ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖਬਰੀ, ਨਵੇਂ ਗੀਤ ‘ਅਟੈਚ’ ਦਾ ਫ੍ਰਸਟ ਲੁੱਕ ਜਾਰੀ

ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਉਹ ਇਹ ਹੈ ਕਿ ਮਰਹੂਮ ਗਾਇਕ ਦੇ ਨਵੇਂ ਗੀਤ ‘ਅਟੈਚ’ ਦਾ ਫ੍ਰਸਟ ਲੁੱਕ ਸਾਹਮਣੇ ਆਇਆ ਹੈ।

Reported by: PTC Punjabi Desk | Edited by: Shaminder  |  August 21st 2024 01:06 PM |  Updated: August 21st 2024 01:06 PM

ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖਬਰੀ, ਨਵੇਂ ਗੀਤ ‘ਅਟੈਚ’ ਦਾ ਫ੍ਰਸਟ ਲੁੱਕ ਜਾਰੀ

ਸਿੱਧੂ ਮੂਸੇਵਾਲਾ (Sidhu Moose wala) ਦੇ ਫੈਨਸ ਦੇ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਉਹ ਇਹ ਹੈ ਕਿ ਮਰਹੂਮ ਗਾਇਕ ਦੇ ਨਵੇਂ ਗੀਤ ‘ਅਟੈਚ’ ਦਾ ਫ੍ਰਸਟ ਲੁੱਕ ਸਾਹਮਣੇ ਆਇਆ ਹੈ। ਜਿਸ ਨੂੰ ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਸਟੀਲ ਬੈਂਗਲਜ਼ ਨੇ ਸਾਂਝਾ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗੀਤ ਨੂੰ ਲੈ ਕੇ ਫੈਨਸ ਵੀ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਇਸ ਗੀਤ ਦੀ ਉਡੀਕ ਕਰ ਰਹੇ ਹਨ ।ਸਟੀਲ ਬੈਂਗਲਜ਼ ਨੇ ਇਸ ਦਾ ਫ੍ਰਸਟ ਲੁੱਕ ਸਾਂਝਾ ਕਰਦੇ ਹੋਏ ਲਿਖਿਆ ‘ਰੈਡੀ’ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗਾਇਕ ਦਾ ਇਹ ਗੀਤ ਜਲਦ ਹੀ ਰਿਲੀਜ਼ ਹੋਵੇਗਾ। 

 ਹੋਰ ਪੜ੍ਹੋ : ਯੂ.ਕੇ. ‘ਚ ਰਵੀ ਸਿੰਘ ਖਾਲਸਾ ਦੇ ਨਾਲ ਜੈਜ਼ੀ ਬੀ ਨੇ ਕੀਤੀ ਮੁਲਾਕਾਤ, ਰਵੀ ਸਿੰਘ ਖਾਲਸਾ ਨੇ ਕੀਤੀ ਜੈਜ਼ੀ ਬੀ ਦੀ ਤਾਰੀਫ, ਕਿਹਾ ‘ਇਹ ਹੈ ਪੰਜਾਬ ਦਾ ਅਸਲੀ ਹੀਰੋ’

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਕਈ ਗੀਤ 

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।ਸਿੱਧੂ ਮੂਸੇਵਾਲਾ ਦੇ ਗੀਤ ਹਮੇਸ਼ਾ ਹੀ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ।ਕਿਉਂਕਿ ਉਨ੍ਹਾਂ ਦੇ ਗੀਤਾਂ ‘ਚ ਅਜੋਕੇ ਸਮਾਜ ਦੀ ਸਚਾਈ ਹੁੰਦੀ ਹੈ।

ਸਿੱਧੂ ਮੂਸੇਵਾਲਾ ਜਿੱਥੇ ਵਧੀਆ ਗਾਇਕੀ ਦਾ ਮਾਲਕ ਸੀ, ਇਸ ਦੇ ਨਾਲ ਹੀ ਉਹ ਬੇਬਾਕ ਬੋਲਾਂ ਦੇ ਲਈ ਵੀ ਜਾਣਿਆ ਜਾਂਦਾ ਸੀ ਅਤੇ ਇਹ ਬੇਬਾਕੀ ਉਸ ਦੇ ਗੀਤਾਂ ‘ਚ ਵੀ ਝਲਕਦੀ ਸੀ।ਸ਼ਾਇਦ ਇਹੀ ਕਾਰਨ ਸੀ ਕਿ ਉਹ ਆਪਣੇ ਵਿਰੋਧੀਆਂ ਦੀਆਂ ਅੱਖਾਂ ‘ਚ ਰੜਕਦਾ ਹੁੰਦਾ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network