Rahat Indori Death anniversary : ਮਸ਼ਹੂਰ ਗੀਤਕਾਰ ਤੇ ਸ਼ਾਇਰ ਰਾਹਤ ਇੰਦੌਰੀ ਦੀ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ
Rahat Indori Death anniversary : ਅੱਜ ਭਾਰਤ ਦੇ ਮਸ਼ਹੂਰ ਗੀਤਕਾਰ ਤੇ ਸ਼ਾਇਰ ਰਾਹਤ ਇੰਦੌਰੀ ਦੀ ਤੀਜੀ ਬਰਸੀ ਹੈ। ਰਾਹਤ ਇੰਦੌਰੀ ਇੱਕ ਮਹਾਨ ਕਵੀ ਅਤੇ ਸ਼ਾਨਦਾਰ ਗੀਤਕਾਰ ਸਨ। ਉਨ੍ਹਾਂ ਨੇ ਹਿੰਦੀ ਸਿਨੇਮਾ ਲਈ ਕਈ ਗੀਤ ਵੀ ਲਿਖੇ। ਆਓ ਉਨ੍ਹਾਂ ਦੀ ਬਰਸੀ ਮੌਕੇ ਜਾਣਦੇ ਹਾਂ ਉਨ੍ਹਾਂ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
ਰਾਹਤ ਇੰਦੌਰੀ ਦਾ ਜਨਮ
ਰਾਹਤ ਇੰਦੌਰੀ ਦਾ ਜਨਮ 1 ਜਨਵਰੀ 1950 ਨੂੰ ਇੰਦੌਰ 'ਚ ਪੈਦਾ ਹੋਏ ਰਾਹਤ ਕੁਰੈਸ਼ੀ 2020 'ਚ ਕੋਰੋਨਾ ਨਾਲ ਸੰਕਰਮਿਤ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ 11 ਅਗਸਤ ਨੂੰ 77 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਰਾਹਤ ਕੁਰੈਸ਼ੀ ਤੋਂ ਬਣੇ ਰਾਹਤ ਇੰਦੌਰੀ
ਲੋਕ ਉਨ੍ਹਾਂ ਦੀ ਸ਼ਾਇਰੀ ਨੂੰ ਇਸ ਹੱਦ ਤੱਕ ਪਸੰਦ ਕਰਦੇ ਸਨ ਕਿ ਉਹ ਆਪਣੀ ਸ਼ਾਇਰੀ ਰਾਹੀਂ ਕਈ ਗੱਲਾਂ ਕਹਿ ਦਿੰਦੇ ਸਨ। ਜਦੋਂ ਰਾਹਤ ਪ੍ਰਸਿੱਧ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਨਾਂ ਨਾਲ ਆਪਣੇ ਸ਼ਹਿਰ ਦਾ ਨਾਂ ਜੋੜ ਲਿਆ। ਉਨ੍ਹਾਂ ਦਾ ਮੰਨਣਾ ਸੀ ਕਿ ਦੁਨੀਆਂ ਵਿੱਚ ਜਿੱਥੇ ਵੀ ਉਨ੍ਹਾਂ ਦਾ ਨਾਮ ਪਹੁੰਚੇਗਾ, ਉਸਦੇ ਸ਼ਹਿਰ ਦਾ ਨਾਮ ਵੀ ਉੱਥੇ ਪਹੁੰਚੇਗਾ। ਇਸ ਕਰਕੇ ਉਹ ਰਾਹਤ ਕੁਰੈਸ਼ੀ ਤੋਂ ਰਾਹਤ ਇੰਦੌਰੀ ਬਣ ਗਏ।
ਹੋਰ ਪੜ੍ਹੋ: Karan Aujla: ਕਰਨ ਔਜਲਾ ਨੇ ਰਚਿਆ ਇਤਿਹਾਸ, ਕਈ ਗਾਇਕਾਂ ਨੂੰ ਪਿੱਛੇ ਛੱਡ ਹਾਸਿਲ ਕੀਤੀ ਇਹ ਵੱਡੀ ਉਪਲਬਧੀ
ਸ਼ਾਇਰੀ ਦੇ ਨਾਲ-ਨਾਲ ਗੀਤਕਾਰ ਵਜੋਂ ਕੀਤਾ ਕੰਮ
ਰਾਹਤ ਇੰਦੌਰੀ ਇੱਕ ਮਹਾਨ ਕਵੀ ਅਤੇ ਸ਼ਾਨਦਾਰ ਗੀਤਕਾਰ ਸਨ। ਉਨ੍ਹਾਂ ਨੇ ਹਿੰਦੀ ਸਿਨੇਮਾ ਲਈ ਕਈ ਗੀਤ ਵੀ ਲਿਖੇ।ਰਾਹਤ ਇੰਦੌਰੀ ਨੇ ਹਿੰਦੀ ਸਿਨੇਮਾ ਦੇ ਕਈ ਬਿਹਤਰੀਨ ਗੀਤ ਲਿਖੇ ਜਿਨ੍ਹਾਂ 'ਚ 'ਚੋਰੀ ਚੋਰੀ ਜਬ ਨਜਰਾਂ ਮਿਲਾਂ', 'ਯੇ ਰਿਸ਼ਤਾ', 'ਬੰਬਰੋ', 'ਨੀਂਦ ਚੁਰਾਈ ਮੇਰੀ ਕਿਸਨੇ ਓ ਸਨਮ', 'ਦਿਲ ਕੋ ਹਜ਼ਾਰ ਬਾਰ ਰੋਕਾ ਰੋਕਾ', 'ਚੰਨ ਚੰਨ' ਸ਼ਾਮਲ ਹਨ।
- PTC PUNJABI