ਇੰਸਟਾਗ੍ਰਾਮ ‘ਤੇ ਚਾਈਲਡ ਆਰਟਿਸਟ ਰੀਵਾ ਅਰੋੜਾ ਦੇ ਹੋਏ 10 ਮਿਲੀਅਨ ਫਾਲੋਵਰਸ, 13 ਸਾਲ ਦੀ ਧੀ ਨੂੰ ਮਾਂ ਨੇ ਗਿਫ਼ਟ ਕੀਤੀ ਔਡੀ ਕਾਰ, ਲੋਕਾਂ ਨੇ ਕੀਤਾ ਟਰੋਲ

ਬਤੌਰ ਬਾਲ ਕਲਾਕਾਰ ਰੀਵਾ ਅਰੋੜਾ ਨੇ ‘ਊੜੀ ਦ ਸਰਜੀਕਲ ਸਟ੍ਰਾਈਕ’ ‘ਚ ਸੁਹਾਨੀ ਕਸ਼ਯਪ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ਗੂੰਜਨ ਸਕਸੈਨਾ, ਸੈਕਸ਼ਨ ੩੭੫ ਅਤੇ ਫ਼ਿਲਮ ‘ਮੌਮ’ ਸਣੇ ਕਈ ਕਿਰਦਾਰ ਨਿਭਾਏ ਹਨ।

Reported by: PTC Punjabi Desk | Edited by: Shaminder  |  March 22nd 2023 02:24 PM |  Updated: March 22nd 2023 02:31 PM

ਇੰਸਟਾਗ੍ਰਾਮ ‘ਤੇ ਚਾਈਲਡ ਆਰਟਿਸਟ ਰੀਵਾ ਅਰੋੜਾ ਦੇ ਹੋਏ 10 ਮਿਲੀਅਨ ਫਾਲੋਵਰਸ, 13 ਸਾਲ ਦੀ ਧੀ ਨੂੰ ਮਾਂ ਨੇ ਗਿਫ਼ਟ ਕੀਤੀ ਔਡੀ ਕਾਰ, ਲੋਕਾਂ ਨੇ ਕੀਤਾ ਟਰੋਲ

ਬਾਲ ਕਲਾਕਾਰ ਰੀਵਾ ਅਰੋੜਾ (Riva Arora)ਦੇ ਇੰਸਟਾਗ੍ਰਾਮ ਅਕਾਊਂਟ ‘ਤੇ  10 ਮਿਲੀਅਨ ਫਾਲੋਵਰਸ ਹੋ ਗਏ ਹਨ । ਜਿਸ ਤੋਂ ਬਾਅਦ ਉਸ ਦੀ ਮਾਂ ਨੇ ਆਪਣੀ ਧੀ ਨੂੰ ਗਿਫਟ ਦੇ ਤੌਰ ‘ਤੇ 44 ਲੱਖ ਦੀ ਔਡੀ ਕਾਰ ਗਿਫਟ ਕੀਤੀ ਹੈ । ਪਰ ਕੁਝ ਲੋਕਾਂ ਨੂੰ ਇਹ ਸਭ ਕੁਝ ਪਸੰਦ ਨਹੀਂ ਆਇਆ ਅਤੇ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਵੇਖ ਕੇ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ, ਕਿਹਾ ‘ਮੇਰੀਆਂ ਅੱਖਾਂ ‘ਚ ਤੇਰੀਆਂ ਯਾਦਾਂ ਦੀ ਹੈ ਨਮੀ’

ਰੀਵਾ ਅਰੋੜਾ ਨੇ ਨਵੀ ਔਡੀ ਦੇ ਨਾਲ ਸਾਂਝੀ ਕੀਤੀ ਤਸਵੀਰ

 ਬਾਲ ਕਲਾਕਾਰ ਰੀਵਾ ਅਰੋੜਾ ਨੇ ਆਪਣੀ ਨਵੀਂ ਔਡੀ ਕਾਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਰੀਵਾ ਇਨ੍ਹਾਂ ਤਸਵੀਰਾਂ ‘ਚ ਆਪਣੀ ਕਾਰ ਦੇ ਸਾਹਮਣੇ ਪਰਿਵਾਰ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੀ ਮਾਂ ਨਵੀਂ ਕਾਰ ਦੀ ਪੂਜਾ ਕਰਦੀ ਹੋਈ ਦਿਖਾਈ ਦੇ ਰਹੀ ਹੈ ।

ਰੀਵਾ ਨੇ ਫੁੱਲਾਂ ਦੇ ਨਾਲ ਸੱਜੀ ਹੋਈ ਕਾਰ ਦੇ ਨਾਲ ਤਸਵੀਰ ਸਾਂਝੀ ਕੀਤੀ ਅਤੇ ਕਾਰ ‘ਤੇ 10  ਮਿਲੀਅਨ ਵੀ ਲਿਖਿਆ ਹੋਇਆ ਹੈ ਅਤੇ ਵੱਡਾ ਸਾਰਾ ਬੈਲੂਨ ਵੀ ਲੱਗਿਆ ਵਿਖਾਈ ਦੇ ਰਿਹਾ ਹੈ । 

ਲੋਕਾਂ ਨੇ ਕੀਤਾ ਟਰੋਲ  

ਰੀਵਾ ਅਰੋੜਾ ਨੂੰ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤੇਰਾਂ ਸਾਲਾਂ ਦੀ ਰੀਵਾ ਦਾ ਡਰਾਈਵਿੰਗ ਲਾਇਸੈਂਸ ਬਣਿਆ ਹੋਇਆ ਹੈ ? । ਇਸ ਤੋਂ ਇਲਾਵਾ ਲੋਕ ਹੋਰ ਵੀ ਕਈ ਸਵਾਲ ਲੋਕ ਪੁੱਛ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network