ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਸਵਰਨ ਸੀਵੀਆ ਦਾ ਰੋਲ ਨਿਭਾਉਣ ਵਾਲੇ ਅਪਿੰਦਰਦੀਪ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ
ਦਿਲਜੀਤ ਦੋਸਾਂਝ (Diljit Dosanjh) ਅਤੇ ਪਰੀਣੀਤੀ ਚੋਪੜਾ (Parineeti Chopra) ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ (Amar Singh Chamkila) ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ‘ਚ ਇਨ੍ਹਾਂ ਦੋਨਾਂ ਕਿਰਦਾਰਾਂ ਤੋਂ ਇਲਾਵਾ ਹੋਰ ਵੀ ਕਈ ਕਿਰਦਾਰ ਨਜ਼ਰ ਆਏ ਹਨ । ਜਿਸ ‘ਚ ਸਵਰਨ ਸਿੰਘ ਸੀਵੀਆ ਦਾ ਕਿਰਦਾਰ ਅਪਿੰਦਰਦੀਪ ਸਿੰਘ ਨਾਂਅ ਦੇ ਸ਼ਖਸ ਨੇ ਨਿਭਾਇਆ ਹੈ। ਇਸ ਕਿਰਦਾਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਖੂਬ ਪਿਆਰ ਮਿਲਿਆ ਹੈ। ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਅਪਿੰਦਰਦੀਪ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪੁੱਜੇ ।
ਹੋਰ ਪੜ੍ਹੋ : ਕੁੱਲ੍ਹੜ ਪੀਜ਼ਾ ਜੋੜੀ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦੁਬਈ ‘ਚ ਮਨਾ ਰਹੇ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਮੌਕੇ ਅਪਿੰਦਰਦੀਪ ਸਿੰਘ ਨੇ ਦੱਸਿਆ ਕਿ ‘ਅਮਰ ਸਿੰਘ ਚਮਕੀਲਾ’ ਅਜਿਹੀ ਫਿਲਮ ਹੈ ਜੋ ਨੈਟਫਲੈਕਸ ਤੇ ਪਹਿਲੇ ਦਿਨ ਹੀ ਸੁਪਰ-ਡੁਪਰ ਹਿੱਟ ਹੋਈ ਹੈ ਜਿਸਦੀ ਅਪਾਰ ਸਫਲਤਾ ਤੋ ਬਾਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਦਾ ਮੌਕਾ ਮਿਲਿਆ ਹੈ ।
ਇਸ ਮੌਕੇ ਉਨ੍ਹਾਂ ਨੇ ਆਪਣੇ ਕਿਰਦਾਰ ‘ਤੇ ਵੀ ਚਾਨਣਾ ਪਾਇਆ ।ਇਸ ਦੇ ਨਾਲ ਅਪਿੰਦਰਦੀਪ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰੋਜੈਕਟਸ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਫ਼ਿਲਹਾਲ ਤਾਂ ਉਹ ਗੁਰੁ ਮਹਾਰਾਜ ਦਾ ਸ਼ੁਕਰਾਨਾ ਕਰਨ ਦੇ ਲਈ ਦਰਬਾਰ ਸਾਹਿਬ ਪੁੱਜੇ ਹਨ ।
ਦੱਸ ਦਈਏ ਕਿ ਫ਼ਿਲਮ ‘ਅਮਰ ਸਿੰਘ ਚਮਕੀਲਾ’ ਮਰਹੂਮ ਗਾਇਕ ਚਮਕੀਲੇ ਤੇ ਅਮਰਜੋਤ ਦੀ ਜ਼ਿੰਦਗੀ ‘ਤੇ ਬਣੀ ਹੈ। ਫ਼ਿਲਮ ਨੂੰ ਇਮਤਿਆਜ਼ ਅਲੀ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਚਮਕੀਲਾ ੮੦ ਦੇ ਦਹਾਕੇ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਰਿਹਾ ਹੈ। ਪਰ ਉਸ ਦਾ ਕਤਲ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।
- PTC PUNJABI