Alia Bhatt: ਨੈਸ਼ਨਲ ਅਵਾਰਡ ਲੈਣ ਲਈ ਆਲੀਆ ਭੱਟ ਨੇ ਕਿਉਂ ਪਹਿਨੀ ਆਪਣੇ ਵਿਆਹ ਵਾਲੀ ਸਾੜ੍ਹੀ, ਅਦਾਕਾਰਾ ਨੇ ਕੀਤਾ ਖੁਲਾਸਾ

ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਉਪਲਬਧੀਆਂ ਨੂੰ ਲੈ ਕੇ ਬੇਹੱਦ ਖੁਸ਼ ਹੈ। ਹਾਲ ਹੀ 'ਚ ਅਦਾਕਾਰਾ ਨੂੰ ਉਸ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਮਿਲਿਆ ਹੈ। ਦਰਅਸਲ, ਭਲਕੇ ਹੀ ਆਲੀਆ ਭੱਟ ਨੂੰ ਫਿਲਮ 'ਗੰਗੂਬਾਈ ਕਾਠੀਆਵਾੜੀ' ਲਈ ਬੈਸਟ ਅਦਾਕਾਰਾ ਦੇ ਅਵਾਰਡ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ।

Reported by: PTC Punjabi Desk | Edited by: Pushp Raj  |  October 18th 2023 11:54 AM |  Updated: October 18th 2023 11:54 AM

Alia Bhatt: ਨੈਸ਼ਨਲ ਅਵਾਰਡ ਲੈਣ ਲਈ ਆਲੀਆ ਭੱਟ ਨੇ ਕਿਉਂ ਪਹਿਨੀ ਆਪਣੇ ਵਿਆਹ ਵਾਲੀ ਸਾੜ੍ਹੀ, ਅਦਾਕਾਰਾ ਨੇ ਕੀਤਾ ਖੁਲਾਸਾ

Alia Bhatt At National Award: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਉਪਲਬਧੀਆਂ ਨੂੰ ਲੈ ਕੇ ਬੇਹੱਦ ਖੁਸ਼ ਹੈ। ਹਾਲ ਹੀ 'ਚ ਅਦਾਕਾਰਾ ਨੂੰ ਉਸ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਮਿਲਿਆ ਹੈ। ਦਰਅਸਲ, ਭਲਕੇ ਹੀ ਆਲੀਆ ਭੱਟ ਨੂੰ ਫਿਲਮ 'ਗੰਗੂਬਾਈ ਕਾਠੀਆਵਾੜੀ' ਲਈ ਬੈਸਟ ਅਦਾਕਾਰਾ ਦੇ ਅਵਾਰਡ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ  ਵੱਲੋਂ ਸਨਮਾਨਿਤ ਕੀਤਾ ਗਿਆ। 

ਆਪਣੇ ਜ਼ਿੰਦਗੀ ਦਾ ਸਭ ਤੋਂ  ਵੱਡਾ ਅਵਾਰਡ ਲੈਣ ਲਈ ਆਲੀਆ ਭੱਟ ਆਪਣੇ ਪਤੀ ਰਣਬੀਰ ਕਪੂਰ ਦੇ ਨਾਲ ਸਮਾਗਮ ਵਿੱਚ ਸ਼ਾਮਲ ਹੋਈ। ਹਾਲਾਂਕਿ ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਆਲੀਆ ਦੇ ਪਹਿਰਾਵੇ 'ਤੇ ਟਿਕੀਆਂ ਹੋਈਆਂ ਸਨ, ਕਿਉਂਕਿ ਉਸ ਨੇ ਨੈਸ਼ਨਲ ਐਵਾਰਡ ਹਾਸਲ ਕਰਨ ਲਈ ਆਪਣੇ ਵਿਆਹ ਦੀ ਸਾੜੀ ਨੂੰ ਪਹਿਨੀ ਹੋਈ ਸੀ। ਹੁਣ ਆਲੀਆ ਨੇ ਨੈਸ਼ਨਲ ਅਵਾਰਡ ਪ੍ਰਾਪਤ ਕਰਦੇ ਸਮੇਂ ਆਪਣੇ ਵਿਆਹ ਵਾਲੀ ਸਾੜੀ ਪਹਿਨਣ ਦੇ ਪਿੱਛੇ ਦਾ ਅਸਲ ਕਾਰਨ ਬਾਰੇ ਖੁਲਾਸਾ ਕੀਤਾ ਹੈ। 

ਆਲੀਆ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਇੰਸਟਾ ਸਟੋਰੀ ਪੋਸਟ ਕੀਤੀ ਹੈ। ਉਸ ਨੇ ਨੈਸ਼ਨਲ ਐਵਾਰਡ ਫੰਕਸ਼ਨ ਤੋਂ ਆਪਣੇ ਲੁੱਕ ਦੀ ਇੱਕ ਝਲਕ ਸਾਂਝੀ ਕੀਤੀ ਹੈ। 

ਇਸ ਤਸਵੀਰ ਵਿੱਚ, ਉਹ ਉਹੀ ਸਬਿਆਸਾਚੀ ਸਾੜੀ ਵਿੱਚ ਨਜ਼ਰ ਆ ਰਹੀ ਹੈ ਜੋ ਉਸ ਨੇ ਆਪਣੇ ਵਿਆਹ ਦੇ ਸਮੇਂਪਹਿਨੀ ਸੀ। ਅਭਿਨੇਤਰੀ ਨੇ ਇਸ ਨੂੰ ਕੁੰਦਨ ਵਾਲੇ ਚਕੌਰ ਨੈਕਲੇਸ ਤੇ ਮੈਚਿੰਗ ਈਅਰਿੰਗਸ ਨਾਲ ਸਟਾਈਲ ਕੀਤਾ। ਤਸਵੀਰ ਦੇ ਨਾਲ ਹੀ ਆਲੀਆ ਨੇ ਅਵਾਰਡਸ 'ਚ ਆਪਣੇ ਵਿਆਹ ਦੀ ਸਾੜੀ ਨੂੰ ਦੁਹਰਾਉਣ ਦਾ ਕਾਰਨ ਦੱਸਦੇ ਹੋਏ ਲਿਖਿਆ, "ਇੱਕ ਖਾਸ ਦਿਨ ਇੱਕ ਖਾਸ ਪਹਿਰਾਵੇ ਦੀ ਮੰਗ ਕਰਦਾ ਹੈ  ਅਤੇ ਕਈ ਵਾਰ, ਉਹ ਪਹਿਰਾਵਾ ਪਹਿਲਾਂ ਹੀ ਤੁਹਾਡੇ ਕੋਲ ਮੌਜੂਦ ਹੁੰਦਾ ਹੈ। ਇੱਕ ਵਾਰ ਜੋ ਖਾਸ ਹੁੰਦਾ ਹੈ, ਉਹ ਫਿਰ ਤੋਂ ਖਾਸ ਹੋ ਸਕਦਾ ਹੈ ਅਤੇ ਉਸ ਨੂੰ ਮੁੜ ਰਿਪੀਟ ਕੀਤਾ ਜਾ ਸਕਦਾ ਹੈ। ਰੀਵੀਅਰ, ਰੀਯੂਜ਼, ਰਿਪੀਟ।" ਆਲੀਆ ਦੀ ਇਸ ਸੋਚ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।

ਆਲੀਆ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਵੀ ਆਪਣੀ ਪਿਆਰੀ ਪਤਨੀ ਦੀ ਇਸ ਉਪਲੱਬਧੀ ਤੋਂ ਬੇਹੱਦ ਖੁਸ਼ ਨਜ਼ਰ ਆਏ। ਇਸ ਦੇ ਨਾਲ ਹੀ ਰਣਬੀਰ ਉਸ ਪਲ ਨੂੰ ਕੈਪਚਰ ਕਰਦੇ ਨਜ਼ਰ ਆਏ ਜਦੋਂ ਆਲੀਆ ਨੂੰ ਰਾਸ਼ਟਰਪਤੀ ਆਪਣੇ ਫੋਨ 'ਤੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕਰ ਰਹੇ ਸਨ।

ਹੋਰ ਪੜ੍ਹੋ: 69th National Film Awards:  ਦਿੱਗਜ਼ ਅਦਾਕਾਰਾ ਵਹੀਦਾ ਰਹਿਮਾਨ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ, ਅਦਾਕਾਰਾ ਨੇ ਫੈਨਜ਼ ਨੂੰ ਕਿਹਾ ਧੰਨਵਾਦ

ਇਸ ਤੋਂ ਇਲਾਵਾ ਸੱਸ ਨੀਤੂ ਸਿੰਘ ਨੇ ਵੀ ਆਲੀਆ ਨੂੰ ਨੈਸ਼ਨਲ ਐਵਾਰਡ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਨੀਤੂ ਨੇ ਆਲੀਆ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਅਤੇ ਇਹ ਵੀ ਲਿਖਿਆ, "ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ... ਰੱਬ ਤੁਹਾਨੂੰ ਖੁਸ਼ ਰੱਖੇ।"

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network