ਧਰਮਿੰਦਰ ਨੇ ਪੁੱਤ ਸੰਨੀ ਦਿਓਲ ਦੇ ਜਨਮਦਿਨ 'ਤੇ ਸਾਂਝੀ ਕੀਤੀ ਖ਼ਾਸ ਵੀਡੀਓ, ਫੈਨਜ਼ ਨੂੰ ਪਸੰਦ ਆ ਰਹੀ ਹੈ ਪਿਉ-ਪੁੱਤ ਬਾਂਡਿੰਗ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਜਿੱਥੇ ਪਰਿਵਾਰ ਦੇ ਸਾਰੇ ਮੈਂਬਰਾ ਨੇ ਸੰਨੀ ਨੂੰ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਪਿਤਾ ਧਰਮਿੰਦਰ ਨੇ ਸੰਨੀ ਦੇ ਬਚਪਨ ਦੀਆਂ ਕੁਝ ਤਸਵੀਰਾਂ ਸਣੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  October 19th 2023 04:25 PM |  Updated: October 19th 2023 04:25 PM

ਧਰਮਿੰਦਰ ਨੇ ਪੁੱਤ ਸੰਨੀ ਦਿਓਲ ਦੇ ਜਨਮਦਿਨ 'ਤੇ ਸਾਂਝੀ ਕੀਤੀ ਖ਼ਾਸ ਵੀਡੀਓ, ਫੈਨਜ਼ ਨੂੰ ਪਸੰਦ ਆ ਰਹੀ ਹੈ ਪਿਉ-ਪੁੱਤ ਬਾਂਡਿੰਗ

Dharmendra shares Sunny Deol Childhood Video: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਸੰਨੀ ਨੇ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਦਮਦਾਰ ਡਾਇਲਾਗਸ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਫੈਨਜ਼ ਉਨ੍ਹਾਂ ਨੂੰ ਜਨਮਦਿਨ ਦੇ ਖਾਸ ਦਿਨ 'ਤੇ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਸੰਨੀ ਦੇ ਜਨਮਦਿਨ 'ਤੇ ਦਿਓਲ ਪਰਿਵਾਰ ਨੇ ਵੀ ਅਭਿਨੇਤਾ 'ਤੇ ਕਾਫੀ ਪਿਆਰ ਦੀ ਵਰਖਾ ਕੀਤੀ ਹੈ।

ਸੰਨੀ ਦੇ ਪਿਤਾ ਅਤੇ ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ, ਭੈਣ ਈਸ਼ਾ ਦਿਓਲ ਅਤੇ ਉਸ ਦੇ ਪੁੱਤਰ ਕਰਨ ਅਤੇ ਰਾਜਵੀਰ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।  ਦੇ ਜਨਮਦਿਨ 'ਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਖਾਸ ਮੌਕੇ ਪਿਤਾ ਧਰਮਿੰਦਰ ਨੇ ਬੇਟੇ ਨਾਲ ਕੁਝ ਖ਼ਾਸ ਪਲਾਂ ਦੀ ਝਲਕ ਵੀ ਸਾਂਝੀ ਕੀਤੀ ਹੈ। 

ਧਰਮਿੰਦਰ ਨੇ ਸੰਨੀ ਨਾਲ ਤਸਵੀਰਾਂ ਨਾਲ ਬਣੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਨ੍ਹਾਂ 'ਚ ਪਿਉ-ਪੁੱਤ ਦੀ ਖਾਸ ਬਾਂਡਿੰਗ ਨਜ਼ਰ ਆ ਰਹੀ ਹੈ। ਇੱਕ ਵੀਡੀਓ 'ਚ ਸੰਨੀ ਦੇ ਬਚਪਨ ਦੀ ਝਲਕ ਦਿਖਾਈ ਦੇ ਰਹੀ ਹੈ, ਜਦੋਂ ਕਿ ਦੂਜੇ 'ਚ ਸੰਨੀ ਨੂੰ ਕੇਕ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਗੀਤ 'ਅਪਨੇ ਤੋਂ ਅਪਨੇ ਹੋਤੇ ਹੈਂ ਚੱਲ ਰਿਹਾ ਹੈ। ...' ਅਤੇ 'ਤੁਮ ਜੀਓ ਹਜ਼ਾਰ ਸਾਲ...' ਵਰਗੇ ਗੀਤ ਸੁਣਾਈ ਦੇ ਰਹੇ ਹਨ।

ਇਸ ਦੇ ਨਾਲ ਹੀ ਸੰਨੀ ਦਿਓਲ ਦੇ ਬੇਟੇ ਕਰਨ ਅਤੇ ਰਾਜਵੀਰ ਨੇ ਵੀ ਆਪਣੇ ਪਿਤਾ 'ਤੇ ਖਾਸ ਪੋਸਟ ਪਾਈ ਹੈ। ਕਰਨ ਨੇ ਸੰਨੀ ਦਿਓਲ ਨਾਲ ਕੁਝ ਖਾਸ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, "ਜਨਮਦਿਨ ਮੁਬਾਰਕ ਪਿਤਾ ਜੀ। ਤੁਹਾਡੀ ਪ੍ਰਤਿਭਾ ਅਤੇ ਪਿਆਰ ਮੈਨੂੰ ਹਰ ਦਿਨ ਪ੍ਰੇਰਿਤ ਕਰਦੇ ਹਨ। ਇਹ ਸਾਲ ਤੁਹਾਡੇ ਲਈ ਹੋਰ ਸਫਲਤਾਵਾਂ ਅਤੇ ਖੁਸ਼ੀਆਂ ਨਾਲ ਭਰੇ।"

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network