ਨੇਹਾ ਮਰਦਾ ਦੇ ਘਰ ਦਸ ਸਾਲਾਂ ਬਾਅਦ ਗੂੰਜੀ ਕਿਲਕਾਰੀ, ਬਾਲਿਕਾ ਵਧੂ ਫੇਮ ਅਦਾਕਾਰਾ ਦੇ ਘਰ ਧੀ ਨੇ ਲਿਆ ਜਨਮ
ਨੇਹਾ ਮਰਦਾ (Neha Marda) ਦਸ ਸਾਲਾਂ ਦੇ ਬਾਅਦ ਮਾਂ ਬਣੀ ਹੈ । ਪ੍ਰਮਾਤਮਾ ਨੇ ਉਸ ਨੂੰ ਧੀ ਦੀ ਦਾਤ ਦੇ ਨਾਲ ਨਵਾਜ਼ਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਹਰ ਕੋਈ ਅਦਾਕਾਰਾ ਨੂੰ ਧੀ ਦੇ ਜਨਮ ‘ਤੇ ਵਧਾਈ ਦੇ ਰਿਹਾ ਹੈ । ਦਸ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਉਸ ਨੂੰ ਆਪਣੀ ਪਹਿਲੀ ਔਲਾਦ ਦਾ ਮੂੰਹ ਵੇਖਣਾ ਨਸੀਬ ਹੋਇਆ ਹੈ ।
ਹੋਰ ਪੜ੍ਹੋ : ਪਤੀ ਦੇ ਨਾਲ ਲਾੜੀ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਅਦਾਕਾਰਾ ਰਾਜ ਧਾਲੀਵਾਲ, ਵੀਡੀਓ ਕੀਤਾ ਸਾਂਝਾ
ਪ੍ਰੀ-ਮੈਚਿਓਰ ਹੋਈ ਡਿਲਿਵਰੀ
ਅਦਾਕਾਰਾ ਦੀ ਡਿਲਿਵਰੀ ਸਮੇਂ ਤੋਂ ਪਹਿਲਾਂ ਹੋਈ ਹੈ । ਜਿਸ ਕਾਰਨ ਉਸ ਦੀ ਬੱਚੀ ਵੀ ਕਾਫੀ ਕਮਜ਼ੋਰ ਹੈ । ਹਾਲਾਂਕਿ ਅਦਾਕਾਰਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਗਰਭ ਅਵਸਥਾ ਦੇ ਅਖੀਰਲੇ ਪੜਾਅ ‘ਚ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ।
ਪਰ ਬੱਚੀ ਦੇ ਜਨਮ ਤੋਂ ਬਾਅਦ ਉਹ ਆਪਣੀ ਸਾਰੀਆਂ ਤਕਲੀਫਾਂ ਨੂੰ ਭੁੱਲ ਚੁੱਕੀ ਹੈ ਅਤੇ ਆਪਣੀ ਬੱਚੀ ਨੂੰ ਮਿਲਣ ਦੇ ਲਈ ਉਤਸੁਕ ਹੈ । ਕਿਉਂਕਿ ਬੱਚੀ ਨੂੰ ਐਨ ਆਈ ਸੀ ਯੂ ‘ਚ ਭਰਤੀ ਕਰਵਾਇਆ ਗਿਆ ਹੈ ।
ਮਾਂ ਅਤੇ ਧੀ ਦੋੇਵੇਂ ਹਨ ਠੀਕ
ਜੱਚਾ ਅਤੇ ਬੱਚਾ ਦੋਵੇਂ ਠੀਕ ਹਨ । ਨੇਹਾ ਮਰਦਾ ਨੂੰ ਕੁਝ ਕੁ ਦਿਨਾਂ ‘ਚ ਹੀ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਅਤੇ ਜਲਦ ਹੀ ਉਹ ਆਪਣੀ ਬੱਚੀ ਦੇ ਨਾਲ ਆਪਣੇ ਘਰ ‘ਚ ਆ ਜਾਵੇਗੀ । ਹਾਲੇ ਹਸਪਤਾਲ ‘ਚ ਹੀ ਮਾਂ ਧੀ ਨੂੰ ਰੱਖਿਆ ਗਿਆ ਹੈ ।
- PTC PUNJABI