ਸੰਨੀ-ਬੌਬੀ ਦੇ ਈਸ਼ਾ-ਅਹਾਨਾ ਨਾਲ ਰਿਸ਼ਤਿਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ 'ਮੈਨੂੰ ਬਹੁਤ ਖੁਸ਼ੀ ਹੈ ਕਿ ਈਸ਼ਾ ਤੇ ਅਹਾਨਾ ਦੀ ਆਪਣੇ ਭਰਾਵਾਂ ਨਾਲ ਇੰਨੀਂ ਵਧੀਆ ਬਾਂਡਿੰਗ ਹੈ। ਹਾਲ ਹੀ 'ਚ ਈਸ਼ਾ ਦਿਓਲ 'ਗਦਰ 2' ਦੀ ਸਕ੍ਰੀਨਿੰਗ 'ਤੇ ਵੀ ਪਹੁੰਚੀ ਸੀ। 

ਦੱਸਣਯੋਗ ਹੈ ਕਿ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਧਰਮ ਬਦਲ ਕੇ ਦੂਜਾ ਵਿਆਹ ਕੀਤਾ ਸੀ। ਦੋਵਾਂ ਨੇ ਮੁਸਲਿਮ ਧਰਮ ਅਪਣਾ ਕੇ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਤੋਂ ਦੋ ਧੀਆਂ ਈਸ਼ਾ ਦਿਓਲ ਤੇ ਅਹਾਨਾ ਦਿਓਲ ਹਨ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network