Diljit Dosanjh: ਜਦੋਂ ਰੈਸਟੋਰੈਂਟ ਦੇ ਨਾਮ ਪੜ੍ਹ ਦੁਚਿੱਤੀ 'ਚ ਪਏ ਦਿਲਜੀਤ ਦੋਸਾਂਝ, ਕਿਹਾ "ਆ ਕੀ ਲਿੱਖ ਤਾਂ ਇਨ੍ਹਾਂ ਨੇ"

ਗਾਇਕੀ ਤੇ ਅਦਾਕਾਰੀ ਤੋਂ ਹੱਟ ਕੇ ਆਪਣੀਆਂ ਇੰਸਟਾਗ੍ਰਾਮ ਪੋਸਟਾਂ ਵਿੱਚ ਆਪਣੇ ਹੀ ਅੰਦਾਜ਼ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਦਿਲਜੀਤ ਦੋਸਾਂਝ ਦੀਆਂ ਹਾਲ ਹੀ ਦੀਆਂ ਇੰਸਟਾਗ੍ਰਾਮ ਪੋਸਟਾਂ ਤੇ ਸਟੋਰੀਜ਼ ਦੇਖ ਕੇ ਤੁਹਾਡਾ ਵੀ ਹਾਸਾ ਨਿਕਲ ਜਾਵੇਗਾ।

Reported by: PTC Punjabi Desk | Edited by: Pushp Raj  |  July 05th 2023 03:51 PM |  Updated: July 05th 2023 03:51 PM

Diljit Dosanjh: ਜਦੋਂ ਰੈਸਟੋਰੈਂਟ ਦੇ ਨਾਮ ਪੜ੍ਹ ਦੁਚਿੱਤੀ 'ਚ ਪਏ ਦਿਲਜੀਤ ਦੋਸਾਂਝ, ਕਿਹਾ "ਆ ਕੀ ਲਿੱਖ ਤਾਂ ਇਨ੍ਹਾਂ ਨੇ"

Diljit Dosanjh latest video: ਗਾਇਕੀ ਤੇ ਅਦਾਕਾਰੀ ਤੋਂ ਹੱਟ ਕੇ ਆਪਣੀਆਂ ਇੰਸਟਾਗ੍ਰਾਮ ਪੋਸਟਾਂ ਵਿੱਚ ਆਪਣੇ ਹੀ ਅੰਦਾਜ਼ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਦਿਲਜੀਤ ਦੋਸਾਂਝ ਦੀਆਂ ਹਾਲ ਹੀ ਦੀਆਂ ਇੰਸਟਾਗ੍ਰਾਮ ਪੋਸਟਾਂ ਤੇ ਸਟੋਰੀਜ਼ ਦੇਖ ਕੇ ਤੁਹਾਡਾ ਵੀ ਹਾਸਾ ਨਿਕਲ ਜਾਵੇਗਾ।  

ਦਿਲਜੀਤ ਦੋਸਾਂਝ ਦੀਆਂ ਇੰਸਟਾਗ੍ਰਾਮ ਪੋਸਟਾਂ ਕਿਸੇ ਐਡਵੈਂਚਰ ਟ੍ਰਿਪ ਤੋਂ ਘੱਟ ਨਹੀਂ ਲੱਗਦੀਆਂ। ਆਪਣੇ ਮਸਤ-ਮੌਲਾ ਅੰਦਾਜ਼ ਲਈ ਜਾਣੇ ਜਾਂਦੇ ਦਿਲਜੀਤ ਦੋਸਾਂਝ ਕੋਚੇਲਾ ਵਿੱਚ ਧਮਾਕੇਦਾਰ ਪ੍ਰਫਾਰਮੈਂਸ ਦੇਣ ਤੋਂ ਬਾਅਦ ਇਸ ਵੇਲੇ ਅਮਰੀਕਾ ਦੀ ਸੈਰ ਕਰ ਰਹੇ ਹਨ। 

ਗਾਇਕ ਉੱਥੇ ਇੱਕ ਆਮ ਟੂਰਿਸਟ ਦੀ ਤਰ੍ਹਾਂ ਵੱਖ - ਵੱਖ ਥਾਵਾਂ ਨੂੰ ਐਕਸਪਲੋਰ ਕਰ ਰਹੇ ਹਨ। ਦਿਲਜੀਤ ਦੋਸਾਂਝ ਦੀ ਹਾਲ ਹੀ ਦੀ ਇੰਸਟਾਗ੍ਰਾ ਪੋਸਟਾਂ ਵਿੱਚ ਦੇਖਣ ਨੂੰ ਮਿਲਿਆ ਕਿ ਉਹ ਅਮਰੀਕਾ ਦੇ ਇੱਕ ਰੈਸਟੋਰੈਂਟ ਵਿੱਚ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਓਵਰਸਾਈਜ਼ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਨਾਲ ਹੀ ਕਾਲੇ ਰੰਗ ਦੇ ਟ੍ਰਾਊਜ਼ਰ ਪਹਿਨੀਆ ਹੋਇਆ ਸੀ। ਓਵਰਆਲ ਉਨ੍ਹਾਂ ਦੀ ਲੁੱਕ ਹਮੇਸ਼ਾ ਦੀ ਤਰ੍ਹਾਂ ਕਾਫੀ ਸਿੰਪਲ ਤੇ ਕੂਲ ਲੱਗ ਰਹੀ ਸੀ।

ਖਾਸ ਗੱਲ ਇਹ ਹੈ ਕਿ ਇਸ ਰੀਲ ਵਿੱਚ ਉਨ੍ਹਾਂ ਨੇ ਇਸ ਰੈਸਟੋਰੈਂਟ ਦੇ ਅੰਦਰ ਦੀ ਵੀ ਇੱਕ ਝਲਕ ਦਿਖਾਈ ਹੈ ਤੇ ਇੱਥੇ ਇਹ ਵਰਲਡ ਮੈਪ ਉੱਤੇ ਆਪਣੀ ਪਛਾਣ ਦੱਸਣ ਲਈ ਲੁਧਿਆਣਾ ਸ਼ਹਿਰ ਉੱਤੇ ਪਿੰਨ ਕਰਨਦੇ ਨਜ਼ਰ ਆਏ। ਦਰਅਸਲ ਇਸ ਰੈਸਟੋਰੈਂਟ ਵਿੱਚ ਜੋ ਵੀ ਲੋਕ ਆਉਂਦੇ ਹਨ ਉਹ ਆਪਣੇ ਦੇਸ਼, ਸੂਬੇ ਜਾਂ ਸ਼ਹਿਰ ਨੂੰ ਇੱਥੇ ਲੱਗੇ ਮੈਪ ਉੱਤੇ ਪਿੰਨ ਕਰਦੇ ਹਨ। 

ਦਿਲਜੀਤ ਦੁਸਾਂਝ ਨੇ ਵੀ ਇਹੀ ਕੀਤਾ ਤੇ ਆਪਣੇ ਸ਼ਹਿਰ ਲੁਧਿਆਣਾ ਉੱਤੇ ਪਿਨ ਕਰਦੇ ਹੋਏ ਕਿਹਾ "ਪੱਕਾ ਹੀ ਜੋੜ ਲਾ ਦਵਾਂ, ਗੱਡ ਦਈਏ ਚੰਗੀ ਤਰ੍ਹਾਂ" ਨਾਲ ਹੀ ਦਿਲਜੀਤ ਆਪਣੀਆਂ  ਮੁੱਛਾਂ ਕੁੰਡੀਆਂ ਕਰਦੇ ਪੂਰੇ ਸਵੈਗ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਉਹ ਇੱਕ ਰੀਲ ਵਿੱਚ ਟ੍ਰੈਕਿੰਗ ਕਰਦੇ ਹੋਏ ਵੀ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਕਾਲੇ ਰੰਗ ਦੀ ਟੀਸ਼ਰਟ ਤੇ ਨਿੱਕਰ ਪਾਈ ਹੋਈ ਸੀ ਤੇ ਉਹ ਚੱਲਦੇ ਹੋਏ ਨੱਚ ਵੀ ਰਹੇ ਸਨ। 

ਕੁੱਝ ਘੰਟੇ ਪਹਿਲਾਂ ਆਪਣੀ ਇੱਕ ਸਟੋਰੀ ਵਿੱਚ ਦਿਲਜੀਤ ਇੱਕ ਰੈਸਟੋਰੈਂਟ ਦੇ ਸਾਹਮਣੇ ਤੋਂ ਗੁਜ਼ਰ ਰਹੇ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਰੋਸਟੋਰੈਂਟ ਦੇ ਬੋਰਡ ਉੱਤੇ ਪੜ੍ਹਿਆ "Tacos los Panchos"। ਟਾਕੋਜ਼ ਤਾਂ ਵੈਸੇ ਮੈਕਸੀਕਨ ਖਾਣੇ ਦਾ ਇੱਕ ਅਹਿਮ ਹਿੱਸਾ ਹੈ ਤੇ ਇਸ ਨੂੰ ਕਈ ਤਰੀਕਿਆਂ ਨਾਲ ਬਣਾਇਆ ਤੇ ਖਾਇਆ ਜਾਂਦਾ ਹੈ। 

 

ਦਿਲਜੀਤ ਨੇ ਆਪਣੇ ਪੰਜਾਬੀ ਅੰਦਾਜ਼ ਵਿੱਚ ਜਦੋਂ 'ਟਾਕੋਸ ਲੋਸ ਪੈਂਚੋਸ' ਨਾਂ ਪੜ੍ਹ ਕੇ ਪੁੱਛਿਆ ਕਿ "ਆ ਕੀ ਲਿੱਖਿਆ ਇੰਨਾ ਨੇ ਟਾਕੋਸ ਲੋਸ ਪੈਂਚੋ..., ਚਲੋ ਆਪਣੀ ਕੋਈ ਗੱਲ ਲਿੱਖੀ ਹੋਣੀ ਅਗਲਿਆਂ ਨੇ", ਦਿਲਜੀਤ ਦੇ ਇਸ ਅੰਦਾਜ਼ ਵਿੱਚ ਬੋਲਣ ਤੋਂ ਹੀ ਕਈਆਂ ਦਾ ਹਾਸਾ ਨਿਕਲ ਜਾਵੇਗਾ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network