ਬਿੱਗ ਬੌਸ ਓਟੀਟੀ-2 ਦੇ ਪ੍ਰਤੀਭਾਗੀ ਰਹੇ ਅਭਿਸ਼ੇਕ ਦੀ ਸਿਹਤ ਵਿਗੜੀ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ, ਅਦਾਕਾਰ ਨੇ ਵੀਡੀਓ ਸਾਂਝਾ ਕਰ ਦੱਸਿਆ ਸਿਹਤ ਦਾ ਹਾਲ
ਬਿੱਗ ਬੌਸ ਓਟੀਟੀ-2 (Bigg Boss OTT-2) ਦੇ ਪ੍ਰਤੀਭਾਗੀ ਰਹਿ ਚੁੱਕੇ ਅਭਿਸ਼ੇਕ ਮਲਹਨ (Abhishek Malhan)ਦੀ ਸਿਹਤ ਵਿਗੜ ਗਈ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਸਿਹਤ ਦਾ ਹਾਲ ਦੱਸਿਆ ਹੈ । ਖ਼ਬਰਾਂ ਮੁਤਾਬਕ ਅਦਾਕਾਰ ਨੂੰ ਡੇਂਗੂ ਹੋ ਗਿਆ ਹੈ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਦੱਸ ਦਈਏ ਕਿ ਚੌਦਾਂ ਅਗਸਤ ਨੂੰ ਬਿੱਗ ਬੌਸ ਓਟੀਟੀ-2 ਦਾ ਗ੍ਰੈਂਡ ਫਿਨਾਲੇ ਹੋਇਆ । ਉਨ੍ਹਾਂ ਨੇ ਐਲਵਿਸ਼ ਯਾਦਵ ਨੂੰ ਜਿੱਤਣ ‘ਤੇ ਵਧਾਈ ਵੀ ਦਿੱਤੀ ਹੈ । ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਫੈਨਸ ਅਤੇ ਜਿਨ੍ਹਾਂ ਨੇ ਉਸ ਨੂੰ ਵੋਟਿੰਗ ਕੀਤੀ ਉਨ੍ਹਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।
ਫੈਨਸ ਨੇ ਜਲਦ ਸਿਹਤਮੰਦੀ ਲਈ ਕੀਤੀ ਦੁਆ
ਅਭਿਸ਼ੇਕ ਮਲਹਾਨ ਦੀ ਸਿਹਤ ਦੇ ਲਈ ਉਨ੍ਹਾਂ ਦੇ ਫੈਨਸ ਨੇ ਵੀ ਦੁਆ ਕੀਤੀ ਹੈ । ਬਿੱਗ ਬੌਸ ਓਟੀਟੀ -੨ ‘ਚ ਅਭਿਸ਼ੇਕ ਮਲਹਾਨ, ਮਨੀਸ਼ਾ ਰਾਣੀ, ਪੂਜਾ ਭੱਟ, ਫਲਕ ਨਾਜ਼, ਅਕਾਂਕਸ਼ਾ ਪੁਰੀ ਸਣੇ ਚੌਦਾਂ ਪ੍ਰਤੀਭਾਗੀ ਸ਼ਾਮਿਲ ਸਨ । ਅਕਾਂਕਸ਼ਾ ਪੁਰੀ ਨੇ ਤਾਂ ਇਸ ਦੌਰਾਨ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਇੱਕ ਪ੍ਰਤੀਭਾਗੀ ਦੇ ਨਾਲ ਲਿਪਲੌਕ ਕਿੱਸ ਵੀ ਕੀਤਾ ਸੀ । ਜਿਸ ਤੋਂ ਬਾਅਦ ਅਕਾਂਕਸ਼ਾ ਪੁਰੀ ਦੀ ਖੂਬ ਕਿਰਕਿਰੀ ਹੋਈ ਸੀ ।
- PTC PUNJABI