Vicky Kaushal Birthday : ਜਾਣੋ ਵਿੱਕੀ ਕੌਸ਼ਲ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ ਤੇ ਕੁੱਲ ਨੈਟ ਵਰਥ ਬਾਰੇ
Vicky Kaushal Birthday : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਉੱਤੇ ਪਰਿਵਾਰਕ ਮੈਂਬਰ, ਸਹਿ ਕਲਾਕਾਰ ਤੇ ਫੈਨਜ਼ ਅਦਾਕਾਰ ਨੂੰ ਵਧਾਈਆਂ ਦੇ ਰਹੇ ਹਨ। ਵਿੱਕੀ ਕੌਸ਼ਲ ਦੇ ਜਨਮਦਿਨ ਦੇ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਤੇ ਨੈਟ ਵਰਥ ਬਾਰੇ ਖਾਸ ਗੱਲਾਂ।
ਵਿੱਕੀ ਕੌਸ਼ਲ ਦਾ ਜਨਮ 16 ਮਈ ਸਾਲ 1988 ਵਿੱਚ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਦੇ ਘਰ ਹੋਇਆ। ਵਿੱਕੀ ਕੌਸ਼ਲ ਨੇ ਇੰਨਜ਼ੀਰਿੰਗ ਦੀ ਪੜ੍ਹਾਈ ਪੂਰੀ ਕਰਕੇ ਫਿਲਮਾਂ ਵਿੱਚ ਆਉਣ ਲਈ ਲਗਾਤਾਰ ਸੰਘਰਸ਼ ਕੀਤਾ।
ਮਾਂ ਦੀ ਸਲਾਹ ਨੇ ਬਣਾਇਆ ਹੀਰੋ
ਵਿੱਕੀ ਕੌਸ਼ਲ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਕੋਈ ਡਾਇਰੈਕਟਰ ਆਪਣੀ ਫਿਲਮ ਵਿੱਚ ਕਾਸਟ ਨਹੀਂ ਕਰਨਾ ਚਾਹੁੰਦਾ ਸੀ। ਵਿੱਕੀ ਕੌਸ਼ਲ ਨੇ ਕਿਹਾ ਕਿ ਉਹ ਅਕਸਰ ਲਗਾਤਾਰ ਆਡੀਸ਼ਨਸ ਦਿੰਦੇ ਸੀ ਤੇ ਬਾਅਦ ਵਿੱਚ ਨਿਰਾਸ਼ ਹੋ ਜਾਂਦੇ ਸੀ, ਪਰ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਉਨ੍ਹਾਂ ਨੂੰ ਮੋਟੀਵੇਟ ਕੀਤਾ ਤੇ ਉਨ੍ਹਾਂ ਨੂੰ ਆਪਣੀ ਮਿਹਨਤ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਅੱਜ ਜੋ ਵੀ ਹਨ ਉਹ ਉਨ੍ਹਾਂ ਦੀ ਮਾਂ ਦੀ ਬਦੌਲਤ ਹਨ। '
ਸਾਲ 2015 'ਚ ਫਿਲਮ 'ਮਸਾਨ' ਰਾਹੀਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਿੱਕੀ ਕੌਸ਼ਲ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ਵਿੱਚ ਗਿਣੇ ਜਾਂਦਾ ਹੈ ਜੋ ਕਿਸੇ ਵੀ ਕਿਰਦਾਰ ਨੂੰ ਬਹੁਤ ਸਾਦਗੀ ਨਾਲ ਨਿਭਾ ਸਕਦੇ ਹਨ।
ਵਿੱਕੀ ਕੌਸ਼ਲ ਦੀ ਕੁੱਲ ਨੈਟ ਵਰਥ
ਮੀਡੀਆ ਰਿਪੋਰਟਾਂ ਮੁਤਾਬਕ ਵਿੱਕੀ ਫਿਲਮ 'ਚ ਕੰਮ ਕਰਨ ਲਈ ਨਿਰਮਾਤਾਵਾਂ ਤੋਂ 5 ਤੋਂ 6 ਕਰੋੜ ਰੁਪਏ ਲੈਂਦੇ ਹਨ। ਵਿੱਕੀ ਦੀ ਮਹੀਨਾਵਾਰ ਕਮਾਈ 25 ਲੱਖ ਰੁਪਏ ਤੋਂ ਵੱਧ ਹੈ, ਜਦੋਂਕਿ ਉਨ੍ਹਾਂ ਦੀ ਸਾਲਾਨਾ ਆਮਦਨ 3 ਤੋਂ 5 ਕਰੋੜ ਰੁਪਏ ਦੇ ਵਿਚਕਾਰ ਹੈ।
ਵਿੱਕੀ ਦੀ ਕੁੱਲ ਜਾਇਦਾਦ ਲਗਭਗ 41 ਕਰੋੜ ਰੁਪਏ ਹੈ। ਉਨ੍ਹਾਂ ਦੀ ਆਮਦਨ ਦਾ ਮੁੱਖ ਸਰੋਤ ਉਨ੍ਹਾਂ ਦੀਆਂ ਫਿਲਮਾਂ ਅਤੇ ਇਸ਼ਤਿਹਾਰ ਹਨ। ਉਹ ਹਰੇਕ ਬ੍ਰਾਂਡ ਦੀ ਮਸ਼ਹੂਰੀ ਲਈ 2 ਕਰੋੜ ਰੁਪਏ ਤੱਕ ਦਾ ਖਰਚਾ ਲੈਂਦਾ ਹੈ।
ਵਿੱਕੀ ਕੌਸ਼ਲ ਦੀ ਗੱਡੀਆਂ ਦਾ ਕਲੈਕਸ਼ਨ
ਵਿੱਕੀ ਕੌਸ਼ਲ ਦਾ ਅੰਧੇਰੀ (ਵੈਸਟ) ਵਿੱਚ ਇੱਕ ਆਲੀਸ਼ਾਨ ਘਰ ਹੈ। ਉਨ੍ਹਾਂ ਨੇ ਪਿਛਲੇ ਸਾਲ ਬਾਂਦਰਾ ਵਿੱਚ ਇੱਕ ਘਰ ਵੀ ਖਰੀਦਿਆ ਸੀ, ਜਿੱਥੇ ਉਹ ਆਪਣੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨਾਲ ਰਹਿੰਦਾ ਹੈ।
ਦੱਸਣੋਯਗ ਹੈ ਕਿ ਵਿੱਕੀ ਕੌਸ਼ਲ ਨੂੰ ਮਹਿੰਗੀਆਂ ਕਾਰਾਂ ਦਾ ਵੀ ਸ਼ੌਕ ਹੈ। ਉਨ੍ਹਾਂ ਕੋਲ ਰੇਂਜ ਰੋਵਰ ਵੋਗ (2.26 ਕਰੋੜ ਰੁਪਏ), BMW X5 (86.85 ਲੱਖ ਰੁਪਏ), ਮਰਸੀਡੀਜ਼-ਬੈਂਜ਼ ਜੀਐਲਸੀ (64.3 ਲੱਖ ਰੁਪਏ), ਮਰਸੀਡੀਜ਼-ਬੈਂਜ਼ ਜੀਐਲਬੀ (50 ਲੱਖ ਰੁਪਏ) ਵਰਗੀਆਂ ਕਾਰਾਂ ਦੇ ਕਲੈਕਸ਼ਨ ਹਨ। ਦੱਸ ਦੇਈਏ ਕਿ ਵਿੱਕੀ ਜਲਦ ਹੀ ਰਸ਼ਮਿਕਾ ਮੰਡਾਨਾ ਨਾਲ ਫਿਲਮ 'ਛਾਵਾ' 'ਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਹ ਸ਼ਿਵਾਜੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।
- PTC PUNJABI