ਬਿਪਾਸ਼ਾ ਬਾਸੂ ਨੇ ਆਪਣੀ ਧੀ ਦੀ ਮੁਖੇਭਾਤ ਰਸਮ ਦਾ ਵੀਡੀਓ ਸਾਂਝਾ ਕੀਤਾ, ਰਿਵਾਇਤੀ ਤਰੀਕੇ ਨਾਲ ਨਿਭਾਈਆਂ ਅਦਾਕਾਰਾ ਨੇ ਰਸਮਾਂ

ਅਦਾਕਾਰਾ ਬਿਪਾਸ਼ਾ ਬਾਸੂ ਦੀ ਧੀ ਦੇਵੀ ਛੇ ਮਹੀਨੇ ਦੀ ਹੋ ਗਈ ਹੈ ।ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਧੀ ਦੇ ਮੁਖੇਭਾਤ ਦੀ ਰਸਮ ਕੀਤੀ ਹੈ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

Reported by: PTC Punjabi Desk | Edited by: Shaminder  |  June 12th 2023 11:56 AM |  Updated: June 12th 2023 11:56 AM

ਬਿਪਾਸ਼ਾ ਬਾਸੂ ਨੇ ਆਪਣੀ ਧੀ ਦੀ ਮੁਖੇਭਾਤ ਰਸਮ ਦਾ ਵੀਡੀਓ ਸਾਂਝਾ ਕੀਤਾ, ਰਿਵਾਇਤੀ ਤਰੀਕੇ ਨਾਲ ਨਿਭਾਈਆਂ ਅਦਾਕਾਰਾ ਨੇ ਰਸਮਾਂ

ਅਦਾਕਾਰਾ ਬਿਪਾਸ਼ਾ ਬਾਸੂ (Bipasha Basu) ਦੀ ਧੀ ਦੇਵੀ ਛੇ ਮਹੀਨੇ ਦੀ ਹੋ ਗਈ ਹੈ ।ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਧੀ ਦੇ ਮੁਖੇਭਾਤ ਦੀ ਰਸਮ ਕੀਤੀ ਹੈ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਆਪਣੇ ਪਤੀ ਦੇ ਨਾਲ ਮੁਖੇਭਾਤ ਦੀ ਰਸਮ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ । 

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੀ ਹਾਲੀਵੁੱਡ ਰੈਪਰ Stefflon Don, ਪੰਜਾਬੀ ਪਹਿਰਾਵੇ ‘ਚ ਆਈ ਨਜ਼ਰ

ਕੀ ਹੁੰਦੀ ਹੈ ਮੁਖੇਭਾਤ ਦੀ ਰਸਮ 

ਅਦਾਕਾਰਾ ਬਿਪਾਸ਼ਾ ਬਾਸੂ ਬੰਗਾਲੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ । ਇਸ ਮੌਕੇ ‘ਤੇ ਬੰਗਾਲੀ ਪਰਿਵਾਰਾਂ ‘ਚ ਜਦੋਂ ਬੱਚਾ ਛੇ ਮਹੀਨੇ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਸਾਲਿਡ ਖਾਣਾ ਖੁਆਉਣ ਦੀ ਰਸਮ ਕੀਤੀ ਜਾਂਦੀ ਹੈ । ਅਦਾਕਾਰਾ ਨੇ ਇਸ ਮੌਕੇ ਰੈੱਡ ਕਲਰ ਦੀ ਡਰੈੱਸ ਪਾਈ ਹੋਈ ਸੀ ਅਤੇ ਧੀ ਨੂੰ ਵੀ ਲਾਲ ਰੰਗ ਦੀ ਡਰੈੱਸ ਪਵਾਈ ਹੋਈ ਸੀ ।

ਦੋਵਾਂ ਮਾਂਵਾਂ ਧੀਆਂ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀਆਂ ਸਨ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । 

ਛੇ ਮਹੀਨੇ ਪਹਿਲਾਂ ਹੋਇਆ ਸੀ ਦੇਵੀ ਦਾ ਜਨਮ 

ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ ਦੇ ਘਰ ਛੇ ਮਹੀਨੇ ਪਹਿਲਾਂ ਧੀ ਨੇ ਜਨਮ ਲਿਆ ਸੀ । ਇਹ ਦੋਨਾਂ ਦੀ ਪਹਿਲੀ ਔਲਾਦ ਹੈ ਜੋ ਵਿਆਹ ਤੋਂ ਕਈ ਸਾਲਾਂ ਬਾਅਦ ਪੈਦਾ ਹੋਈ ਸੀ । ਇਸ ਤੋਂ ਪਹਿਲਾਂ ਕਰਣ ਸਿੰਘ ਗਰੋਵਰ ਕਿਸੇ ਹੋਰ ਦੇ ਨਾਲ ਵਿਆਹੇ ਹੋਏ ਸਨ । ਪਰ ਬਿਪਾਸ਼ਾ ਨੂੰ ਕਰਣ ਦੇ ਨਾਲ ਵਿਆਹ ਕਰਵਾਉਣ ਦੇ ਲਈ ਘਰਦਿਆਂ ਨੂੰ ਰਾਜ਼ੀ ਕਰਨ ਦੇ ਲਈ ਕਾਫੀ ਸਮਾਂ ਲੱਗ ਗਿਆ ਸੀ । 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network