ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ ਵੈਨਕੁਵਰ ‘ਚ ਹੋਏ ਸ਼ੋਅ ਦੌਰਾਨ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੰਸਰਟ ‘ਚ ਲਿਆ ਭਾਗ, ਸਟੇਡੀਅਮ ਦੇ ਜਨਰਲ ਮੈਨੇਜਰ ਨੇ ਕੀਤਾ ਸਨਮਾਨਿਤ
ਦਿਲਜੀਤ ਦੋਸਾਂਝ (Diljit Dosanjh) ਨੇ ਬੀਤੇ ਦਿਨ ਵੈਨਕੁਵਰ ‘ਚ ਲਾਈਵ ਕੰਸਰਟ ਕੀਤਾ । ਜਿਸ ‘ਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਸਰੋਤਿਆਂ ਨੇ ਇਸ ਲਾਈਵ ਕੰਸਰਟ ਦਾ ਅਨੰਦ ਮਾਣਿਆ ।ਜਿਸ ਤੋਂ ਬਾਅਦ ਬੀਸੀ ਸਟੇਡੀਅਮ ਵੈਨਕੁਵਰ ਦੇ ਜਨਰਲ ਮੈਨੇਜਰ ਨੇ ਦਿਲਜੀਤ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਲਈ ਉਸ ਨੂੰ ਵਧਾਈ ਵੀ ਦਿੱਤੀ । ਜਿਸ ਦਾ ਇੱਕ ਵੀਡੀਓ ਬ੍ਰਿਟ ਏਸ਼ੀਆ ਟੀਵੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਸਟੇਡੀਅਮ ਦਾ ਮੈਨੇਜਰ ਤੇ ਦਿਲਜੀਤ ਦੋਸਾਂਝ ਆਪਣੀ ਟੀਮ ਦੇ ਨਾਲ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਪੰਜਾਬੀ ਅਦਾਕਾਰ ਜਗਦੀਸ਼ ਮਿਸਤਰੀ ਦਾ ਹੋਇਆ ਦਿਹਾਂਤ, ਪ੍ਰਿੰਸ ਕੰਵਲਜੀਤ ਨੇ ਭਾਵੁਕ ਪੋਸਟ ਕੀਤੀ ਸਾਂਝੀ
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਸ ‘ਚ ਵੀ ਕਾਮਯਾਬੀ ਹਾਸਲ ਕੀਤੀ । ਉਨ੍ਹਾਂ ਦੀ ਕੁਝ ਦਿਨ ਪਹਿਲਾਂ ਹੀ ਪਰੀਣੀਤੀ ਚੋਪੜਾ ਦੇ ਨਾਲ ਫ਼ਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਈ ਹੈ।
ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ । ਜਲਦ ਹੀ ਉਹ ਨੀਰੂ ਬਾਜਵਾ ਦੇ ਨਾਲ ਜੱਟ ਐਂਡ ਜੂਲੀਅਟ ਦੇ ਸੀਕਵੇਲ ‘ਚ ਵੀ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ ।
- PTC PUNJABI