ਭਾਰਤੀ ਸਿੰਘ ਤੇ ਹਰਸ਼ ਨੇ ਬੇਟੇ ਗੋਲੇ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਸੁਤੰਤਰਤਾ ਦਿਵਸ ਮੌਕੇ ਦੇਸ਼ ਦੇ ਆਮ ਨਾਗਰਿਕ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਵੀ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਹਾਲ ਹੀ ਵਿੱਚ ਮਸ਼ਹੂਰ ਬਾਲੀਵੁੱਡ ਕੁਈਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੇ ਵੀ ਆਪਣੇ ਬੇਟੇ ਨਾਲ ਸੁਤੰਤਰਤਾ ਦਿਵਸ ਮਨਾਇਆ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Reported by: PTC Punjabi Desk | Edited by: Pushp Raj  |  August 16th 2023 01:32 PM |  Updated: August 16th 2023 01:32 PM

ਭਾਰਤੀ ਸਿੰਘ ਤੇ ਹਰਸ਼ ਨੇ ਬੇਟੇ ਗੋਲੇ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Bharti Singh celebrates independence day : ਇਸ ਸਾਲ ਦੇਸ਼ 'ਚ 77ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਦੇਸ਼ ਦੇ ਆਮ ਨਾਗਰਿਕ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਵੀ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਹਾਲ ਹੀ ਵਿੱਚ ਮਸ਼ਹੂਰ ਬਾਲੀਵੁੱਡ ਕੁਈਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੇ ਵੀ ਆਪਣੇ ਬੇਟੇ ਨਾਲ ਸੁਤੰਤਰਤਾ ਦਿਵਸ ਮਨਾਇਆ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। 

ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਭਾਰਤੀ ਆਪਣੇ ਕਾਮੇਡੀ ਸ਼ੋਅਜ਼ ਤੋਂ ਇਲਾਵਾ ਬੇਟੇ ਗੋਲਾ ਨਾਲ ਅਕਸਰ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਐਕਟਿਵ ਰਹਿੰਦੀ ਹੈ। ਉਹ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਚਿਹਰੇ ਉੱਪਰ ਖੁਸ਼ੀ ਲਿਆਉਂਦੀ ਹੈ।

ਇਸ ਵਿਚਾਲੇ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਪਤੀ ਹਰਸ਼ ਲਿੰਬਾਚੀਆ ਅਤੇ ਪੁੱਤਰ ਗੋਲਾ ਨਾਲ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਫੈਨਜ਼  ਆਪਣਾ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ  ਭਾਰਤੀ ਆਪਣੇ ਪਰਿਵਾਰ ਨਾਲ ਆਜ਼ਾਦੀ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਈ। 

ਭਾਰਤੀ ਸਿੰਘ ਨੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕਰਦੇ ਹੋਏ ਕਿਹਾ ਆਜ਼ਾਦੀ ਮੁਬਾਰਕ ਤੁਹਾਨੂੰ ਸਾਰਿਆਂ ਨੂੰ... ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਕਾਮੇਡੀਅਨ ਸਟਾਰ ਨੂੰ ਵਧਾਈ ਦੇ ਰਹੇ ਹਨ।  

ਹੋਰ ਪੜ੍ਹੋ: 'Game Of Thrones' ਫੇਮ ਅਦਾਕਾਰ Darren Kent ਦਾ ਹੋਇਆ ਦਿਹਾਂਤ, 36 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਦੱਸ ਦੇਈਏ ਕਿ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ 3 ਅਪ੍ਰੈਲ 2022 ਨੂੰ ਆਪਣੇ ਬੇਟੇ ਲਕਸ਼ੈ ਉਰਫ ਗੋਲਾ ਦਾ ਸਵਾਗਤ ਕੀਤਾ ਸੀ। ਉਦੋਂ ਤੋਂ ਇਹ ਜੋੜਾ ਆਪਣੇ ਬੇਟੇ ਦੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦਾ ਰਹਿੰਦਾ ਹੈ। ਪ੍ਰਸ਼ੰਸਕ ਵੀ ਗੋਲਾ ਨੂੰ ਬਹੁਤ ਪਸੰਦ ਕਰਦੇ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network