Daljit Kaur: ਵਿਆਹ ਤੋਂ ਬਾਅਦ ਦਲਜੀਤ ਕੌਰ ਨੇ ਪਤੀ ਨਿਖਿਲ ਨਾਲ ਹਨੀਮੂਨ ਤੋਂ ਸ਼ੇਅਰ ਕੀਤੀ ਪਹਿਲੀ ਤਸਵੀਰ, ਬੇਹੱਦ ਖੁਸ਼ ਨਜ਼ਰ ਆਈ ਅਦਾਕਾਰਾ

ਮਸ਼ਹੂਰ ਟੀਵੀ ਅਦਾਕਾਰਾ ਦਲਜੀਤ ਕੌਰ ਨੇ ਸ਼ਾਲੀਨ ਭਨੋਟ ਤੋਂ ਬਾਅਦ ਹਾਲ ਹੀ ਵਿੱਚ ਦੂਜਾ ਵਿਆਹ ਕੀਤਾ। ਦਲਜੀਤ ਤੇ ਉਸ ਦੇ ਪਤੀ ਨਿਖਿਲ ਪਟੇਲ ਵਿਆਹ ਤੋਂ ਬਾਅਦ ਹਨੀਮੂਨ ਲਈ ਰਵਾਨਾ ਹੋ ਗਏ ਹਨ। ਅਦਾਕਾਰਾ ਨੇ ਪਤੀ ਨਾਲ ਵਿਆਹ ਤੋਂ ਬਾਅਦ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  March 20th 2023 10:51 AM |  Updated: March 20th 2023 11:02 AM

Daljit Kaur: ਵਿਆਹ ਤੋਂ ਬਾਅਦ ਦਲਜੀਤ ਕੌਰ ਨੇ ਪਤੀ ਨਿਖਿਲ ਨਾਲ ਹਨੀਮੂਨ ਤੋਂ ਸ਼ੇਅਰ ਕੀਤੀ ਪਹਿਲੀ ਤਸਵੀਰ, ਬੇਹੱਦ ਖੁਸ਼ ਨਜ਼ਰ ਆਈ ਅਦਾਕਾਰਾ

Daljit Kaur latest pics: ਟੀਵੀ ਅਦਾਕਾਰਾ ਦਲਜੀਤ ਕੌਰ ਨੇ ਅਮਰੀਕਾ ਸਥਿਤ ਕਾਰੋਬਾਰੀ ਨਿਖਿਲ ਪਟੇਲ ਨਾਲ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਹੁਣ ਅਦਾਕਾਰਾ ਪਤੀ ਨਾਲ ਹਨੀਮੂਨ 'ਤੇ ਰਵਾਨਾ ਹੋ ਗਈ ਹੈ। ਅਜਿਹੇ 'ਚ ਅਦਾਕਾਰਾ ਦੀ ਹਨੀਮੂਨ ਤੋਂ ਪਹਿਲੀ ਤਸਵੀਰ  ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। 

ਦਲਜੀਤ ਨੇ ਸ਼ੇਅਰ ਕੀਤੀ ਪਹਿਲੀ ਤਸਵੀਰ ਦੱਸ ਦਈਏ ਕਿ ਦਲਜੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਵਿਆਹ ਦੇ ਸਮਾਗਮਾਂ ਦੌਰਾਨ ਅਦਾਕਾਰਾ ਲਗਾਤਾਰ ਇੰਸਟਾਗ੍ਰਾਮ ਅਕਾਊਂਟ ਉੱਤੇ ਫੈਨਜ਼ ਨਾਲ ਆਪਣੇ ਪ੍ਰੀ- ਵੈਡਿੰਗ ਫੰਕਸ਼ਨਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। 

ਹਾਲ ਹੀ ਵਿੱਚ ਵਿਆਹ ਤੋਂ ਬਾਅਦ ਪਤੀ ਨਾਲ ਹਨੀਮੂਨ 'ਤੇ ਗਈ ਦਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਦਲਜੀਤ ਤੇ ਨਿਖਿਲ ਬੇਹੱਦ ਖੁਸ਼ ਨਜ਼ਰ ਆ ਰਹੇ ਹਨ ਤੇ ਦੋਵੇਂ ਇੱਕ ਦੂਜੇ ਨਾਲ ਆਪਣੇ ਖ਼ਾਸ ਪਲਾਂ ਦਾ ਆਨੰਦ ਮਾਣ ਰਹੇ ਹਨ। 

ਦਲਜੀਤ ਕੌਰ ਅਤੇ ਨਿਖਿਲ ਪਟੇਲ ਨੇ ਸਾਂਝੀ ਕੀਤੀ ਪਿਆਰੀ ਵੀਡੀਓ 

ਇਸ ਦੌਰਾਨ ਦਲਜੀਤ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ 'ਚ ਨਿਖਿਲ ਦਲਜੀਤ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਦਿਲਜੀਤ ਨਿਖਿਲ ਦੇ ਨਾਲ ਹੋਟਲ ਦੀ ਟਰਾਲੀ 'ਚ ਬੈਠ ਕੇ ਜਾਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਹੱਥ ਹਿਲਾ ਕੇ ਬਾਏ -ਬਾਏ ਵੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਨਵ ਵਿਆਹੇ ਜੋੜੇ ਨੇ ਲਿਖਿਆ- 'ਦੁਨੀਆਂ ਭਰ ਦੇ ਬਹੁਤ ਸਾਰੇ ਐਡਵੈਂਚਰ ਸਥਾਨਾਂ ਵਿੱਚੋਂ ਇੱਕ, ਪਹਿਲੀ ਵਾਰ ਅਸੀਂ ਮਿਸਟਰ ਐਂਡ ਮਿਸੇਜ਼ ਪਟੇਲ ਬਣ ਕੇ ਚੱਲ ਪਏ ਹਾਂ।'

ਹੋਰ ਪੜ੍ਹੋ: Salman Khan: ਸਲਮਾਨ ਖ਼ਾਨ ਨੂੰ ਈਮੇਲ ਰਾਹੀਂ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖਿਲਾਫ ਮਾਮਲਾ ਕੀਤਾ ਦਰਜ   

ਵੀਡੀਓ 'ਤੇ ਸੈਲਬਸ ਤੇ ਫੈਨਜ਼ ਦਾ ਰਿਐਕਸ਼ਨ 

ਇਸ ਕਿਊਟ ਵੀਡੀਓ ਨੂੰ ਦੇਖ ਕੇ ਸਾਰੇ ਸੈਲੇਬਸ ਨੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਟੀਵੀ ਅਭਿਨੇਤਰੀ ਨਿਸ਼ਾ ਰਾਵਲ ਤੋਂ ਲੈ ਕੇ ਪਵਿੱਤਰਾ ਪੂਨੀਆ ਤੱਕ ਸੈਲੇਬਸ ਕਮੈਂਟ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਫੈਨਜ਼ ਦਲਜੀਤ ਕੌਰ ਨੂੰ ਉਸ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵਧਾਈਆਂ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network