‘ਮੈਂ ਸਕਰੀਨ ‘ਤੇ ਨਿਊਡ ਹੋ ਸਕਦੀ ਹਾਂ, ਮੇਰਾ ਪਤੀ ਕਦੇ ਵੀ ਮੇਰੇ ਕੰਮ ‘ਚ ਦਖਲ ਨਹੀਂ ਦਿੰਦਾ’- ਸੁਰਵੀਨ ਚਾਵਲਾ
ਸੁਰਵੀਨ ਚਾਵਲਾ (Surveen Chawla) ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਸ ਨੇ ਕਈ ਫ਼ਿਲਮਾਂ ‘ਚ ਵੀ ਆਪਣੀਆਂ ਬੋਲਡ ਅਦਾਵਾਂ ਵਿਖਾਈਆਂ ਹਨ । ਜਿਸ ‘ਚ ‘ਹੇਟ ਲਵ ਸਟੋਰੀਜ਼’ ਮੁੱਖ ਤੌਰ ‘ਤੇ ਸ਼ਾਮਿਲ ਹੈ । ਇਸ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਸਿੰਘ ਵਰਸਿਜ਼ ਕੌਰ, ਡਿਸਕੋ ਸਿੰਘ, ਸਾਡੀ ਲਵ ਸਟੋਰੀ, ਹੀਰੋ ਨਾਮ ਯਾਦ ਰੱਖੀਂ ਸਣੇ ਕਈ ਫ਼ਿਲਮਾਂ ਹਨ ।
ਹੋਰ ਪੜ੍ਹੋ : ਸੰਦੀਪ ਨੰਗਲ ਅੰਬੀਆ ਦੇ ਦਿਹਾਂਤ ਨੂੰ ਹੋਇਆ ਇੱਕ ਸਾਲ ਪੂਰਾ, ਸੰਦੀਪ ਦੀ ਪਹਿਲੀ ਬਰਸੀ ‘ਤੇ ਪਰਿਵਾਰ ਹੋਇਆ ਭਾਵੁਕ
ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ ਅਦਾਕਾਰਾ
ਸੁਰਵੀਨ ਚਾਵਲਾ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਆਨ ਸਕਰੀਨ ਜਿੱਥੇ ਉਸ ਦੇ ਬੋਲਡ ਸੀਨਸ ਤੁਸੀਂ ਵੇਖੇ ਹੋਣਗੇ।ਪਰ ਅਸਲ ਜ਼ਿੰਦਗੀ ‘ਚ ਵੀ ਅਦਾਕਾਰਾ ਓਨੀ ਹੀ ਬੋਲਡ ਹੈ। ਉਸ ਨੇ ਕੁਝ ਸਮਾਂ ਪਹਿਲਾਂ ਇੱਕ ਬਿਆਨ ਵੀ ਦਿੱਤਾ ਸੀ ਜਿਸ ‘ਚ ਉਸ ਨੇ ਕਿਹਾ ਸੀ ਕਿ ਉਹ ਆਨਸਕਰੀਨ ਨਿਊਡ ਹੋ ਸਕਦੀ ਹੈ ।
ਉਸ ਨੇ ਕਿਹਾ ਸੀ ਕਿ ‘ਮੈਂ ਆਪਣੇ ਸਹਿ ਅਦਾਕਾਰ ਨੂੰ ਚੁੰਮ ਸਕਦੀ ਹਾਂ ਅਤੇ ਸਕਰੀਨ ‘ਤੇ ਨਿਊਡ ਵੀ ਹੋ ਸਕਦੀ ਹਾਂ। ਮੇਰੇ ਪਤੀ ਇਸ ਬਾਰੇ ਕੁਝ ਨਹੀਂ ਕਹਿਣਗੇ’। ਇਸ ਤੋਂ ਇਲਾਵਾ ਅਦਾਕਾਰਾ ਨੇ ਕਿਹਾ ਸੀ ਕਿ ਉਸ ਦੀ ਅਤੇ ਉਸ ਦੇ ਪਤੀ ਦੀ ਸੋਚ ਆਪਸ ‘ਚ ਬਹੁਤ ਮਿਲਦੀ ਹੈ’ ।
ਸੁਰਵੀਨ ਚਾਵਲਾ ਇੱਕ ਧੀ ਦੀ ਹੈ ਮਾਂ
ਸੁਰਵੀਨ ਚਾਵਲਾ ਇੱਕ ਧੀ ਦੀ ਮਾਂ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ । ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।
- PTC PUNJABI