ਅਫਸਾਨਾ ਖ਼ਾਨ ਤੇ ਅਮਰੀਕਨ ਰੈਪਰ ਰਾਜਾ ਕੁਮਾਰ ਜਲਦ ਹੀ ਲੈ ਕੇ ਆਉਣਗੇ ਨਵਾਂ ਪ੍ਰੋਜੈਕਟ, ਵਾਇਰਲ ਹੋ ਰਹੀਆਂ ਤਸਵੀਰਾਂ

ਅਫਸਾਨਾ ਖ਼ਾਨ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਲੁੱਕਸ ਤੇ ਨਿੱਤ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ ਤੇ ਆਪਣੇ ਫੈਨਜ਼ ਨਾਲ ਹਰ ਅਪਡੇਟ ਸਾਂਝੀ ਕਰਦੀ ਹੈ। ਹਾਲ ਹੀ 'ਚ ਅਫਸਾਨਾ ਨੇ ਆਪਣੇ ਫੈਨਜ਼ ਨੂੰ ਆਪਣੇ ਨਵੇਂ ਪ੍ਰੋਜੈਕਟ ਬਾਰੇ ਅਪਡੇਟ ਦਿੱਤੀ ਹੈ।

Reported by: PTC Punjabi Desk | Edited by: Pushp Raj  |  July 04th 2023 12:41 PM |  Updated: July 04th 2023 12:41 PM

ਅਫਸਾਨਾ ਖ਼ਾਨ ਤੇ ਅਮਰੀਕਨ ਰੈਪਰ ਰਾਜਾ ਕੁਮਾਰ ਜਲਦ ਹੀ ਲੈ ਕੇ ਆਉਣਗੇ ਨਵਾਂ ਪ੍ਰੋਜੈਕਟ, ਵਾਇਰਲ ਹੋ ਰਹੀਆਂ ਤਸਵੀਰਾਂ

Afsana Khan and rapper Raja Kumari Collaboration: ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖ਼ਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੀ ਹੈ। ਅਫਸਾਨਾ ਖ਼ਾਨ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਲੁੱਕਸ ਤੇ ਨਿੱਤ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ ਤੇ ਆਪਣੇ ਫੈਨਜ਼ ਨਾਲ ਹਰ ਅਪਡੇਟ ਸਾਂਝੀ ਕਰਦੀ ਹੈ। ਹਾਲ ਹੀ 'ਚ ਅਫਸਾਨਾ ਨੇ ਆਪਣੇ ਫੈਨਜ਼ ਨੂੰ ਆਪਣੇ ਨਵੇਂ ਪ੍ਰੋਜੈਕਟ ਬਾਰੇ ਅਪਡੇਟ ਦਿੱਤੀ ਹੈ। 

ਅਫਸਾਨਾ ਖ਼ਾਨ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਅਮਰੀਕਨ ਰੈਪਰ ਰਾਜਾ ਕੁਮਾਰੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਫਸਾਨਾ ਖ਼ਾਨ ਨੇ ਆਪਣੇ ਫੈਨਜ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦੋਹਾਂ ਨੂੰ ਇੱਕਠਿਆਂ ਵੇਖ ਕੇ ਫੈਨਜ਼ ਨੂੰ ਲੱਗ ਰਿਹਾ ਹੈ ਕਿ ਦੋਵੇਂ ਮਿਲ ਕੇ ਕੁਝ ਵੱਡਾ ਕਰਨ ਜਾ ਰਹੀਆਂ ਹਨ।

ਦੱਸ ਦਈਏ ਕਿ ਅਫਸਾਨਾ ਖ਼ਾਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'ਇੱਕ ਫਰੇਮ 'ਚ ਦੋ ਕੁਈਨ (ਰਾਣੀਆਂ) / ਵੱਡੀ ਕਲੋਬਰੈਸ਼ਨ, ਮੇਰੀ ਸੋਹਣੀ ਭੈਣ @therajakumari ਨਾਲ, ਉਸ ਲਈ ਬਹੁਤ ਸਾਰਾ ਪਿਆਰ ਤੇ ਸਤਿਕਾਰ।' 

ਦੱਸਣਯੋਗ ਹੈ ਕਿ ਗਾਇਕਾ ਅਫਸਾਨਾ ਖ਼ਾਨ ਨੇ ਆਪਣੀ ਮਿਹਨਤ ਤੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਉਨ੍ਹਾਂ ਦਾ ਨਾਂ ਪੰਜਾਬੀ ਸੰਗੀਤ ਜਗਤ ਦੀ ਬਿਹਤਰੀਨ ਗਾਇਕਾਂ ਦੀ ਲਿਸਟ 'ਚ ਸ਼ਾਮਲ ਹੈ।  ਉਹ ਆਪਣੇ ਸਿੰਗਲ ਤੇ ਡਿਊਟ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।

ਹੋਰ ਪੜ੍ਹੋ: Carry On Jatta 3: ਫ਼ਿਲਮ ਕੈਰੀ ਆਨ ਜੱਟਾ ਦੇ ਮੇਕਰਸ ਖਿਲਾਫ ਸ਼ਿਕਾਇਤ ਹੋਈ ਦਰਜ, ਲੱਗੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼

ਫੈਨਜ਼ ਅਫਸਾਨਾ ਖ਼ਾਨ ਤੇ ਰਾਜਾ ਕੁਮਾਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਨੇ ਅਫਸਾਨਾ ਕੋਲੋਂ ਸਵਾਲ ਕਰਦੇ ਹੋਏ ਕਮੈਂਟ ਕੀਤਾ ਕਿ ਦੋਵੇਂ ਕੋਈ ਨਵਾਂ ਗੀਤ ਲੈ ਕੇ ਆ ਰਹੇ ਹਨ। ਕਈਆਂ ਨੇ ਅਫਸਾਨਾ ਲਈ ਲਿਖਿਆ, 'ਬਹੁਤ ਚੰਗਾ ਭੈਣੇ ਇੰਝ ਤਰੱਕੀ ਕਰੋ ਰੱਬ ਚੜ੍ਹਦੀ ਕਲਾ 'ਚ ਰੱਖੇ। ਇੱਕ ਹੋਰ ਫੈਨ ਨੇ ਲਿਖਿਆ ਅਸੀਂ ਤੁਹਾਡੇ ਦੋਵਾਂ ਦੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। '

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network