ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਆਪਣੀ ਧੀ ਦਿਵੀਸ਼ਾ ਦੇ ਮੁੰਡਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਜ਼ ਨੇ ਲੁਟਾਇਆ ਪਿਆਰ
Debina Bonnerjee shares Divisha's mundan pics: ਮਸ਼ਹੂਰ ਟੀਵੀ ਕਪਲ ਗੁਰਮੀਤ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਦੇਬੀਨਾ ਬੋਨਰਜੀ ਇਸ ਸਮੇਂ ਸ਼ੋਅਬਿਜ਼ ਦੀ ਦੁਨੀਆ ਤੋਂ ਦੂਰ ਹਨ, ਆਪਣੀਆਂ ਬੇਟੀਆਂ ਲਿਆਨਾ ਅਤੇ ਦਿਵਿਸ਼ਾ ਨਾਲ ਮਾਪੇ ਬਨਣ ਦੇ ਸਫ਼ਰ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ, ਜੋੜੇ ਨੇ ਵਾਰਾਣਸੀ ਵਿੱਚ ਆਪਣੀ ਛੋਟੀ ਧੀ ਦਿਵਿਸ਼ਾ ਦਾ ਮੁੰਡਨ ਕਰਵਾਇਆ, ਜਿਸ ਦੀ ਤਸਵੀਰ ਦੇਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ।
ਹਾਲਾਂਕਿ, ਇਸ ਦੌਰਾਨ ਦੇਬੀਨਾ ਨੂੰ ਆਪਣੀ ਵੱਡੀ ਬੇਟੀ ਲਿਆਨਾ ਦੀ ਯਾਦ ਆਈ, ਜੋ ਉਸ ਦੇ ਨਾਲ ਨਹੀਂ ਸੀ। ਫੋਟੋ ਸ਼ੇਅਰ ਕਰਦੇ ਹੋਏ ਦੇਬੀਨਾ ਨੇ ਕਿਊਟ ਕੈਪਸ਼ਨ ਵੀ ਲਿਖਿਆ ਹੈ। ਉਸ ਨੇ ਲਿਖਿਆ, "ਭਾਰਤ ਦੇ ਰੂਹਾਨੀ ਦਿਲ (ਵਾਰਾਨਸੀ) ਵਿੱਚ ਜਿੱਥੇ ਅਸੀਂ ਬੇਬੀ ਦਿਵਿਸ਼ਾ ਦੀ ਮੁੰਡਨ ਰਸਮ ਕੀਤੀ। ਮੈਨੂੰ ਮੇਰੀ ਪੀਨੂ ਯਾਦ ਆ ਗਈ, ਹਰ ਥਾਂ ਸ਼ਿਵ।''
ਹਾਲ ਹੀ 'ਚ ਟੀਵੀ ਅਭਿਨੇਤਰੀ ਦੇਬੀਨਾ ਬੈਨਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪਰਿਵਾਰਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਗੁਰਮੀਤ ਅਤੇ ਛੋਟੀ ਬੇਟੀ ਦਿਵਿਸ਼ਾ ਨਾਲ ਗੰਗਾ ਦੇ ਕਿਨਾਰੇ ਖੜ੍ਹੇ ਹੋ ਕੇ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ, ਗੁਰਮੀਤ ਅਤੇ ਦੇਬੀਨਾ ਦੇ ਮੱਥੇ 'ਤੇ ਚੰਦਨ ਅਤੇ ਕੁਮਕੁਮ ਤਿਲਕ ਲਗਾਇਆ ਹੋਇਆ ਹੈ। ਜਿੱਥੇ ਕਪਲ ਨੇ ਚਿੱਟੇ ਰੰਗ ਦੇ ਕੱਪੜਿਆਂ 'ਚ ਟਵਿਨਿੰਗ ਕੀਤੀ ਹੋਈ ਹੈ, ਉੱਥੇ ਹੀ ਉਨ੍ਹਾਂ ਦੀ ਧੀ ਦਿਵਿਸ਼ਾ ਗੁਲਾਬੀ ਰੰਗ ਦੀ ਡਰੈਸ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ। ਦਰਅਸਲ, ਭੋਲੇਨਾਥ ਦੇ ਸ਼ਹਿਰ ਕਾਸ਼ੀ ਵਿੱਚ ਜੋੜੇ ਨੇ ਆਪਣੀ 8 ਮਹੀਨੇ ਦੀ ਬੇਟੀ ਦਾ ਮੁੰਡਨ ਕਰਵਾਇਆ ਹੈ।
ਹੋਰ ਪੜ੍ਹੋ: Happy Birthday MS Dhoni : ਜਾਣੋ ਕਿੰਝ ਸ਼ੁਰੂ ਹੋ ਗਈ ਐਮ.ਐਸ ਧੋਨੀ ਤੇ ਸਾਕਸ਼ੀ ਦੀ ਲਵ ਸਟੋਰੀ
ਇਸ ਤੋਂ ਇਲਾਵਾ ਦੇਬੀਨਾ ਤੇ ਗੁਰਮੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵਾਰਾਣਸੀ ਤੇ ਕਾਸ਼ੀ ਦੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਕਪਲ ਤੇ ਉਨ੍ਹਾਂ ਦੀ ਨਿੱਕੀ ਜਿਹੀ ਧੀ ਦੀ ਇਨ੍ਹਾਂ ਕਿਊਟ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
- PTC PUNJABI