ਗਾਇਕ ਚਮਕੀਲਾ ਦੀ ਮੌਤ 'ਤੇ ਬਾਰੇ ਮੈਨੇਜਰ ਨੇ ਕੀਤੇ ਹੈਰਾਨੀਜਨ ਖੁਲਾਸੇ ! ਕਾਤਲਾਂ ਨੇ ਕਤਲ ਕਰ ਪਾਇਆ ਸੀ ਭੰਗੜਾ, ਛਾਤੀ 'ਤੇ ਰੱਖ ਗਏ ਚਿੱਠੀ
Amar Singh Chamkila’s Death Recall by Secretary: ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਬੇਸ਼ਕ ਇਸ ਦੁਨੀਆਂ 'ਚ ਨਹੀਂ ਹਨ, ਪਰ ਅੱਜ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ। ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਮਗਰੋਂ ਗਾਇਕ ਦੇ ਸਾਬਕਾ ਮੈਨੇਜਰ ਨੇ ਹਾਲ ਹੀ ਵਿੱਚ ਉਨ੍ਹਾਂ ਦੀ ਦਰਦਨਾਕ ਮੌਤ ਬਾਰੇ ਖੁਲਾਸਾ ਕੀਤਾ ਹੈ।
ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਵਿੱਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਇਸ ਫਿਲਮ 'ਚ 'ਅਮਰ ਸਿੰਘ ਚਮਕੀਲਾ' ਅਤੇ ਉਸ ਦੀ ਪਤਨੀ ਅਮਰਜੋਤ ਕੌਰ ਦੀ ਕਹਾਣੀ ਦਿਖਾਈ ਗਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਦੇ ਜੀਵਨ ਬਾਰੇ ਜਾਣਨ ਲਈ ਲੋਕਾਂ ਦੀ ਦਿਲਚਸਪੀ ਵਧ ਗਈ ਹੈ। ਹੁਣ ਹਾਲ ਹੀ ਵਿੱਚ ਚਮਕੀਲਾ ਦੇ ਸਾਬਕਾ ਮੈਨੇਜਰ ਮਣਕੂ ਨੇ ਉਸ ਦੁਖਦਾਈ ਸਮੇਂ ਬਾਰੇ ਦੱਸਿਆ ਹੈ ਜਦੋਂ ਗਾਇਕ ਦੀ ਮੌਤ ਹੋ ਗਈ ਸੀ।
ਮਣਕੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਚਮਕੀਲਾ ਨੂੰ ਉਸ ਦੇ ਆਖਰੀ ਅਖਾੜੇ ਲਈ 8000 ਰੁਪਏ ਦਿੱਤੇ ਗਏ ਸਨ। ਕਿਉਂਕਿ ਚਮਕੀਲਾ ਅਤੇ ਅਮਰਜੋਤ ਸ਼ੋਅ ਤੋਂ ਪਹਿਲਾਂ ਖਾਨਾ ਖਾਣਾ ਚਾਹੁੰਦੇ ਸਨ, ਇਸ ਲਈ ਮਣਕੂ ਨੇ ਉਨ੍ਹਾਂ ਨੂੰ ਭੋਜਨ ਕਰਨ ਲਈ ਜਾਣ ਦਿੱਤਾ ਅਤੇ ਇਹ ਵੇਖਣ ਲਈ ਨੇੜੇ ਦੇ ਸਟੇਜ 'ਤੇ ਗਿਆ ਕਿ ਕੀ ਸਭ ਕੁਝ ਠੀਕ ਹੈ ਜਾਂ ਨਹੀਂ। ਉਸ ਨੇ ਭੀੜ ਵਿੱਚ ਆਏ ਲੋਕਾਂ ਦਾ ਸਵਾਗਤ ਕਰਨ ਅਤੇ ਮਾਈਕ ਚੈਕ ਕਰਨ ਤੋਂ ਬਾਅਦ ਮਣਕੂ ਨੇ ਚਮਕੀਲਾ ਅਤੇ ਅਮਰਜੋਤ ਨੂੰ ਬੁਲਾਇਆ ਅਤੇ ਕਿਹਾ, "ਸਭ ਤਿਆਰ ਹੈ, ਆ ਜਾਓ।"
ਚਮਕੀਲਾ ਦੀ ਮੌਤ ਦੇ ਦਰਦਨਾਕ ਮੰਜ਼ਰ ਬਾਰੇ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ, “ਕਾਤਲ ਭੀੜ ਵਿੱਚ ਸ਼ਾਮਲ ਸਨ। ਜਦੋਂ ਉਹ ਸਟੇਜ 'ਤੇ ਕਦਮ ਰੱਖਦੇਤਾਂ ਉਹ ਉਨ੍ਹਾਂ ਉੱਥੇ ਵੀ ਮਾਰ ਸਕਦੇ ਸੀ। ਮਣਕੂ ਨੇ ਕਿਹਾ ਜੇਕਰ ਉਹ ਕਾਤਲ ਸਟੇਜ਼ ਉੱਤੇ ਗੋਲੀ ਚਲਾਉਂਦੇ ਤਾਂ ਸ਼ਾਇਦ ਉਸ ਨੂੰ ਵੀ ਗੋਲੀ ਲੱਗ ਸਕਦੀ ਸੀ ਤੇ ਉਹ ਵੀ ਮਰ ਸਕਦਾ ਸੀ।
ਮਾਣਕੂ ਨੇ ਦੱਸਿਆ ਕਿ ਚਮਕੀਲਾ ਤੇ ਅਮਰਜੋਤ ਦੀ ਮੌਤ ਕਿਸੇ ਫਿਲਮੀ ਸੀਨਾ ਵਾਂਗ ਸੀ। ਜਿਵੇਂ ਹੀ ਚਮਕੀਲਾ ਤੇ ਅਮਰਜੋਤ ਆਪਣੀ ਕਾਰ ਕੋਲ ਪਹੁੰਚੇ ਤਾਂ ਮੈਂ ਕਿਹਾ ਆਪਣੇ ਹੱਥ ਜੋੜੋ, ਚਮਕੀਲਾ।' ਜਿਵੇਂ ਹੀ ਮੈਂ ਇਹ ਕਿਹਾ, ਮੈਂ ਇੱਕ ਜ਼ੋਰਦਾਰ ਧਮਾਕਾ ਸੁਣਿਆ।"
ਮਣਕੂ ਨੇ ਫਿਰ ਦੇਖਿਆ ਕਿ ਕੋਈ ਕਾਰ ਕੋਲ ਡਿੱਗਿਆ ਹੋਇਆ ਸੀ। ਫਿਰ ਉਹ ਸਟੇਜ ਤੋਂ ਛਾਲ ਮਾਰ ਕੇ ਉੱਥੇ ਪਹੁੰਚੇ ਪਰ ਗੋਲੀਆਂ ਚੱਲਣ ਮਗਰੋਂ ਭੀੜ ਵਿੱਚ ਲੋਕ ਭੱਜ ਗਏ ਤੇ ਇਸ ਦੌਰਾਨ ਡਿੱਗਿਆਂ ਹੋਈਆਂ ਕੁਰਸੀਆਂ ਵਿੱਚ ਉਹ ਫਸ ਗਏ।
ਮਣਕੂ ਨੇ ਦੱਸਿਆ ਕਿ ਗੋਲੀਆਂ ਚਲਾਉਂਣ ਵਾਲੇ ਤਿੰਨ ਲੋਕ ਸਨ, ਜੋ ਕਿ ਚਮਕੀਲਾ ਨੂੰ ਮਾਰ ਕੇ ਉੱਥੇ ਭੰਗੜਾ ਪਰਾ ਰਹੇ ਸੀ। ਉਨਾਂ ਚਮਕੀਲੇ ਦੇ ਸੀਨੇ ਉੱਤੇ ਇੱਕ ਚਿੱਠੀ ਵੀ ਰੱਖੀ ਸੀ। ਮਣਕੂ ਨੇ ਕਿਹਾ, 'ਮੈਂ ਉਹ ਚਿੱਠੀ ਬਾਅਦ ਵਿਚ ਦੇਖੀ। ਮੈਂ ਇਸ ਪੜ੍ਹਿਆ। ਉਹ ਖੂਨ ਨਾਲ ਲੱਥਪੱਥ ਸੀ। ਉਹ ਸਕੂਟਰ 'ਤੇ ਚਲੇ ਗਏ। ਮੈਂ ਖੁਦ ਲਾਸ਼ਾਂ ਚੁੱਕ ਲਿਆਈਆ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਜੋਤੀ ਨੂਰਾਂ ਨਾਲ ਮਿਲ ਕੇ ਗਾਇਆ ਗੀਤ, ਦੋਵੇਂ ਗਾਇਕ ਇੱਕਠੇ ਸੁਰ ਲਗਾਉਂਦੇ ਆਏ ਨਜ਼ਰ
ਫਿਲਮ 'ਚਮਕੀਲਾ' ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ 'ਤੇ ਆਧਾਰਿਤ ਹੈ। ਇਸ ਫਿਲਮ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਕਾਫੀ ਪਿਆਰ ਮਿਲ ਰਿਹਾ ਹੈ। ਨਾਲ ਹੀ, ਦਰਸ਼ਕ ਅਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸਟਾਰਕਾਸਟ ਦੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਫਿਲਮ ਬਾਰੇ ਲਗਾਤਾਰ ਆਪਣੀਆਂ ਸਮੀਖਿਆਵਾਂ ਸਾਂਝੀਆਂ ਕਰ ਰਹੀਆਂ ਹਨ।
- PTC PUNJABI