ਕ੍ਰਿਕੇਟਰ ਸ਼ੁਭਮਨ ਗਿੱਲ ਦੀ 77 ਨੰਬਰ ਵਾਲੀ ਜਰਸੀ ਹੈ ਖ਼ਾਸ, ਇਸ ਵਜ੍ਹਾ ਕਰਕੇ ਇਹ ਜਰਸੀ ਪਾ ਕੇ ਮੈਦਾਨ ’ਚ ਉੱਤਰਦਾ ਹੈ ਸ਼ੁਭਮਨ ਗਿੱਲ
ਦੁਨੀਆ ਤੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨਾਂ ਲਈ ਕੁਝ ਚੀਜ਼ਾਂ ਬਹੁਤ ਖਾਸ ਹੁੰਦੀਆਂ ਹਨ । ਕਿਸੇ ਨੂੰ ਖਾਸ ਤਰ੍ਹਾਂ ਕੱਪੜੇ ਬਹੁਤ ਪਸੰਦ ਹੁੰਦੇ ਹਨ ਤੇ ਕਿਸੇ ਨੂੰ ਖਾਸ ਨੰਬਰਾਂ ਨਾਲ ਬਹੁਤ ਲਗਾਅ ਹੁੰਦਾ ਹੈ । ਕੁਝ ਲੋਕ ਇਹਨਾਂ ਚੀਜਾਂ ਨੂੰ ਆਪਣੇ ਲਈ ਲੱਕੀ ਵੀ ਮੰਨਦੇ ਹਨ । ਇਸ ਤਰ੍ਹਾਂ ਦਾ ਰੁਝਾਨ ਜ਼ਿਆਦਾਤਰ ਖਿਡਾਰੀਆਂ ਵਿੱਚ ਦੇਖਣ ਨੂੰ ਮਿਲਦਾ ਹੈ ।
ਹੋਰ ਪੜ੍ਹੋ : ਜੇ ਅਮਿਤਾਬ ਬੱਚਨ ਨੇ ਆਪਣੇ ਭਰਾ ਅਜਿਤਾਭ ਦੀ ਇਹ ਸਲਾਹ ਨਾ ਮੰਨੀ ਹੁੰਦੀ ਤਾਂ ਉਹ ਐਕਟਰ ਨਾ ਹੁੰਦੇ
ਜੇਕਰ ਕ੍ਰਿਕੇਟਰ ਸ਼ੁਭਮਨ ਗਿੱਲ (Shubhman Gill) ਦੀ ਗੱਲ ਕੀਤੀ ਜਾਵੇ ਤਾਂ ਉਹ 77 ਨੰਬਰ ਦੀ ਜਰਸੀ ਪਾ ਕੇ ਹੀ ਮੈਦਾਨ ਵਿੱਚ ਉਤਰਦੇ ਹਨ । ਇਸ ਨੰਬਰ ਦੀ ਜਰਸੀ ਨਾਲ ਉਹਨਾਂ ਖਾਸ ਲਗਾਅ ਹੈ ।
77 ਨੰਬਰ ਦੀ ਜਰਸੀ ਨਾਲ ਸ਼ੁਭਮਨ ਗਿੱਲ ਦਾ ਏਨਾਂ ਲਗਾਅ ਕਿਉਂ ਹੈ । ਇਸ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਇਸ ਇੰਟਰਵਿਊ ਵਿੱਚ ਉਹਨਾਂ ਤੋਂ ਜਰਸੀ ਨੰਬਰ 77 ਦੇ ਪਿੱਛੇ ਦਾ ਰਾਜ਼ ਪੁੱਛਿਆ ਗਿਆ ਸੀ ।
ਕ੍ਰਿਕਟਰ ਤੋਂ ਪੁੱਛਿਆ ਗਿਆ ਕਿ ਉਸ ਨੇ ਅਜਿਹੇ ਯੁੱਗ ਵਿੱਚ ਇੰਨਾ ਵੱਡਾ ਡਬਲ ਨੰਬਰ ਕਿਉਂ ਚੁਣਿਆ ਹੈ ਤਾਂ ਉਸ ਨੇ ਜੁਵਾਬ ਵਿੱਚ ਕਿਹਾ ਕਿ ਜਦੋਂ ਉਹ 'ਅੰਡਰ-19 ਵਿਸ਼ਵ ਕੱਪ' 'ਚ ਖੇਡ ਰਿਹਾ ਸੀ ਤਾਂ ਉਸ ਨੇ 7 ਨੰਬਰ ਮੰਗਿਆ ਸੀ, ਪਰ ਉਸ ਨੂੰ ਇਹ ਨੰਬਰ ਨਹੀਂ ਮਿਲਿਆ । ਇਸ ਲਈ, ਉਸਨੇ 77 ਨੰਬਰ ਚੁਣਿਆ, ਜਿਸ ਵਿੱਚ ਦੋ ਸੱਤ ਹਨ । ਉਸ ਨੇ ਕਿਹਾ ਕਿ ਉਹ ਦਿਨ ਅਤੇ ਅੱਜ ਦਾ ਦਿਨ ਉਹ 77 ਨੰਬਰ ਦੀ ਜਰਸੀ ਨਾਲ ਹੀ ਮੈਦਾਨ ਵਿੱਚ ਉਤਰਦੇ ਹਨ ।
- PTC PUNJABI