ਬਿੱਗ ਬੀ ਨੇ ਆਪਣੀ ਜਾਇਦਾਦ ਨੂੰ ਲੈ ਕੇ ਕੀਤਾ ਵੱਡਾ ਐਲਾਨ, ਜਾਣੋ ਕੌਣ ਬਣੇਗਾ ਅਦਾਕਾਰ ਦੀ 3 ਹਜ਼ਾਰ ਕਰੋੜ ਦੀ ਜਾਇਦਾਦ ਦਾ ਵਾਰਿਸ ?
Amitabh Bachchan Property : ਬਾਲੀਵੁੱਡ ਦੇ ਸ਼ਹਿਨਸ਼ਾਹ ਯਾਨੀ ਅਮਿਤਾਭ ਬੱਚਨ (Amitabh Bachchan) ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਫਿਲਮਾਂ ਦੇ ਕਾਫੀ ਕਮਾਈ ਕੀਤੀ ਹੈ। ਮੌਜੂਦਾ ਸਮੇਂ ਵਿੱਚ ਬਿੱਗ ਬੀ ਲਗਾਤਾਰ ਨਿੱਤ ਨਵੇਂ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਬਿੱਗ ਬੀ ਕੋਲ ਕਰੋੜਾਂ ਦੀ ਜਾਇਦਾਦ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਜਾਣੋ ਕੌਣ ਬਣੇਗਾ ਬਿੱਗ ਬੀ ਦੀ ਕਰੋੜਾ ਦੀ ਜਾਇਦਾਦ ਦਾ ਵਾਰਿਸ।
ਹਾਲ ਹੀ 'ਚ ਅਮਿਤਾਭ ਬੱਚਨ ਨੇ ਆਪਣੀ ਧੀ ਸ਼ਵੇਤਾ ਨੰਦਾ ਨੂੰ ਆਪਣਾ ਜੁਹੂ ਸਥਿਤ 'ਪ੍ਰਤੀਕਸ਼ਾ ਬੰਗਲਾ' ਗਿਫਟ ਕੀਤਾ ਹੈ। 1564 ਵਰਗ ਮੀਟਰ ਖੇਤਰ ਵਿੱਚ ਬਣੇ ਇਸ ਬੰਗਲੇ ਦੀ ਕੀਮਤ ਲਗਭਗ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਅਮਿਤਾਭ ਬੱਚਨ ਕੋਲ ਕੁੱਲ 3,190 ਕਰੋੜ ਰੁਪਏ ਦੀ ਜਾਇਦਾਦ ਹੈ। ਇਕੱਲੇ ਉਨ੍ਹਾਂ ਦੇ ਆਲੀਸ਼ਾਨ ਬੰਗਲੇ ਜਲਸਾ ਦੀ ਕੀਮਤ 112 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਜਨਕ ਅਤੇ ਵਤਸ ਵਰਗੇ ਬੰਗਲੇ ਵੀ ਹਨ। ਬੈਂਟਲੇ ਕੰਟੀਨੈਂਟਲ ਜੀਟੀ, ਰੇਂਜ ਰੋਵਰ ਆਟੋਬਾਇਓਗ੍ਰਾਫੀ, ਰੋਲਜ਼ ਰੋਇਸ ਫੈਂਟਮ, ਲੈਕਸਸ ਐਲਐਕਸ 570 ਅਤੇ ਔਡੀ A 8L ਵਰਗੇ ਲਗਜ਼ਰੀ ਗੱਡੀਆਂ ਤੋਂ ਇਲਾਵਾ, ਬਿੱਗ ਬੀ ਕੋਲ ਇੱਕ ਪ੍ਰਾਈਵੇਟ ਜੈੱਟ ਵੀ ਹੈ ਜਿਸ ਦੀ ਕੀਮਤ ਲਗਭਗ 260 ਕਰੋੜ ਰੁਪਏ ਹੈ।
ਬਿੱਗ ਬੀ ਕੋਲ ਇੰਨੀ ਜਾਇਦਾਦ ਹੋਣ ਅਤੇ ਸ਼ਵੇਤਾ ਬੱਚਨ ਨੂੰ 50 ਕਰੋੜ ਦਾ ਬੰਗਲਾ ਗਿਫਟ ਕੀਤੇ ਜਾਣ ਤੋਂ ਬਾਅਦ ਹੁਣ ਫੈਨਜ਼ ਇਹ ਸਵਾਲ ਚੁੱਕ ਰਹੇ ਹਨ ਕਿ ਹੁਣ ਅਮਿਤਾਭ ਬੱਚਨ ਕੋਲ ਜੋ ਵੀ ਹੈ, ਉਹ ਸਭ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦਾ ਹੋਵੇਗਾ? ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਬਿਲਕੁਲ ਨਹੀਂ ਹੋਣ ਵਾਲਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਖੁਦ ਅਮਿਤਾਭ ਬੱਚਨ ਨੇ ਕੀਤੀ ਹੈ। ਆਪਣੇ ਰਿਐਲਿਟੀ ਸ਼ੋਅ ਕੇਬੀਸੀ ਵਿੱਚ ਅਮਿਤਾਭ ਬੱਚਨ ਨੇ ਸਾਫ਼ ਕਿਹਾ ਕਿ ਅਭਿਸ਼ੇਕ ਬੱਚਨ ਨੂੰ ਉਨ੍ਹਾਂ ਦੀ ਸਾਰੀ ਜਾਇਦਾਦ ਨਹੀਂ ਮਿਲੇਗੀ।
T 4230 - https://t.co/tTX69tWAc6"मेरे बेटे, बेटे होने से मेरे उत्तराधिकारी नहीं होंगे ;जो मेरे उत्तराधिकारी होंगे वो मेरे बेटे होंगे !" ~ हरिवंश राय बच्चन Abhishek तुम मेरे उत्तराधिकारी हो - बस कह दिया तो कह दिया !
— Amitabh Bachchan (@SrBachchan) March 23, 2022
ਹੋਰ ਪੜ੍ਹੋ: KBC 15 Juniors: 8ਵੀਂ ਜਮਾਤ 'ਚ ਪੜ੍ਹਨ ਵਾਲਾ 12 ਸਾਲ ਦੇ ਮਯੰਕ ਨੇ ਜਿੱਤੇ 1 ਕਰੋੜ ਰੁਪਏ
ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਇੱਕ ਟਵੀਟ ਕਰਦਿਆਂ ਲਿਖਿਆ ਸੀ ਕਿ ਅਭਿਸ਼ੇਕ ਬੱਚਨ ਉਨ੍ਹਾਂ ਦੇ ਉੱਤਰਾਧਿਕਾਰੀ ਹਨ, ਪਰ ਹੁਣ ਇਹ ਮਾਮਲਾ ਵੱਖਰਾ ਹੁੰਦਾ ਨਜ਼ਰ ਆ ਰਿਹਾ ਹੈ। ਅਮਿਤਾਭ ਬੱਚਨ ਨੇ ਸ਼ੋਅ ਦੌਰਾਨ ਕਿਹਾ - ਜਦੋਂ ਅਸੀਂ ਨਹੀਂ ਰਹੇ, ਸਾਡੇ ਕੋਲ ਜੋ ਵੀ ਛੋਟਾ ਹੈ ਉਹ ਸਾਡੇ ਬੱਚਿਆਂ ਦਾ ਹੋਵੇਗਾ। ਸਾਡਾ ਇੱਕ ਪੁੱਤਰ ਅਤੇ ਇੱਕ ਧੀ ਹੈ। ਇਹ ਦੋਵਾਂ ਵਿੱਚ ਬਰਾਬਰ ਵੰਡਿਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਇਹ ਸਪੱਸ਼ਟ ਹੈ ਕਿ ਅਮਿਤਾਭ ਬੱਚਨ ਦੀਆਂ ਸਾਰੀਆਂ ਜਾਇਦਾਦਾਂ 'ਤੇ ਅਭਿਸ਼ੇਕ ਬੱਚਨ ਅਤੇ ਸ਼ਵੇਤਾ ਬੱਚਨ ਦਾ ਬਰਾਬਰ ਦਾ ਅਧਿਕਾਰ ਹੋਵੇਗਾ।
- PTC PUNJABI