ਗਾਇਕ ਗੈਰੀ ਸੰਧੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਜਿਸ ਮੁਲਕ ਤੋਂ ਹੋਏ ਸਨ ਡਿਪੋਰਟ , ਮੁੜ ਉੱਥੇ ਜਾ ਕੇ ਬਣਾਈ ਪਛਾਣ
ਗੈਰੀ ਸੰਧੂ (Garry Sandhu) ਦਾ ਅੱਜ ਜਨਮ ਦਿਨ (Birthday) ਹੈ । ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਵੀ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਗੈਰੀ ਸੰਧੂ ਦੇ ਜਨਮ ਦੀ ਗੱਲ ਕਰੀਏ ਤਾਂ ਉਹ ਪਿੰਡ ਰੁੜਕਾ ਕਲਾਂ ਜੋ ਕਿ ਜਲੰਧਰ ਦੇ ਕੋਲ ਹੈ, ਉੱਥੋਂ ਦੇ ਜੰਮਪਲ ਹਨ। ਗੈਰੀ ਸੰਧੂ ਅਕਸਰ ਨੇ ਪੰਜਾਬੀ ਗਾਇਕੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ ਹੈ। ਜਿਸ ਦੀ ਬਦੌਲਤ ਉਹ ਖੁਦ ਨੂੰ ਪੰਜਾਬੀ ਇੰਡਸਟਰੀ ‘ਚ ਸਥਾਪਿਤ ਕਰ ਸਕੇ ।
ਹੋਰ ਪੜ੍ਹੋ : ਮਨਕਿਰਤ ਔਲਖ ਬਾਬਾ ਰਾਮ ਸਿੰਘ ਜੀ ਦਾ ਹਾਲਚਾਲ ਜਾਨਣ ਹਸਪਤਾਲ ਪੁੱਜੇ, ਬਾਬਾ ਜੀ ਤੋਂ ਲਿਆ ਆਸ਼ੀਰਵਾਦ
ਇੰਗਲੈਂਡ ਤੋਂ ਹੋਏ ਡਿਪੋਰਟ
ਗੈਰੀ ਸੰਧੂ ਆਪਣਾ ਕਰੀਅਰ ਬਨਾਉਣ ਦੇ ਲਈ ਵਿਦੇਸ਼ ਵੀ ਗਏ ਸਨ । ਪਰ ਉੱਥੇ ਕੁਝ ਕਾਨੂੰਨੀ ਦਾਅ ਪੇਚ ਦੇ ਚੱਲਦਿਆਂ ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਅੱਠ ਸਾਲ ਦੇ ਲੰਮੇ ਅਰਸੇ ਤੋਂ ਬਾਅਦ ਉਹ ਮੁੜ ਤੋਂ ਇੰਗਲੈਂਡ ਗਏ ਸਨ ਅਤੇ ਉੱਥੇ ਪਰਫਾਰਮ ਕੀਤਾ ਸੀ। ਜਿਸ ਬਾਰੇ ਗਾਇਕ ਨੇ ਇੱਕ ਪੋਸਟ ਸਾਂਝੀ ਕੀਤੀ ਸੀ ।
ਗਾਇਕ ਗੈਰੀ ਸੰਧੂ ਦੀ ਨਿੱਜੀ ਜ਼ਿੰਦਗੀ
ਗੈਰੀ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਉਤਰਾਅ ਚੜ੍ਹਾਅ ਵਾਲੀ ਰਹੀ ਹੈ। ਉਨ੍ਹਾਂ ਦੀ ਜੈਸਮੀਨ ਸੈਂਡਲਾਸ ਦੇ ਨਾਲ ਗਹਿਰੀ ਦੋਸਤੀ ਸੀ ।ਕੁਝ ਸਾਲ ਤੱਕ ਦੋਵੇਂ ਇੱਕਠੇ ਰਹੇ । ਪਰ ਲਾਕਡਾਊਨ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਵੱਖੋ ਵੱਖ ਹੋ ਗਏ ਸਨ ।ਗਾਇਕ ਗੈਰੀ ਸੰਧੂ ਵਿਦੇਸ਼ ‘ਚ ਹੀ ਸੈਟਲ ਹਨ ਅਤੇ ਉਨ੍ਹਾਂ ਨੇ ਵਿਆਹ ਵੀ ਕਰਵਾ ਲਿਆ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਸੀ । ਜਦੋਂ ਉਨ੍ਹਾਂ ਨੇ ਜੈਸਮੀਨ ਸੈਂਡਲਾਸ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਹੁਣ ਉਸ ਦੇ ਘਰ ਪੁੱਤਰ ਦਾ ਜਨਮ ਹੋ ਗਿਆ ਹੈ।ਦਰਅਸਲ ਜੈਸਮੀਨ ਨੇ ਇੱਕ ਲਾਈਵ ਸ਼ੋਅ ਦੇ ਦੌਰਾਨ ਕਿਹਾ ਸੀ ਕਿ ਬੈਠ ਕੇ ਗੱਲ ਕਰਦੇ ਹਾਂ।ਜਿਸ ਦੇ ਜਵਾਬ ‘ਚ ਗੈਰੀ ਸੰਧੂ ਨੇ ਕਿਹਾ ਸੀ ਕਿ ਹੁਣ ਉਸ ਦੇ ਜੁਆਕ ਹੋ ਗਿਆ ਹੈ।
ਮਾਪਿਆਂ ਦਾ ਹੋ ਚੁੱਕਿਆ ਦਿਹਾਂਤ
ਗੈਰੀ ਸੰਧੂ ਦੇ ਮਾਪਿਆਂ ਦਾ ਦਿਹਾਂਤ ਹੋ ਚੁੱਕਿਆ ਹੈ।ਗਾਇਕ ਦਾ ਆਪਣੀ ਮਾਂ ਦੇ ਨਾਲ ਬਹੁਤ ਜ਼ਿਆਦਾ ਲਗਾਅ ਸੀ । ਅਕਸਰ ਉਹ ਆਪਣੀ ਮਾਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਗੈਰੀ ਸੰਧੂ ਦੇ ਹਿੱਟ ਗੀਤ
ਗੈਰੀ ਸੰਧੂ ਕਈ ਹਿੱਟ ਗੀਤ ਗਾ ਚੁੱਕੇ ਹਨ । ਜਿਸ ‘ਚ ਈਲੀਗਲ ਵੈਪਨ, ਈਗੋ, ਮੈਂ ਤੇ ਮੇਰਾ ਟੈਚੀ, ਬੰਦਾ ਬਣ ਜਾ, ਫੀਲਿੰਗਾ, ਗਿਫਟ, ਮਿੰਨਾ ਮਿੰਨਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ ।
- PTC PUNJABI