ਵਿਨੇਸ਼ ਫੋਗਾਟ ਦੇ ਵਜ਼ਨ ਨੂੰ ਲੈ ਕੇ ਬੋਲੀ ਹੇਮਾ ਮਾਲਿਨੀ, ਕਿਹਾ ‘ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਵਜ਼ਨ….’
ਵਿਨੇਸ਼ ਫੋਗਾਟ ਬੀਤੇ ਦਿਨ ਆਪਣੇ ਵਧੇ ਹੋਣ ਵਜ਼ਨ ਦੇ ਕਾਰਨ ਡਿਸਕੁਆਲੀਫਾਈ ਹੋ ਗਈ ਸੀ। ਜਿਸ ਤੋਂ ਬਾਅਦ ਉਸ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਹੁਣ ਵਿਨੇਸ਼ ਦੇ ਵਧੇ ਹੋਏ ਵਜ਼ਨ ਨੁੰ ਲੈ ਕੇ ਹੇਮਾ ਮਾਲਿਨੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ‘ਚ ਉਨ੍ਹਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਇਹ ਅਜੀਬ ਅਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਮਹਿਜ਼ ਸੌ ਗ੍ਰਾਮ ਵਜ਼ਨ ਦੀ ਵਜ੍ਹਾ ਕਾਰਨ ਵਿਨੇਸ਼ ਅਯੋਗ ਕਰਾਰ ਦੇ ਦਿੱਤੀ ਗਈ ।
ਹੋਰ ਪੜ੍ਹੋ : ਨਿਮਰਤ ਖਹਿਰਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਸ ਤਰ੍ਹਾਂ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਪਸੰਦ ਕਰਦੀ ਹੈ ਗਾਇਕਾ
ਇਸ ਤੋਂ ਪਤਾ ਲੱਗਦਾ ਹੈ ਕਿ ਆਪਣੇ ਵਜ਼ਨ ਨੂੰ ਠੀਕ ਰੱਖਣਾ ਕਿੰਨਾ ਜ਼ਰੂਰੀ ਹੈ। ਇਸ ਲਈ ਸਾਨੂੰ ਸਭ ਕਲਾਕਾਰਾਂ ਅਤੇ ਮਹਿਲਾਵਾਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸੌ ਗ੍ਰਾਮ ਵੀ ਬਹੁਤ ਮਾਇਨੇ ਰੱਖਦਾ ਹੈ।
ਇਸ ਪੂਰੇ ਮਾਮਲੇ ‘ਚ ਭਾਰਤੀ ਓਲੰਪਿਕ ਸੰਘ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ।ਸੰਘ ਨੇ ਦੱਸਿਆ ਕਿ ਪੂਰੀ ਰਾਤ ਟੀਮ ਦੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਨੇਸ਼ ਫੋਗਾਟ ਦਾ ਥੋੜ੍ਹਾ ਜਿਹਾ ਵਜ਼ਨ ਘੱਟ ਸੀ ।ਦੱਸ ਦਈਏ ਕਿ ਇਸ ਹਾਰ ਤੋਂ ਵਿਨੇਸ਼ ਏਨੀਂ ਕੁ ਨਿਰਾਸ਼ ਹੋ ਗਈ ਹੈ ਕਿ ਉਸ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਵਿਨੇਸ਼ ਸਾਰੀ ਰਾਤ ਆਪਣਾ ਵਜ਼ਨ ਘਟਾਉਣ ਦੇ ਲਈ ਵਰਕ ਆਊਟ ਕਰਦੀ ਰਹੀ ਅਤੇ ਉਸ ਨੇ ਹਰ ਸੰਭਵ ਕੋਸ਼ਿਸ਼ ਕੀਤੀ ।ਇੱਥੋਂ ਤੱਕ ਕਿ ਸਿਰ ਦੇ ਵਾਲ ਕਟਵਾ ਦਿੱਤੇ,ਨਹੂੰ ਵੀ ਕੱਟੇ ਅਤੇ ਆਪਣੇ ਸਰੀਰ ਚੋਂ ਕੁਝ ਖੁਨ ਵੀ ਕਢਵਾਇਆ ਤਾਂ ਕਿ ਸਵੇਰੇ ਵੇਲੇ ਉਹ ਫਾਈਨਲ ‘ਚ ਭਾਗ ਲੈ ਸਕੇ ।
- PTC PUNJABI