ਬਿਪਾਸ਼ਾ ਬਾਸੂ ਨੇ ਦਿਖਾਇਆ ਧੀ ਦੇਵੀ ਦਾ ਕਿਊਟ ਲੁੱਕ, ਵੀਡੀਓ ਦੇਖ ਕੇ ਫੈਨਜ਼ ਹੋਏ ਖੁਸ਼
Bipasha Basu with daughter Devi : ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਅਕਸਰ ਹੀ ਆਪਣੀ ਧੀ ਦੇਵੀ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।
ਦੱਸ ਦਈਏ ਕਿ ਧੀ ਦੇ ਜਨਮ ਤੋਂ ਬਾਅਦ ਬਿਪਾਸ਼ਾ ਬੇਹੱਦ ਖੁਸ਼ ਹੈ। ਬਿਪਾਸ਼ਾ ਬਾਸੂ ਦੀ ਜ਼ਿੰਦਗੀ ਇਨ੍ਹੀਂ ਦਿਨੀਂ ਆਪਣੀ ਪਿਆਰੀ ਬੇਟੀ ਦੇਵੀ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਅਦਾਕਾਰਾ ਹਰ ਰੋਜ਼ ਆਪਣੀ ਬੇਟੀ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਬਿਪਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੇਵੀ ਦੀ ਨਵੀਂ ਵੀਡੀਓ ਸ਼ੇਅਰ ਕੀਤੀ ਹੈ।
ਬਿਪਾਸ਼ਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ 'ਚ ਦੇਵੀ ਨੂੰ ਗੁਲਾਬੀ ਰੰਗ ਦੀ ਟੀ-ਸ਼ਰਟ ਅਤੇ ਬਲੈਕ ਲੈਗਿੰਗਸ ਪਹਿਨੇ ਦੇਖਿਆ ਜਾ ਸਕਦਾ ਹੈ। ਬਿਪਾਸ਼ਾ ਨੇ ਵੀ ਆਪਣੀ ਧੀ ਨਾਲ ਖੇਡ ਰਹੀ ਹੈ।
ਬਿਪਾਸ਼ਾ ਨੇ ਦੇਵੀ ਦੇ ਲੁੱਕ ਨੂੰ ਪਿਆਰੇ ਜਿਹੇ ਹੇਅਰ ਸਟਾਈਲ ਨਾਲ ਕੰਪਲੀਟ ਕੀਤਾ ਹੈ। ਇੰਸਟਾ ਪੋਸਟ 'ਚ ਬਿਪਾਸ਼ਾ ਆਪਣੀ ਬੇਟੀ ਨੂੰ ਕਿਊਟ ਨੇਕਪੀਸ ਬਣਾਉਣ 'ਚ ਮਦਦ ਕਰਦੀ ਨਜ਼ਰ ਆ ਰਹੀ ਹੈ। ਇਸ ਪੋਸਟ ਦੇ ਕੈਪਸ਼ਨ 'ਚ ਬਿਪਾਸ਼ਾ ਨੇ ਲਿਖਿਆ ਹੈ, ''ਮਾਂ ਅਤੇ ਦੇਵੀ, ਸਭ ਤੋਂ ਵਧੀਆ ਟੀਮ।'' ਦੂਜੇ ਵੀਡੀਓ 'ਚ ਅਸੀਂ ਦੇਵੀ ਨੂੰ ਰੰਗਾਂ ਨਾਲ ਖੇਡਦੇ ਅਤੇ ਕੰਧ 'ਤੇ ਪੇਂਟਿੰਗ ਕਰਦੇ ਦੇਖ ਸਕਦੇ ਹਾਂ, ਜਿਸ 'ਚ ਅਦਾਕਾਰਾ ਨੇ ਕੈਪਸ਼ਨ ਦਿੱਤਾ ਹੈ, 'ਆਰਟ'।
ਬਿਪਾਸ਼ਾ ਬਾਸੂ ਨੇ ਪਿਛਲੇ ਸਾਲ 12 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਵਿਆਹ ਦੇ 6 ਸਾਲ ਬਾਅਦ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਮਾਤਾ-ਪਿਤਾ ਬਣੇ ਹਨ। ਦੋਨੋਂ ਸਿਤਾਰੇ ਆਪਣੀ ਬੇਟੀ ਦੇ ਆਉਣ ਤੋਂ ਬਾਅਦ ਬਹੁਤ ਖੁਸ਼ ਹਨ।
ਹੋਰ ਪੜ੍ਹੋ : ਕੀ ਕਪਿਲ ਸ਼ਰਮਾ ਨੇ ਖਰੀਦ ਲਿਆ ਹੈ ਆਪਣਾ ਪ੍ਰਾਈਵੇਟ ਜੈੱਟ ? ਕਾਮੇਡੀਅਨ ਦੀਆਂ ਤਸਵੀਰਾਂ ਦੇਖ ਕੇ ਲੋਕ ਹੋਏ ਹੈਰਾਨ
ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ 2015 ਵਿੱਚ ਭੂਸ਼ਣ ਪਟੇਲ ਦੀ ਫ਼ਿਲਮ ਅਲੋਨ ਦੀ ਸ਼ੂਟਿੰਗ ਦੌਰਾਨ ਮਿਲੇ ਸਨ ਅਤੇ ਕੁਝ ਮਹੀਨਿਆਂ ਤੱਕ ਡੇਟ ਕਰਨ ਤੋਂ ਬਾਅਦ ਅਪ੍ਰੈਲ 2016 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਅਲੋਨ ਤੋਂ ਇਲਾਵਾ, ਬਿਪਾਸ਼ਾ ਅਤੇ ਕਰਨ ਨੂੰ ਸਾਲ 2022 ਵਿੱਚ ਆਈਐਮਐਕਸ ਪਲੇਅਰ ਦੀ ਲੜੀ ਡੈਂਜਰਸ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ।
- PTC PUNJABI