Akshay Kumar: ਕੈਨੇਡਾ ਦੀ ਨਾਗਰਿਕਤਾ ਛੱਡ ਭਾਰਤੀ ਨਾਗਰਿਕਤਾ ਹਾਸਿਲ ਕਰਨ 'ਤੇ ਅਕਸ਼ੈ ਕੁਮਾਰ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ ਜਾਣੋ ਕੀ ਕਿਹਾ
Akshay Kumar On Indian Citizenship: ਅਕਸ਼ੈ ਕੁਮਾਰ ਕਸ਼ੈ ਕੁਮਾਰ ਫਿਲਮ 'ਮਿਸ਼ਨ ਰਾਨੀਗੰਜ' ਨੂੰ ਲੈ ਕੇ ਸੁਰਖੀਆਂ 'ਚ ਹਨ। ਅਦਾਕਾਰ ਲਗਾਤਾਰ ਫਿਲਮ ਦਾ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਭਾਰਤੀ ਨਾਗਰਿਕਤਾ ਛੱਡ ਕੇ ਕੈਨੇਡੀਅਨ ਨਾਗਰਿਕਤਾ ਕਿਉਂ ਅਪਣਾਈ।
ਅਕਸ਼ੈ ਕੁਮਾਰ ਆਪਣੀ ਕੈਨੇਡੀਅਨ ਨਾਗਰਿਕਤਾ ਕਾਰਨ ਲੰਬੇ ਸਮੇਂ ਤੋਂ ਟ੍ਰੋਲਜ਼ ਦੇ ਨਿਸ਼ਾਨੇ 'ਤੇ ਰਹੇ ਸਨ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਨੂੰ ਕੈਨੇਡੀਅਨ ਕੁਮਾਰ ਵੀ ਕਿਹਾ ਸੀ। ਇਸ ਦੌਰਾਨ ਹਾਲ ਹੀ ਵਿੱਚ ਖਬਰ ਆਈ ਹੈ ਕਿ ਅਦਾਕਾਰ ਨੇ ਆਪਣੀ ਭਾਰਤੀ ਨਾਗਰਿਕਤਾ ਵਾਪਸ ਲੈ ਲਈ ਹੈ।
ਭਾਰਤੀ ਨਾਗਰਿਕਤਾ ਛੱਡਣ ਦਾ ਕੀ ਸੀ ਕਾਰਨ ?
ਹੁਣ ਅਕਸ਼ੈ ਕੁਮਾਰ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕੈਨੇਡੀਅਨ ਬਣਨ ਦਾ ਫੈਸਲਾ ਕਿਉਂ ਲਿਆ ਸੀ। ਅਭਿਨੇਤਾ ਨੇ ਇਸ ਦਾ ਕਾਰਨ ਆਪਣੇ ਅਸਫਲ ਕਰੀਅਰ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਇਕ ਸਮੇਂ ਉਨ੍ਹਾਂ ਦੀਆਂ ਕਈ ਫਿਲਮਾਂ ਫਲਾਪ ਹੋ ਗਈਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਕੰਮ ਦੀ ਭਾਲ ਵਿਚ ਇਹ ਕਦਮ ਚੁੱਕਣਾ ਪਿਆ।
ਕੈਨੇਡੀਅਨ ਨਾਗਰਿਕ ਕਿਉਂ ਬਣੇ ਅਕਸ਼ੈ?
ਅਕਸ਼ੈ ਕੁਮਾਰ ਨੇ ਕਿਹਾ, "ਮੈਂ ਕੈਨੇਡੀਅਨ ਬਣ ਗਿਆ ਕਿਉਂਕਿ ਇਕ ਸਮੇਂ ਮੇਰੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ ਤੇ ਮੈਂ 13 ਤੋਂ 14 ਫਲਾਪ ਫਿਲਮਾਂ ਦਿੱਤੀਆਂ। ਉਸ ਸਮੇਂ ਮੇਰਾ ਦੋਸਤ ਕੈਨੇਡਾ ਰਹਿੰਦਾ ਸੀ ਅਤੇ ਉਸ ਨੇ ਕਿਹਾ ਕਿ ਤੁਸੀਂ ਇੱਥੇ ਆਓ, ਅਸੀਂ ਇਕੱਠੇ ਕੁਝ ਕੰਮ ਕਰਾਂਗੇ। ਮੇਰੇ ਦੋਸਤ ਨੇ ਮੈਨੂੰ ਪੇਸ਼ਕਸ਼ ਕੀਤੀ ਸੀ ਕਿ ਅਸੀਂ ਇਕੱਠੇ ਕਾਰੋਬਾਰ ਕਰਾਂਗੇ। ਮੈਂ ਕਿਹਾ ਠੀਕ ਹੈ, ਮੇਰੀਆਂ ਫਿਲਮਾਂ ਵੀ ਵਧੀਆ ਨਹੀਂ ਚੱਲ ਰਹੀਆਂ ਹਨ ਅਤੇ ਇੱਕ ਵਿਅਕਤੀ ਨੂੰ ਕੰਮ ਕਰਨਾ ਪੈਂਦਾ ਹੈ, ਭਾਵੇਂ ਉਹ ਜਿੱਥੇ ਵੀ ਹੋਵੇ।
ਭਾਰਤ 'ਚ ਵਾਪਸੀ ਕਿਉਂ ਕੀਤੀ?
ਅਦਾਕਾਰ ਨੇ ਅੱਗੇ ਕਿਹਾ, "ਜਦੋਂ ਮੈਂ ਟੋਰਾਂਟੋ ਵਿੱਚ ਰਹਿਣ ਲੱਗਾ ਤਾਂ ਮੈਨੂੰ ਕੈਨੇਡੀਅਨ ਪਾਸਪੋਰਟ ਮਿਲਿਆ। ਇਸ ਦੌਰਾਨ ਮੇਰੀਆਂ ਦੋ ਫਿਲਮਾਂ ਰਿਲੀਜ਼ ਹੋਣ ਦੀ ਕਤਾਰ ਵਿੱਚ ਸਨ। ਜਦੋਂ ਉਹ ਰਿਲੀਜ਼ ਹੋਈਆਂ ਤਾਂ ਉਹ ਵੱਡੀਆਂ ਸੁਪਰਹਿੱਟ ਹੋ ਗਈਆਂ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਮੈਂ ਵਾਪਸ ਜਾ ਰਿਹਾ ਹਾਂ। ਫਿਰ ਮੈਨੂੰ ਹੋਰ ਫ਼ਿਲਮਾਂ ਮਿਲੀਆਂ ਅਤੇ ਮੈਂ ਜਿੱਥੇ ਹਾਂ ਉੱਥੇ ਪਹੁੰਚ ਗਿਆ, ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਲੋਕ ਇਸ ਨੂੰ ਇਸ ਤਰ੍ਹਾਂ ਫੜ੍ਹ ਲੈਣਗੇ। ਇਹ ਸਿਰਫ਼ ਇੱਕ ਟ੍ਰੈਵਲ ਦਸਤਾਵੇਜ਼ ਸੀ। ਮੈਂ ਸਿਰਫ਼ ਆਪਣਾ ਟੈਕਸ ਅਦਾ ਕਰਦਾ ਹਾਂ ਤੇ ਮੈਂ ਸਭ ਤੋਂ ਵੱਡਾ ਟੈਕਸਦਾਤਾ ਹਾਂ।"
- PTC PUNJABI