Genelia D'souza Birthday: ਜਾਣੋ ਅਦਾਕਾਰਾ ਨੇ ਕਿੰਝ ਸਾਊਥ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ 'ਚ ਕਿੰਝ ਹਾਸਲ ਕੀਤੀ ਸਫਲਤਾ
Genelia D'souza Birthday: ਜੇਨੇਲੀਆ ਡਿਸੂਜ਼ਾ (Genelia D'souza ) ਬਾਲੀਵੁੱਡ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਇੱਕ ਤੋਂ ਵੱਧ ਕੇ ਕਈ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ ਹੈ। ਜੇਨੇਲੀਆ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
ਜੇਨੇਲੀਆ ਦਾ ਜਨਮ
ਜੇਨੇਲੀਆ ਦਾ ਜਨਮ 5 ਅਗਸਤ 1987 ਨੂੰ ਮੁੰਬਈ 'ਚ ਹੋਇਆ ਸੀ। ਜੇਨੇਲੀਆ ਮੈਗਨੋਲੀਆ ਕੈਥੋਲਿਕ ਪਰਿਵਾਰ ਨਾਲ ਸਬੰਧਤ ਹੈ। ਜੇਨੇਲੀਆ ਦਾ ਅਰਥ ਹੈ ਵਿਲੱਖਣ। ਜੇਨੇਲੀਆ ਨੇ ਇੰਟਰਵਿਊ ਦੌਰਾਨ ਕਈ ਵਾਰ ਦੱਸਿਆ ਹੈ ਕਿ ਉਸ ਦਾ ਨਾਂ ਉਸ ਦੇ ਮਾਤਾ-ਪਿਤਾ ਦਾ ਹਿੱਸਾ ਹੈ। ਜੇਨੇਲੀਆ ਦੀ ਮਾਂ ਦਾ ਨਾਂ ਜੈਨੇਟ ਅਤੇ ਪਿਤਾ ਦਾ ਨਾਂ ਨੀਲ ਹੈ। ਜੇਨੇਲੀਆ ਦੇ ਕਰੀਬੀ ਦੋਸਤ ਉਸ ਨੂੰ 'ਜੀਨੂ' ਕਹਿ ਕੇ ਬੁਲਾਉਂਦੇ ਹਨ।
15 ਸਾਲ ਦੀ ਉਮਰ 'ਚ ਕੀਤੀ ਅਦਾਕਾਰੀ ਦੀ ਸ਼ੁਰੂਆਤ
ਜੇਨੇਲੀਆ ਨੇ 15 ਸਾਲ ਦੀ ਉਮਰ ਵਿੱਚ ਫ਼ਿਲਮੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ। ਜੇਨੇਲੀਆ ਨੇ ਬਾਲੀਵੁੱਡ, ਤੇਲਗੂ ਅਤੇ ਤਾਮਿਲ ਫਿਲਮਾਂ 'ਚ ਕੰਮ ਕੀਤਾ ਹੈ।
ਜੇਨੇਲੀਆ ਪਹਿਲੀ ਵਾਰ ਅਮਿਤਾਭ ਬੱਚਨ ਨਾਲ ਇੱਕ ਇਸ਼ਤਿਹਾਰ ਵਿੱਚ ਨਜ਼ਰ ਆਈ ਸੀ। ਉਸ ਸਮੇਂ ਜੇਨੇਲੀਆ ਸਿਰਫ 15 ਸਾਲ ਦੀ ਸੀ। ਇਹ ਇਸ਼ਤਿਹਾਰ ਪਾਰਕਰ ਪੇਨ ਦਾ ਸੀ। ਸਾਲ 2003 ਵਿੱਚ ਇੱਕ ਬੱਬਲ ਗਰਲ ਜੇਨੇਲੀਆ ਡਿਸੂਜ਼ਾ ਪਹਿਲੀ ਵਾਰ ਪਰਦੇ ਉੱਤੇ ਨਜ਼ਰ ਆਈ ਸੀ। ਫਿਲਮ ਦਾ ਨਾਂ 'ਤੁਝੇ ਮੇਰੀ ਕਸਮ' ਸੀ। ਇਸ 'ਚ ਉਨ੍ਹਾਂ ਦੇ ਨਾਲ ਅਭਿਨੇਤਾ ਰਿਤੇਸ਼ ਦੇਸ਼ਮੁਖ ਵੀ ਸਨ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਜੇਨੇਲੀਆ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਪੜ੍ਹਾਈ ਤੋਂ ਇਲਾਵਾ ਜੇਨੇਲੀਆ ਖੇਡਾਂ 'ਚ ਵੀ ਕਾਫੀ ਦਿਲਚਸਪੀ ਰੱਖਦੀ ਸੀ। ਇੱਥੋਂ ਤੱਕ ਕਿ ਜੇਨੇਲੀਆ ਰਾਸ਼ਟਰੀ ਪੱਧਰ ਦੀ ਫੁੱਟਬਾਲ ਖਿਡਾਰਨ ਹੈ।
ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜ਼ਾ ਦੀ ਲਵ ਸਟੋਰੀ
ਰਿਤੇਸ਼ ਨਾਲ ਬਾਲੀਵੁੱਡ 'ਚ ਪਹਿਲੀ ਫ਼ਿਲਮ ਕਰਦੇ ਸਮੇਂ ਦੋਵੇਂ ਨੇੜੇ ਆਏ ਸਨ। ਕਿਹਾ ਜਾਂਦਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੋਹਾਂ ਨੂੰ ਪਿਆਰ ਹੋ ਗਿਆ ਸੀ, ਜਦੋਂ ਜੇਨੇਲੀਆ ਸਿਰਫ 21 ਸਾਲ ਦੀ ਸੀ। ਇਸ ਫਿਲਮ ਤੋਂ ਬਾਅਦ ਹੀ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇਨੇਲੀਆ ਅਤੇ ਰਿਤੇਸ਼ ਦੇਸ਼ਮੁਖ ਨੇ ਲਗਭਗ 9 ਸਾਲ ਡੇਟ ਕਰਨ ਤੋਂ ਬਾਅਦ 3 ਫਰਵਰੀ 2012 ਨੂੰ ਵਿਆਹ ਕਰਵਾ ਲਿਆ। ਜੇਨੇਲੀਆ ਦੋ ਬੱਚਿਆਂ ਦੀ ਮਾਂ ਹੈ। ਇੱਕ ਦਾ ਨਾਮ ਰਿਆਨ ਅਤੇ ਦੂਜੇ ਦਾ ਨਾਮ ਰਾਹਿਲ ਹੈ।
ਹੋਰ ਪੜ੍ਹੋ: ਜਾਣੋ ਕਿਉਂ ਗੋਵਿੰਦਾ ਦੇ ਖਿਲਾਫ ਹੋਏ ਹਿੰਦੂ ਭਾਈਚਾਰੇ ਦੇ ਲੋਕ, ਟ੍ਰੋਲ ਹੋਣ ਮਗਰੋਂ ਅਦਾਕਾਰ ਨੇ ਡਿਲੀਟ ਕੀਤੀ ਪੋਸਟ
ਜੇਨੇਲੀਆ ਦਾ ਫ਼ਿਲਮੀ ਸਫਰ
ਜੇਨੇਲੀਆ ਨੇ 'ਜਾਨੇ ਤੂ ਯਾ ਜਾਨੇ ਨਾ', 'ਚਾਂਸ ਪੇ ਡਾਂਸ', 'ਫੋਰਸ' ਅਤੇ 'ਤੇਰੇ ਨਾਲ ਲਵ ਹੋ ਗਿਆ' ਸਮੇਤ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਜੇਨੇਲੀਆ ਨੇ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਮਰਾਠੀ ਫਿਲਮਾਂ ਵੀ ਕੀਤੀਆਂ ਹਨ।
ਜੇਨੇਲੀਆ ਤਾਮਿਲ ਅਤੇ ਤੇਲਗੂ ਸਿਨੇਮਾ ਦਾ ਜਾਣਿਆ-ਪਛਾਣਿਆ ਨਾਂ ਹੈ। ਜੇਨੇਲੀਆ ਨੇ ਹਿੰਦੀ ਫਿਲਮਾਂ ਕਰਨ ਤੋਂ ਪਹਿਲਾਂ ਉੱਥੇ ਆਪਣੇ ਪੈਰ ਜਮਾਏ ਸਨ। ਜੇਨੇਲੀਆ ਦੀ ਪਹਿਲੀ ਤਾਮਿਲ ਫਿਲਮ 2003 ਵਿੱਚ ਬੁਆਏਜ਼ ਸੀ। ਤੇਲਗੂ ਫਿਲਮ 'ਹੈਪੀ' ਤੋਂ ਬਾਅਦ ਜੇਨੇਲੀਆ ਦੇ ਪ੍ਰਸ਼ੰਸਕਾਂ ਦੀ ਲਾਈਨ ਲੱਗ ਗਈ।ਜੇਨੇਲੀਆ ਨੇ 2003 ਤੋਂ 2005 ਤੱਕ ਤੇਲਗੂ ਫਿਲਮਾਂ 'ਚ ਕੰਮ ਕੀਤਾ। ਇਨ੍ਹਾਂ ਫਿਲਮਾਂ ਦੇ ਨਾਂ 'ਚ ਸਤਿਅਮ, ਨਾ ਅਲੁਡੂ, ਸਚਿਨ ਸ਼ਾਮਲ ਹਨ।
- PTC PUNJABI