Aly and Asim: ਰਮਜ਼ਾਨ ਦਾ ਮਹੀਨਾ ਸ਼ੁਰੂ ਹੁੰਦੇ ਹੀ ਐਲੀ ਗੋਨੀ ਤੇ ਆਸਿਮ ਰਿਆਜ਼ ਓਮਰਾਹ ਕਰਨ ਪਹੁੰਚੇ ਮੱਕਾ, ਤਸਵੀਰਾਂ ਹੋਇਆ ਵਾਇਰਲ

ਟੀਵੀ ਅਤੇ ਫਿਲਮੀ ਸਿਤਾਰੇ ਉਮਰਾਹ ਕਰਨ ਮੱਕਾ ਜਾ ਰਹੇ ਹਨ। ਇਸ ਦੌਰਾਨ ਅਦਾਕਾਰ ਐਲੀ ਗੋਨੀ ਅਤੇ ਆਮਿਸ ਰਿਆਜ਼ ਵੀ ਉਮਰਾਹ ਲਈ ਮੱਕਾ ਪਹੁੰਚ ਚੁੱਕੇ ਹਨ। ਦੋਵਾਂ ਨੇ ਤਸਵੀਰਾਂ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਦੋਵਾਂ ਨੂੰ ਇਕੱਠੇ ਦੇਖ ਕੇ ਫੈਨਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

Reported by: PTC Punjabi Desk | Edited by: Pushp Raj  |  March 24th 2023 02:15 PM |  Updated: March 24th 2023 02:15 PM

Aly and Asim: ਰਮਜ਼ਾਨ ਦਾ ਮਹੀਨਾ ਸ਼ੁਰੂ ਹੁੰਦੇ ਹੀ ਐਲੀ ਗੋਨੀ ਤੇ ਆਸਿਮ ਰਿਆਜ਼ ਓਮਰਾਹ ਕਰਨ ਪਹੁੰਚੇ ਮੱਕਾ, ਤਸਵੀਰਾਂ ਹੋਇਆ ਵਾਇਰਲ

Aly Goni and Asim Riaz at Mecca: ਰਮਜ਼ਾਨ ਦਾ ਪਵਿੱਤਰ ਮਹੀਨਾ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਪਵਿੱਤਰ ਮਹੀਨੇ ਦੌਰਾਨ ਕਈ ਟੀਵੀ ਜਗਤ ਤੇ ਕਈ ਬਾਲੀਵੁੱਡ ਸਿਤਾਰੇ ਉਮਰਾਹ ਕਰਨ ਮੱਕਾ ਜਾ ਰਹੇ ਹਨ। ਹਾਲ ਹੀ ਵਿੱਚ ਐਲੀ ਗੋਨੀ ਤੇ ਆਸਿਮ ਰਿਆਜ਼ ਵੀ ਉਮਰਾਹ ਕਰਨ ਲਈ ਮੱਕਾ ਪਹੁੰਚ ਚੁੱਕੇ ਹਨ।

ਦੱਸ ਦਈਏ ਕਿ ਐਲੀ ਗੋਨੀ ਤੇ ਆਸਿਮ ਰਿਆਜ਼ ਬਚਪਨ ਦੇ ਦੋਸਤ ਹਨ। ਅਦਾਕਾਰ ਐਲੀ ਗੋਨੀ ਅਤੇ ਆਸਿਮ ਰਿਆਜ਼ ਇਕੱਠੇ ਆਪਣਾ ਪਹਿਲਾ ਉਮਰਾਹ ਕਰਨ ਜਾ ਰਹੇ ਹਨ। ਇਸ ਦੌਰਾਨ ਦੋਹਾਂ ਨੇ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ 'ਤੇ ਫੈਨਜ਼ ਨੂੰ ਮੁਬਾਰਕਬਾਦ ਦਿੱਤੀ ਹੈ। 

ਦੋਵੇਂ ਅਭਿਨੇਤਾ ਪਵਿੱਤਰ ਤੀਰਥ ਯਾਤਰਾ ਲਈ ਮੱਕਾ ਲਈ ਰਵਾਨਾ ਹੋ ਗਏ ਹਨ। ਐਲੀ ਅਤੇ ਆਸਿਮ ਨੇ ਇਸ ਯਾਤਰਾ ਦੀ ਝਲਕ ਦਿੰਦੇ ਹੋਏ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਹਾਂ ਨੂੰ ਰਸਤੇ ਵਿੱਚ ਇੱਕ ਕਾਰ ਤੋਂ ਲੈ ਕੇ ਫਲਾਈਟ ਤੱਕ ਇੱਕਠੇ ਵੇਖਿਆ ਜਾ ਸਕਦਾ ਹੈ। 

ਐਲੀ ਗੋਨੀ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਿਆਰੇ ਦੋਸਤ ਆਸਿਮ ਰਿਆਜ਼ ਨਾਲ  ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੱਕਾ 'ਚ ਉਮਰਾਹ ਕਰਨ ਲਈ ਦੋਵੇਂ ਅਭਿਨੇਤਾ ਧਾਰਮਿਕ ਕੱਪੜਿਆਂ ਯਾਨੀ ਕਿ (ਇਰਹਮ) ਪਹਿਨ ਕੇ ਤਿਆਰ ਨਜ਼ਰ ਆਏ। ਆਸਿਮ ਅਤੇ ਐਲੀ ਦੋਵਾਂ ਨੇ ਆਪਣੇ ਫੈਨਜ਼ ਨੂੰ ਰਮਜ਼ਾਨ ਮੁਬਾਰਕ ਕਹਿ ਕੇ ਵਧਾਈ ਦਿੱਤੀ। ਮੱਕਾ ਦੀ ਪਵਿੱਤਰ ਯਾਤਰਾ ਦੋਹਾਂ ਦੀ ਪਹਿਲੀ ਯਾਤਰਾ ਹੈ। 

ਐਲੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ-ਸਾਰਿਆਂ ਨੂੰ ਰਮਜ਼ਾਨ ਮੁਬਾਰਕ ਅਤੇ  ਆਸਿਮ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ, ਜਿਸ ਵਿੱਚ ਲਿਖਿਆ- ਰਮਜ਼ਾਨ ਮੁਬਾਰਕ.. ਅੱਲ੍ਹਾ ਹੂ ਅਕਬਰ।

 ਉਮਰਾਹ ਲਈ ਉਤਸ਼ਾਹਿਤ ਨੇ ਦੋਵੇਂ ਅਭਿਨੇਤਾ

ਐਲੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਟਵੀਟ ਕਰਕੇ ਪੁਸ਼ਟੀ ਕੀਤੀ ਸੀ ਕਿ ਉਹ ਮੱਕਾ ਵਿੱਚ ਆਪਣਾ ਪਹਿਲਾ ਰੋਜ਼ਾ ਮਨਾਉਣਗੇ ਅਤੇ ਲਿਖਿਆ, "ਇੰਤਜ਼ਾਰ ਨਹੀਂ ਕਰ ਸਕਦਾ ਇਹ ਮੇਰਾ ਸਭ ਤੋਂ ਵੱਡਾ ਸੁਪਨਾ ਸੀ ਅਲਹਮਦੁਲਿਲਾਹ... ਮੱਕਾ ਵਿੱਚ ਮੇਰਾ ਪਹਿਲਾ ਰੋਜ਼ਾ... ਅੱਲ੍ਹਾ ਸਭ  ਨੂੰ ਇਹ ਮੌਕਾ ਦਿਓ ਆਮੀਨ। ਆਪਣੇ ਬਚਪਨ ਦੇ ਦੋਸਤ @imrealasim ਨਾਲ ਮੇਰਾ ਪਹਿਲਾ ਉਮਰਾਹ ਕਰਨ ਲਈ  ਮੈਂ ਬਹੁਤ ਖੁਸ਼ ਹਾਂ।

ਹੋਰ ਪੜ੍ਹੋ: Navjot Kaur Sidhu: ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਹੋਇਆ ਕੈਂਸਰ, ਡਾ. ਨਵਜੋਤ ਕੌਰ ਨੇ ਪਤੀ ਲਈ ਪਾਈ ਭਾਵੁਕ ਪੋਸਟ  

ਵਰਕ ਫਰੰਟ  ਦੀ ਗੱਲ ਕਰੀਏ ਤਾਂ  ਆਸਿਮ ਰਿਆਜ਼ ਨੂੰ ਇਸ ਸਮੇਂ ਆਪਣੇ ਸੰਗੀਤ ਵੀਡੀਓ ਅਤੇ ਰੈਪ ਗੀਤ 'ਲਾਸਟ ਕਾਲ' ਲਈ ਪਿਆਰ ਮਿਲ ਰਿਹਾ ਹੈ। ਦੂਜੇ ਪਾਸੇ ਅਲੀ ਛੋਟੇ ਪਰਦੇ ਤੋਂ ਬ੍ਰੇਕ 'ਤੇ ਹਨ। ਇਸ ਤੋਂ ਪਹਿਲਾਂ ਦੋਵੇਂ ਅਭਿਨੇਤਾਵਾਂ ਨੂੰ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਦੇ ਵੱਖ-ਵੱਖ ਸੀਜ਼ਨ ਵਿੱਚ ਵੇਖਿਆ ਗਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network