ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਨੇ ਫੈਨਜ਼ ਨੂੰ ਦਿਖਾਈ ਬੇਟੇ ਰੁਹਾਨ ਦੀ ਪਹਿਲੀ ਝਲਕ, ਫੈਨਜ਼ ਲੁਟਾ ਰਹੇ ਪਿਆਰ
Deepika Kakkar and Shoib Son picture : 'ਸਸੁਰਾਲ ਸਿਮਰ ਕਾ ਫੇਮ' ਸਟਾਰ ਕਪਲ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਹਾਲ ਹੀ 'ਚ ਇੱਕ ਬੇਟੇ ਦੇ ਮਾਤਾ-ਪਿਤਾ ਬਣੇ ਹਨ। ਅਦਾਕਾਰਾ ਦੀਪਿਕਾ ਕੱਕੜ ਨੇ ਬੀਤੇ ਮਹੀਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਬੇਟੇ ਦਾ ਨਾਂਅ ਦਾ ਖੁਲਾਸਾ ਕਰਨ ਮਗਰੋਂ ਹੁਣ ਕਪਲ ਨੇ ਆਪਣੇ ਫੈਨਜ਼ ਨੂੰ ਬੇਟੇ ਦੀ ਪਹਿਲੀ ਝਲਕ ਦਿਖਾਈ ਹੈ।
ਦੱਸ ਦਈਏ ਕਿ ਦੀਪਿਕਾ ਕੱਕੜ ਤੇ ਸ਼ੋਇਬ ਨੇ ਬੀਤੇ ਦਿਨੀਂ ਆਪਣੇ ਬੇਟੇ ਦੇ ਨਾਂਅ ਦਾ ਖੁਲਾਸਾ ਕੀਤਾ ਸੀ। ਦੋਹਾਂ ਨੇ ਆਪਣੇ ਪਹਿਲੇ ਬੱਚੇ ਦਾ ਨਾਂਅ ਰੁਹਾਨ ਰੱਖਿਆ ਹੈ, ਮੌਜੂਦਾ ਸਮੇਂ 'ਚ ਦੀਪਿਕਾ ਤੇ ਸ਼ੋਇਬ ਮਾਪੇ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੇ ਹਨ। ਫੈਨਜ਼ ਦੀਪਿਕਾ ਦੇ ਬੇਟੇ ਦਾ ਚਿਹਰਾ ਵੇਖਣ ਲਈ ਉਤਸ਼ਾਹਿਤ ਹਨ।
ਫੈਨਜ਼ ਦੇ ਇੰਤਜ਼ਾਰ ਨੂੰ ਥੋੜਾ ਘੱਟ ਕਰਦੇ ਹੋਏ ਇਸ ਜੋੜੇ ਨੇ ਆਪਣੇ ਬੱਚੇ ਦੀ ਪਹਿਲੀ ਝਲਕ ਥੋੜੀ ਜਿਹੀ ਹੀ ਦਿਖਾਈ ਹੈ। ਜੋੜੇ ਨੇ ਇਕੱਠੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਬੇਟੇ ਨਾਲ ਕਿਊਟ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦਈਏ, ਸ਼ੋਏਬ ਇਬ੍ਰਾਹਿਮ ਅਤੇ ਦੀਪਿਕਾ ਕੱਕੜ ਨੇ ਆਪਣੇ ਫੈਨਜ਼ ਨੂੰ ਆਪਣੇ ਬੇਟੇ ਰੁਹਾਨ ਦੇ ਇੱਕ ਮਹੀਨੇ ਦੇ ਹੋਣ 'ਤੇ ਉਸ ਦੀ ਝਲਕ ਦਿਖਾਈ ਹੈ। ਇਸ ਪੋਸਟ ਦੇ ਨਾਲ ਸ਼ੋਏਬ ਇਬ੍ਰਾਹਿਮ ਅਤੇ ਦੀਪਿਕਾ ਕੱਕੜ ਨੇ ਰੁਹਾਨ ਦੀ ਇੱਕ ਝਲਕ ਸਾਂਝੀ ਕੀਤੀ ਅਤੇ ਪੋਸਟ ਵਿੱਚ ਉਸ ਦਾ ਨਾਮ ਰੁਹਾਨ ਦੇ ਨਾਲ ਹਾਰਟ ਇਮੋਜੀ ਸ਼ੇਅਰ ਕੀਤਾ ਹੈ।
ਦੱਸ ਦੇਈਏ ਕਿ 21 ਜੂਨ ਨੂੰ ਦੀਪਿਕਾ ਨੇ ਬੇਟੇ ਨੂੰ ਜਨਮ ਦਿੱਤਾ ਸੀ। ਦੀਪਿਕਾ ਤੇ ਸ਼ੋਇਬ ਨੇ ਸਾਲ 2018 ਵਿੱਚ ਵਿਆਹ ਕੀਤਾ ਸੀ ਅਤੇ ਵਿਆਹ ਦੇ 5 ਸਾਲ ਬਾਅਦ ਜੋੜੇ ਦੇ ਘਰ ਵਿੱਚ ਪਹਿਲੀ ਕਿਲਕਾਰੀ ਗੂੰਜੀ, ਜਿਸ ਦੇ ਚੱਲਦੇ ਕਪਲ ਦੇ ਘਰ ਖੁਸ਼ੀ ਦਾ ਮਾਹੌਲ ਹੈ।
ਹੋਰ ਪੜ੍ਹੋ: Sunil Grover: ਸੜਕ 'ਤੇ ਆਏ ਡਾਕਟਰ ਗੁਲਾਟੀ! ਸੁਨੀਲ ਗਰੋਵਰ ਛੱਲੀ ਤੋਂ ਬਾਅਦ ਮੀਂਹ 'ਚ ਛੱਤਰੀਆਂ ਵੇਚਦੇ ਆਏ ਨਜ਼ਰ
ਰੁਹਾਨ ਨੂੰ ਮਿਲ ਰਿਹਾ ਫੈਨਜ਼ ਦਾ ਪਿਆਰ
ਹੁਣ ਇਸ ਜੋੜੀ ਦੇ ਫੈਨਜ਼ ਆਪਣੇ ਛੋਟੇ ਰਾਜਕੁਮਾਰ 'ਤੇ ਬਹੁਤ ਪਿਆਰ ਦੀ ਵਰਖਾ ਕਰ ਰਹੇ ਹਨ। ਫੈਨਜ਼ ਨੇ ਕਮੈਂਟ ਬਾਕਸ ਵਿੱਚ ਰੁਹਾਨ ਲਈ ਹਾਰਟ ਈਮੋਜੀ ਬਣਾਇਆ ਹੈ। ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਹਨ ਜੋ ਨਿੱਕੇ ਜਿਹੇ ਬੱਚੇ ਨੂੰ ਬਤੁਤ ਪਿਆਰ ਤੇ ਅਸ਼ੀਰਵਾਦ ਦਿੰਦੇ ਨਜ਼ਰ ਆਏ।
- PTC PUNJABI