ਭਾਰਤ-ਕੈਨੇਡਾ ਤਣਾਅ ਦਰਮਿਆਨ ਟਵਿੱਟਰ ‘ਤੇ ਟ੍ਰੈਂਡ ਹੋਇਆ ਅਕਸ਼ੇ ਕੁਮਾਰ, ਵੇਖੋ ਮਜ਼ੇਦਾਰ ਮੀਮਸ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਸਮਰਥਕ ਹਰਦੀਪ ਨਿੱਝਰ ਦੇ ਕਤਲ ਮਾਮਲੇ ‘ਚ ਵੱਡਾ ਬਿਆਨ ਬੀਤੇ ਦਿਨੀਂ ਦਿੱਤਾ ਸੀ । ਜਿਸ ਤੋਂ ਬਾਅਦ ਭਾਰਤ ‘ਚ ਵੀ ਸਿਆਸਤ ਗਰਮਾ ਗਈ ਹੈ ।ਉੱਥੇ ਹੀ ਅਕਸ਼ੇ ਕੁਮਾਰ ਵੀ ਟਵਿੱਟਰ ‘ਤੇ ਟ੍ਰੈਂਡ ਹੋ ਰਹੇ ਹਨ । ਕਿਉਂਕਿ ਅਕਸ਼ੇ ਕੁਮਾਰ (Akshay Kumar) ਦੇ ਕੋਲ ਪਹਿਲਾਂ ਕੈਨੇਡਾ ਦੀ ਨਾਗਰਿਕਤਾ ਸੀ ਅਤੇ ਅਗਸਤ ਮਹੀਨੇ ‘ਚ ਹੀ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ ।
ਹੋਰ ਪੜ੍ਹੋ : ਕਪਿਲ ਸ਼ਰਮਾ ਅਤੇ ਮੀਕਾ ਸਿੰਘ ਨੇ ਗਣੇਸ਼ ਚਤੁਰਥੀ ‘ਤੇ ਲਗਾਈ ਰੌਣਕ, ਕੀਤਾ ਗਣਪਤੀ ਦਾ ਸਵਾਗਤ
ਅਕਸ਼ੇ ਕੁਮਾਰ ‘ਤੇ ਇੱਕ ਮੀਮਸ ਸ਼ੇਅਰ ਕਰਦੇ ਹੋਏ ਲਿਖਿਆ ਗਿਆ । ਸਹੀ ਸਮੇਂ ‘ਤੇ ਛੱਡੀ ਕੈਨੇਡਾ ਦੀ ਨਾਗਰਿਕਤਾ। ਜਦੋਂਕਿ ਇੱਕ ਹੋਰ ਮੀਮਸ ‘ਚ ਦਿਖਾਇਆ ਗਿਆ ਹੈ ਕਿ ਅਕਸ਼ੇ ਕੁਮਾਰ ਬੈਠੇ ਹਨ ਤੇ ਕਹਿ ਰਹੇ ਨੇ ‘ਬੇਟਾ ਏਕ ਜ਼ਮਾਨਾ ਹੁਆ ਕਰਤਾ ਜਬ ਹਮ ਭੀ ਕੈਨੇਡੀਅਨ ਹੁਆ ਕਰਤੇ ਥੇ’।
ਇੱਕ ਹੋਰ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਗਿਆ ਕਿ ‘ਹਮ ਤ੍ਰਿਕਾਲ ਦਰਸ਼ੀ ਹੈਂ ਸਭ ਕੁਛ ਜਾਨਤੇ ਹੈਂ’। ਇਸ ਤੋਂ ਇਲਾਵਾ ਹੋਰ ਵੀ ਕਈ ਮਜ਼ੇਦਾਰ ਮੀਮਸ ਬਣ ਰਹੇ ਹਨ ।
ਜਸਟਿਨ ਟਰੂਡੋ ਦਾ ਬਿਆਨ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀਂ ਇੱਕ ਬਿਆਨ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਖਾਲਿਸਤਾਨੀ ਸਮਰਥਕ ਅਤੇ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ ਭਾਰਤੀ ਏਜੰਸੀਆਂ ਦੇ ਸ਼ਾਮਿਲ ਹੋਣ ਦੀ ਗੱਲ ਆਖੀ ਸੀ । ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਸਿਆਸਤ ਗਰਮਾ ਗਈ ਹੈ ਤੇ ਕਈ ਸਿੱਖ ਲੀਡਰਾਂ ਨੇ ਵੀ ਇਸ ‘ਤੇ ਸਵਾਲ ਚੁੱਕੇ ਸਨ ।
- PTC PUNJABI