ਦਲਜੀਤ ਕੌਰ ਨੇ ਨਿਖਿਲ ਪਟੇਲ ਨਾਲ ਤਲਾਕ ਲਈ ਦਿੱਤੀ ਅਰਜ਼ੀ, ਸੋਸ਼ਲ ਮੀਡੀਆ ਯੂੂਜ਼ਰ ਨੇ ਦਿੱਤੀ ਸਾਬਕਾ ਪਤੀ ਸ਼ਾਲੀਨ ਨਾਲ ਪੈਚਅੱਪ ਦੀ ਨਸੀਹਤ, ਜਾਣੋ ਕੀ ਸੀ ਅਦਾਕਾਰਾ ਦਾ ਰਿਐਕਸ਼ਨ
ਦਲਜੀਤ ਕੌਰ (Dalljiet Kaur) ਅਦਾਕਾਰਾ ਆਪਣੇ ਪਤੀ ਨਿਖਿਲ ਪਟੇਲ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਹੈ। ਕਿਉਂਕਿ ਦੋਨਾਂ ਨੇ ਤਲਾਕ ਦਾ ਫੈਸਲਾ ਲੈ ਲਿਆ ਹੈ। ਦਲਜੀਤ ਕੌਰ ਨੇ ਪਤੀ ਦੇ ਨਾਲ ਤਲਾਕ ਦੇ ਲਈ ਅਰਜ਼ੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਫੈਨਸ ਤੇ ਸੋਸ਼ਲ ਮੀਡੀਆ ਯੂਜ਼ਰ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਆਪਣੇ ਸਾਬਕਾ ਪਤੀ ਸ਼ਾਲੀਨ ਭਨੋਟ ਦੇ ਨਾਲ ਪੈਚਅੱਪ ਕਰ ਲਵੇ ਤਾਂ ਦਿਲਜੀਤ ਨੇ ਉਸ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਕਿਹਾ ਤਾਅਨਾ ਦਿੰਦੇ ਹੋਏ ਜਵਾਬ ਦਿੱਤਾ ਹੈ।
ਹੋਰ ਪੜ੍ਹੋ : ਕੈਂਸਰ ਦੇ ਨਾਲ ਜੂਝ ਰਹੀ ਹਿਨਾ ਖ਼ਾਨ ਨਹੀਂ ਛੱਡਦੀ ਵਰਕ ਆਊਟ, ਕਿਹਾ ‘ਕੀਮੋ ਕਾਰਨ ਹੁੰਦਾ ਹੈ ਦਰਦ, ਮੇਰੀ ਹਾਲਤ ਡਿੱਗਣ ਵਾਲੀ….’
ਦਰਅਸਲ ਇੱਕ ਯੂਜ਼ਰ ਨੇ ਕਿਹਾ ਕਿ ਇਸ ਬੁਰੇ ਵਕਤ ‘ਚ ਸ਼ਾਲੀਨ ਭਨੋਟ ਤੋਂ ਉਸ ਨੂੰ ਮਦਦ ਮੰਗਣੀ ਚਾਹੀਦੀ ਹੈ ਤਾਂ ਦਲਜੀਤ ਨੇ ਇਸ ‘ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਬਿਜ਼ੀ ਹੈ।ਉਸ ਨੇ ਨਾਂ ਤਾਂ ਮੈਨੂੰ ਸੰਪਰਕ ਕੀਤਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਹ ਜਾਨਣ ‘ਚ ਕੋਈ ਦਿਲਚਸਪੀ ਹੈ ਕਿ ਉਸ ਦੇ ਬੇਟੇ ਦੇ ਨਾਲ ਕੀ ਹੋਇਆ ਹੋਵੇਗਾ। ਉਹ ਬਹੁਤ ਬਿਜ਼ੀ ਹੋਣਗੇ’।
ਸ਼ਾਲੀਨ ਦੇ ਨਾਲ ੨੦੦੯ ‘ਚ ਹੋਇਆ ਸੀ ਵਿਆਹ
ਅਦਾਕਾਰਾ ਦਲਜੀਤ ਕੌਰ ਨੇ ੨੦੦੯ ‘ਚ ਸ਼ਾਲੀਨ ਭਨੋਟ ਦੇ ਨਾਲ ਵਿਆਹ ਕਰਵਾਇਆ ਸੀ।ਦੋਵਾਂ ਦੀ ਮੁਲਾਕਾਤ ਟੀਵੀ ਸ਼ੋਅ ‘ਕੁਲਵਧੂ’ ਦੇ ਸੈੱਟ ‘ਤੇ ਹੋਈ ਸੀ ਅਤੇ ਦੋਵਾਂ ਦਰਮਿਆਨ ਪਿਆਰ ਹੋ ਗਿਆ ਅਤੇ ੨੦੧੫ ‘ਚ ਦੋਵਾਂ ਦਾ ਤਲਾਕ ਵੀ ਹੋ ਗਿੳਾ ਸੀ । ਦੋਵਾਂ ਦਾ ਇੱਕ ਪੁੱਤਰ ਹੈ ਜੈਡਨ ਜਿਸ ਦੀ ਕਸਟਡੀ ਅਦਾਕਾਰਾ ਦੇ ਕੋਲ ਹੈ। ਦਲਜੀਤ ਨੇ ਸ਼ਾਲੀਨ ‘ਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਦੋਵਾਂ ਨੇ ਤਲਾਕ ਲੈ ਲਿਆ ਸੀ ।
- PTC PUNJABI