ਗੀਤਾ ਬਸਰਾ ਨੇ ਪਰਿਵਾਰ ਦੇ ਨਾਲ ਸਵਿਟਜ਼ਰਲੈਂਡ ਵੈਕੇਸ਼ਨ ਦਾ ਵੀਡੀਓ ਕੀਤਾ ਸਾਂਝਾ
ਗੀਤਾ ਬਸਰਾ (Geeta Basra) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ।ਉਹ ਅਕਸਰ ਆਪਣੇ ਪਰਿਵਾਰ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਹੈ ।ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜੋ ਕਿ ਉਨ੍ਹਾਂ ਦੇ ਸਵਿਟਜ਼ਰਲੈਂਡ ਵੈਕੇਸ਼ਨ ਦਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ । ਫੈਨਸ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ ।
ਹੋਰ ਪੜ੍ਹੋ : ਰਵੀਨਾ ਟੰਡਨ ਨੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਸ ਨੂੰ ਆ ਰਹੀਆਂ ਪਸੰਦ
ਗੀਤਾ ਬਸਰਾ ਅਤੇ ਹਰਭਜਨ ਕੁਝ ਦਿਨ ਪਹਿਲਾਂ ਗਏ ਸਨ ਵੈਕੇਸ਼ਨ ‘ਤੇ
ਗੀਤਾ ਬਸਰਾ ਅਤੇ ਹਰਭਜਨ ਸਿੰਘ ਕੁਝ ਦਿਨ ਪਹਿਲਾਂ ਹੀ ਵੈਕੇਸ਼ਨ ‘ਤੇ ਗਏ ਸਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਦੇ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਸਨ । ਦੱਸ ਦਈਏ ਕਿ ਹਰਭਜਨ ਸਿੰਘ ਬੀਤੇ ਦਿਨ ਹੀ ਹੜ੍ਹ ਪੀੜ੍ਹਤਾਂ ਦੀ ਮਦਦ ਕਰਦੇ ਹੋਏ ਦਿਖਾਈ ਦਿੱਤੇ ਸਨ।
ਉਹ ਬਾਬਾ ਬਲਬੀਰ ਸਿੰਘ ਸੀਂਚੇਵਾਲ ਦੇ ਨਾਲ ਬੰਨ੍ਹ ਬਨਾਉਣ ਦੀ ਸੇਵਾ ਕਰਦੇ ਹੋਏ ਦਿਖਾਈ ਦਿੱਤੇ ਸਨ । ਇਸ ਵੀਡੀਓ ਨੂੰ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ ।ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਲਵ ਮੈਰਿਜ ਕਰਵਾਈ ਹੈ ਅਤੇ ਦੋਵਾਂ ਦੇ ਦੋ ਬੱਚੇ ਹਨ।ਇੱਕ ਧੀ ਅਤੇ ਇੱਕ ਪੁੱਤਰ, ਜਿਸ ਦੇ ਨਾਲ ਦੋਵੇਂ ਜਣੇ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।
- PTC PUNJABI