ਨਿਖਿਲ ਪਟੇਲ ਨਹੀਂ ਚਾਹੁੰਦੇ ਕੀ ਦੂਜੀ ਵਾਰ ਮਾਂ ਬਣੇ ਦਿਲਜੀਤ ਕੌਰ, ਅਦਾਕਾਰ ਨੇ ਵੀਡੀਓ ਸਾਂਝੀ ਕਰ ਦੱਸੀ ਵਜ੍ਹਾ
Dalljiet Kaur latest video: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਜੋ ਕਿ ਨਿਖਿਲ ਪਟੇਲ ਨਾਲ ਦੂਜੇ ਵਿਆਹ ਤੋਂ ਬਾਅਦ ਹੁਣ ਕੀਨੀਆ ਸ਼ਿਫਟ ਹੋ ਗਈ ਹੈ। ਉਹ ਹੁਣ ਆਪਣੇ ਦੂਜੇ ਪਤੀ ਨਿਖਿਲ ਪਟੇਲ ਤੇ ਆਪਣੇ ਬੇਟੇ ਜੇਡਨ ਨਾਲ ਰਹਿ ਰਹੀ ਹੈ। ਦਲਜੀਤ ਕੀਨੀਆ ਵਿੱਚ ਬਹੁਤ ਖੁਸ਼ ਹੈ, ਉਹ ਅਕਸਰ ਆਪਣੇ ਪਤੀ ਨਿਖਿਲ ਅਤੇ ਬੱਚਿਆਂ ਨਾਲ ਸੋਸ਼ਲ ਮੀਡੀਆ 'ਤੇ ਕੁਝ ਨਾਂ ਕੁਝ ਜ਼ਰੂਰ ਸ਼ੇਅਰ ਕਰਦੀ ਹੈ।
ਇਸ ਦੌਰਾਨ ਅਦਾਕਾਰਾ ਦਲਜੀਤ ਨੇ ਆਪਣੇ ਯੂਟਿਊਬ ਚੈਨਲ DalNik Take 2 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਸ ਨੇ ਦੱਸਿਆ ਹੈ ਕਿ ਉਸ ਦੇ ਪਤੀ ਨਿਖਿਲ ਕਿਉਂ ਨਹੀਂ ਚਾਹੁੰਦੇ ਕਿ ਉਹ ਦੂਜੀ ਵਾਰ ਮਾਂ ਬਣੇ। ਸ਼ੇਅਰ ਕੀਤੇ ਇਸ ਵੀਡੀਓ 'ਚ ਦਿਲਜੀਤ ਨੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਤੁਸੀਂ ਲੋਕ ਸੋਚਦੇ ਹੋ ਕਿ ਮੈਂ ਚੂੜਾ ਖੋਲ੍ਹ ਦਿੱਤਾ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਵਿਆਹ ਕਰਵਾਉਣ ਵਾਲੀ ਔਰਤ ਉਦੋਂ ਤੱਕ ਚੂੜਾ ਨਹੀਂ ਖੋਲ੍ਹ ਸਕਦੀ ਜਦੋਂ ਤੱਕ ਉਹ ਮਾਂ ਨਹੀਂ ਬਣ ਜਾਂਦੀ। ਮੇਰੇ ਪਤੀ ਨਿਖਿਲ ਵੀ ਮੈਨੂੰ ਮਜ਼ਾਕ 'ਚ ਕਹਿੰਦੇ ਹਨ ਕਿ ਹੁਣ ਤੈਨੂੰ ਮਾਂ ਬਨਣਾ ਪਵੇਗਾ ਤਾਂ ਹੀ ਤੂੰ ਆਪਣੀ ਚੂੜੀ ਖੋਲ੍ਹ ਸਕਦੀ ਹੈ।
ਇਸ 'ਤੇ ਅੱਗੇ ਗੱਲ ਕਰਦੇ ਹੋਏ ਦਲਜੀਤ ਨੇ ਕਿਹਾ, ''ਅਜਿਹਾ ਕੁਝ ਵੀ ਨਹੀਂ ਹੈ, ਨਿਖਿਲ ਨਹੀਂ ਚਾਹੁੰਦਾ ਕਿ ਮੈਂ ਦੂਜੀ ਵਾਰ ਮਾਂ ਬਣਾਂ। ਮੈਂ ਅਤੇ ਨਿਖਿਲ ਆਪਣੇ ਤਿੰਨਾਂ ਬੱਚਿਆਂ ਨਾਲ ਖੁਸ਼ ਹਾਂ। ਇਸ ਤੋਂ ਇਲਾਵਾ ਨਿਖਿਲ ਨਹੀਂ ਚਾਹੁੰਦੇ ਕਿ ਉਹ ਮਾਂ ਬਣੇ। ਦੂਜੀ ਵਾਰ ਮਾਂ। ਇਸ ਤੋਂ ਇਲਾਵਾ ਮੈਨੂੰ ਵੀ ਇਸ ਚੂੜੇ ਵਾਲੀ ਗੱਲ ਦਾ ਪਹਿਲੀ ਵਾਰ ਪਤਾ ਲੱਗਾ ਹੈ ਅਤੇ ਨਿਖਿਲ ਇਸ ਬਾਰੇ ਮੇਰੇ ਨਾਲ ਮਜ਼ਾਕ ਕਰਦੇ ਰਹਿੰਦੇ ਹਨ।ਇਸ ਲਈ ਕਿਰਪਾ ਕਰਕੇ ਤੁਸੀਂ ਲੋਕ ਅਫਵਾਹਾਂ 'ਤੇ ਧਿਆਨ ਨਾ ਦਿਓ, ਮੈਂ ਮਾਂ ਨਹੀਂ ਬਨਣ ਜਾ ਰਹੀਂ ਹਾਂ ਤੇ ਨਾਂ ਸਾਡੀ ਕੋਈ ਅਜਿਹਾ ਪਲਾਨ ਹੈ।"
ਦੱਸ ਦੇਈਏ ਕਿ ਦਲਜੀਤ ਨੇ ਮਾਰਚ 2023 ਵਿੱਚ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ। ਉਸ ਨੇ ਆਪਣੇ ਪਹਿਲੇ ਪਤੀ ਸ਼ਾਲੀਨ ਭਨੋਟ ਨੂੰ ਤਲਾਕ ਦੇ ਦਿੱਤਾ, ਇਸ ਤੋਂ ਬਾਅਦ ਉਸ ਨੇ ਨਿਖਿਲ ਨੂੰ ਕੁਝ ਦਿਨ ਡੇਟ ਕੀਤਾ ਅਤੇ ਫਿਰ ਵਿਆਹ ਕਰ ਲਿਆ। ਨਿਖਿਲ ਦੀਆਂ ਦੋ ਧੀਆਂ ਹਨ ਅਤੇ ਦਲਜੀਤ ਦਾ ਇੱਕ ਪੁੱਤਰ ਹੈ। ਨਿਖਿਲ ਅਤੇ ਦਲਜੀਤ ਦੋਵੇਂ ਆਪਣੇ ਤਿੰਨ ਬੱਚਿਆਂ ਨਾਲ ਖੁਸ਼ ਹਨ।
- PTC PUNJABI