ਵਿੰਦੂ ਦਾਰਾ ਸਿੰਘ ਅੱਜ ਮਨਾ ਰਹੇ ਨੇ ਆਪਣਾ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ
Happy Birthday to Vindu Dara Singh : ਬਾਲੀਵੁੱਡ ਦੇ ਦਿਗਜ਼ ਅਦਾਕਾਰ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ 6 ਮਈ ਨੂੰ ਆਪਣਾ ਜਨਮ ਦਿਨ ਮਨਾ ਰਹੇ ਹਨ । ਪਿਤਾ ਦਾਰਾ ਸਿੰਘ ਦੇ ਨਾਂ ਕਰਕੇ ਵਿੰਦੂ ਦਾਰਾ ਸਿੰਘ ਦਾ ਬਾਲੀਵੁੱਡ ਵਿੱਚ ਚੰਗਾ ਨਾਂ ਹੈ । ਉਨ੍ਹਾਂ ਨੇ ਕਈ ਫ਼ਿਲਮਾਂ ਤੇ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਹੈ । ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।
ਵਿੰਦੂ ਦਾਰਾ ਸਿੰਘ ਬੀਤੇ ਕਈ ਸਾਲਾਂ ਤੋਂ ਫ਼ਿਲਮਾਂ ਵਿੱਚ ਕੰਮ ਕਰਦੇ ਆ ਰਹੇ ਹਨ । ਵਿੰਦੂ ਦਾਰਾ ਸਿੰਘ ਨੇ ਫ਼ਿਲਮ 'ਕਰਨ' ਦੇ ਨਾਲ 1994 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ 1996 ਵਿੱਚ ਰੱਬ ਦੀਆਂ ਰੱਖਾਂ ਵਿੱਚ ਕੰਮ ਕੀਤਾ ਸੀ । ਇਸ ਤੋਂ ਬਾਅਦ ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਦਿਖਾਈ ਦਿੱਤੇ । ਇਸ ਤੋਂ ਬਾਅਦ ਉਹਨਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿਵੇਂ ਗਰਵ, ਮੈਨੇ ਪਿਆਰ ਕਿਉਂ ਕੀਆ, ਪਾਟਰਨਰ, ਕਿਸ ਸੇ ਪਿਆਰ ਕਰੂੰ, ਕਮਬਖਤ ਇਸ਼ਕ, ਹਾਊਸ ਫੁਲ ਸਣੇ ਹੋਰ ਕਈ ਫ਼ਿਲਮਾਂ ਵਿੱਚ ਕੰਮ ਕੀਤਾ ।
ਫ਼ਿਲਮਾਂ ਤੋਂ ਇਲਾਵਾ ਵਿੰਦੂ ਨੇ ਟੀਵੀ ਉੱਤੇ ਵੀ ਕਈ ਸਾਲ ਕੰਮ ਕੀਤਾ । ਪਿਤਾ ਵਾਂਗ ਉਨ੍ਹਾ ਨੇ 'ਜੈ ਵੀਰ ਹਨੂੰਮਾਨ' ਸੀਰੀਅਲ ਦੇ ਵਿੱਚ ਹਨੂੰਮਾਨ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਬਿੱਗ ਬਾਸ ਸੀਜਨ-3 ਵਿੱਚ ਜਿੱਤ ਹਾਸਲ ਕੀਤੀ । ਵਿੰਦੂ ਕੁਝ ਕਾਰਨਾਂ ਕਰਕੇ ਵਿਵਾਦਾਂ ਵਿੱਚ ਵੀ ਰਹੇ ਹਨ । ਵਿੰਦੂ ਨੇ ਦੋ ਵਿਆਹ ਕਰਵਾਏ ਹਨ ।
ਪਹਿਲਾ ਵਿਆਹ ਉਨ੍ਹਾਂ ਨੇ ਤੱਬੂ ਦੀ ਭੈਣ ਫਰਾਹ ਨਾਲ ਕਰਵਾਇਆ ਸੀ, ਪਰ ਇਹ ਵਿਆਹ ਜ਼ਿਆਦਾ ਚਿਰ ਟਿੱਕ ਨਹੀਂ ਸੱਕਿਆ । ਇਸ ਤੋਂ ਬਾਅਦ ਵਿੰਦੂ ਨੇ ਮਾਡਲ ਡਿਨੋ ਉਮਰੋਵਾ ਨਾਲ ਵਿਆਹ ਕਰਵਾਇਆ।
ਹੋਰ ਪੜ੍ਹੋ : ਕੁੱਲ੍ਹੜ ਪੀਜ਼ਾ ਕਪਲ ਕੋਲ ਪਹੁੰਚੇ ਗਾਇਕ ਜੈਲੀ ਤੇ ਗਾਇਆ ਆਪਣਾ ਹਿੱਟ ਗੀਤ, ਵੇਖੋ ਵੀਡੀਓ
ਵਿੰਦੂ ਸਾਲ 2023 ਵਿੱਚ ਆਖਰੀ ਵਾਰ ਪੰਜਾਬੀ ਹੌਰਰ ਫਿਲਮ ਗੁੜੀਆ ਦੇ ਵਿੱਚ ਨਜ਼ਰ ਆਏ ਸਨ। ਇਸ ਵਿੱਚ ਉਨ੍ਹਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਵੀ ਨਜ਼ਰ ਆਏ ਸੀ। ਇਹ ਫਿਲਮ ਬੀਤੇ ਸਾਲ 24 ਨੰਵਬਰ ਨੂੰ ਰਿਲੀਜ਼ ਹੋਈ ਸੀ ਤੇ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ।
- PTC PUNJABI