Bharti Singh : ਭਾਰਤੀ ਸਿੰਘ ਦੇ ਪਤੀ ਹਰਸ਼ ਤੇ ਬੇਟੇ ਗੋਲੇ ਨੂੰ ਹੋਇਆ ਆਈ ਫਲੂ, ਕਾਮੇਡੀ ਕੁਈਨ ਨੇ ਇੰਝ ਬਿਆਨ ਕੀਤਾ ਦਰਦ

ਬਾਲੀਵੁੱਡ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਆਪਣੀ ਕਾਮੇਡੀ ਟਾਈਮਿੰਗ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਭਾਰਤੀ ਦੇ ਪਤੀ ਹਰਸ਼ ਤੇ ਬੇਟੇ ਗੋਲਾ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਭਾਰਤੀ ਸਿੰਘ ਸਣੇ ਉਸ ਦੇ ਪਤੀ ਹਰਸ਼ ਤੇ ਬੇਟਾ ਗੋਲੇ ਨੂੰ ਆਈ ਫਲੂ ਹੋ ਗਿਆ ਹੈ।

Reported by: PTC Punjabi Desk | Edited by: Pushp Raj  |  September 06th 2023 12:11 PM |  Updated: September 06th 2023 12:11 PM

Bharti Singh : ਭਾਰਤੀ ਸਿੰਘ ਦੇ ਪਤੀ ਹਰਸ਼ ਤੇ ਬੇਟੇ ਗੋਲੇ ਨੂੰ ਹੋਇਆ ਆਈ ਫਲੂ, ਕਾਮੇਡੀ ਕੁਈਨ ਨੇ ਇੰਝ ਬਿਆਨ ਕੀਤਾ ਦਰਦ

Bharti Singh family suffer with Eye Flu: ਬਾਲੀਵੁੱਡ ਦੀ ਕਾਮੇਡੀ ਕੁਈਨ ਭਾਰਤੀ ਸਿੰਘ (Bharti Singh) ਆਪਣੀ ਕਾਮੇਡੀ ਟਾਈਮਿੰਗ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਭਾਰਤੀ ਦੇ ਪਤੀ ਹਰਸ਼ ਤੇ ਬੇਟੇ ਗੋਲਾ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਭਾਰਤੀ ਸਿੰਘ ਸਣੇ ਉਸ ਦੇ ਪਤੀ ਹਰਸ਼ ਤੇ ਬੇਟਾ ਗੋਲੇ ਨੂੰ ਆਈ ਫਲੂ ਹੋ ਗਿਆ ਹੈ। 

ਦੱਸ ਦਈਏ ਕਿ ਭਾਰਤੀ ਸਿੰਘ ਸਭ ਤੋਂ ਮਸ਼ਹੂਰ ਕਾਮੇਡੀਅਨ ਹੈ। ਉਨ੍ਹਾਂ ਨੇ ਆਪਣੇ ਹੁਨਰ ਨਾਲ ਇੰਡਸਟਰੀ 'ਚ ਨਾਂਅ ਕਮਾਇਆ ਹੈ ਅਤੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ। ਭਾਰਤੀ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਇੰਗ ਹੈ।  

ਭਾਰਤੀ ਆਪਣੇ ਵਲੌਗਸ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਦਿੰਦੀ ਰਹਿੰਦੀ ਹੈ। ਹੁਣ ਉਸਨੇ ਆਪਣੇ ਤਾਜ਼ਾ ਵਲੌਗ ਵਿੱਚ ਦੱਸਿਆ ਕਿ ਉਸਦੇ ਪਤੀ ਅਤੇ ਪੁੱਤਰ ਨੂੰ ਅੱਖਾਂ ਦਾ ਫਲੂ ਹੋ ਗਿਆ ਹੈ।

ਭਾਰਤੀ ਸਿੰਘ ਨੇ ਦੱਸਿਆ ਕਿ ਗੋਲਾ ਅੱਖਾਂ ਦੇ ਫਲੂ ਕਾਰਨ ਠੀਕ ਤਰ੍ਹਾਂ ਸੌਂ ਨਹੀਂ ਪਾ ਰਿਹਾ ਸੀ। ਉਹ ਬਹੁਤ ਘੱਟ ਸੌਂ ਸਕਿਆ। ਹਾਲਾਂਕਿ ਉਹ ਜਲਦੀ ਠੀਕ ਹੋ ਜਾਵੇਗਾ।

ਇਸ ਤੋਂ ਬਾਅਦ ਭਾਰਤੀ ਦੱਸਦੀ ਹੈ ਕਿ ਹਰਸ਼ ਅਤੇ ਹਰਸ਼ ਦੀ ਮਾਂ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਵੀ ਅੱਖਾਂ ਦਾ ਫਲੂ ਹੋ ਗਿਆ ਹੈ। ਭਾਰਤੀ ਦਾ ਕਹਿਣਾ ਹੈ ਕਿ ਮੈਂ ਡਰਦੀ ਹਾਂ ਕਿਉਂਕਿ ਹੁਣ ਮੇਰੇ ਸਣੇ ਘਰ ਵਿੱਚ ਸਿਰਫ਼ ਇੱਕ ਜਾਂ ਦੋ ਲੋਕ ਹੀ ਬਚੇ ਹਨ ਜਿਨ੍ਹਾਂ ਨੂੰ ਅੱਖਾਂ ਦਾ ਫਲੂ ਨਹੀਂ ਹੈ। ਹਾਲਾਂਕਿ, ਮੈਨੂੰ ਵੀ ਅੱਖਾਂ ਦੇ ਫਲੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਅਸੀਂ ਇਕੱਠੇ ਰਹਿੰਦੇ ਹਾਂ ਅਤੇ ਇਕੱਠੇ ਸੌਂਦੇ ਹਾਂ।

ਭਾਰਤੀ ਨੇ ਕਿਹਾ ਕਿ ਹਰਸ਼ ਬਹੁਤ ਖੁਸ਼ ਹੈ ਕਿਉਂਕਿ ਉਸ ਨੂੰ ਹੁਣ ਗੋਲਾ ਨਾਲ ਖੇਡਣ ਦਾ ਸਮਾਂ ਮਿਲੇਗਾ। ਇਸ ਤੋਂ ਬਾਅਦ ਵਲੌਗ 'ਚ ਦਿਖਾਇਆ ਗਿਆ ਹੈ ਕਿ ਹਰਸ਼ ਗੋਲਾ ਨਾਲ ਕਾਫੀ ਮਸਤੀ ਕਰ ਰਹੇ ਹਨ। ਇਕੱਠੇ ਖੇਡਦੇ ਹਨ ਅਤੇ ਸਮਾਂ ਬਤੀਤ ਕਰਦੇ ਹਨ। ਗੋਲਾ ਵੀ ਹਰਸ਼ ਦੇ ਨਾਲ ਬਹੁਤ ਆਨੰਦ ਮਾਣਦਾ ਹੈ। 

ਹੋਰ ਪੜ੍ਹੋ: Viral Video: ਲੱਸਣ ਵੇਚਣ ਮਗਰੋਂ ਨਾਈ ਬਣ ਵਾਲ ਕੱਟਦੇ ਨਜ਼ਰ ਆਏ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਲੋਕਾਂ ਨੇ ਪੁੱਛਿਆ ਇਹ ਸਵਾਲ

ਇਸ ਦੇ ਨਾਲ ਹੀ ਭਾਰਤੀ ਨੇ ਆਪਣੇ ਫੈਨਜ਼ ਅੱਖਾਂ ਦਾ ਖਾਸ ਖਿਆਲ ਰੱਖਣ ਦੀ ਅਪੀਲ ਕੀਤੀ ਹੈ। ਭਾਰਤੀ ਨੇ ਕਿਹਾ ਕਿ ਇਸ ਮੌਸਮ 'ਚ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਆਈ ਫਲੂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਸਿਹਤ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network