ਅਦਾਕਾਰ ਕਰਣ ਵੋਹਰਾ ਨੇ ਜੁੜਵਾ ਬੇਟਿਆਂ ਦੇ ਨਾਮ ਦਾ ਕੀਤਾ ਖੁਲਾਸਾ, 11 ਸਾਲਾਂ ਬਾਅਦ ਜੋੜੀ ਦੇ ਘਰ ਹੋਏ ਬੇਬੀ ਬੁਆਏ
ਕਹਿੰਦੇ ਹਨ ਕਿ ਰੱਬ ਦੇ ਘਰ ਦੇਰ ਹੋ ਸਕਦੀ ਹੈ ਹਨੇਰ ਨਹੀਂ । ਜੀ ਹਾਂ ਕਰਣ ਵੋਹਰਾ (Karan Vohra) ਦੇ ਘਰ ਕੁਝ ਦਿਨ ਪਹਿਲਾਂ ਜੁੜਵਾ ਬੱਚਿਆਂ ਦਾ ਜਨਮ ਹੋਇਆ ਹੈ । ਜਿਸ ਦੇ ਨਾਵਾਂ ਦਾ ਖੁਲਾਸਾ ਅਦਾਕਾਰ ਨੇ ਕੀਤਾ ਹੈ । ਅਦਾਕਾਰ ਨੇ ਬੱਚਿਆਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਆਪਣੇ ਜੁੜਵਾ ਬੱਚਿਆਂ ਦੇ ਨਾਲ ਗੁਰਦੁਆਰਾ ਸਾਹਿਬ ‘ਚ ਨਜ਼ਰ ਆ ਰਿਹਾ ਹੈ । ਅਦਾਕਾਰ ਨੇ ਆਪਣੇ ਪੁੱਤਰਾਂ ਦਾ ਨਾਮ ਆਰਿਆਵੀਰ ਅਤੇ ਅਕਸ਼ਵੀਰ ਰੱਖਿਆ ਹੈ । ਇਸ ਮੌਕੇ ਅਦਾਕਾਰ ਨੇ ਗੁਰਦੁਆਰਾ ਸਾਹਿਬ ‘ਚ ਅਰਦਾਸ ਵੀ ਕਰਵਾਈ ।
ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਵਿਆਹ ਦੀਆਂ ਅਣਵੇਖੀਆਂ ਤਸਵੀਰਾਂ ਆਈਆਂ ਸਾਹਮਣੇ, ਜੋੜੀ ਨੇ ਕੀਤਾ ਸੀ ਖੂਬ ਡਾਂਸ
ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਆਪਣੀ ਪਤਨੀ ਦੇ ਨਾਲ ਦਿਖਾਈ ਦੇ ਰਿਹਾ ਹੈ ।
ਵਿਆਹ ਤੋਂ 11 ਸਾਲਾਂ ਬਾਅਦ ਹੋਈ ਔਲਾਦ
ਕਰਣ ਵੋਹਰਾ ਅਤੇ ਬੇਲਾ ਦੇ ਵਿਆਹ ਦੇ 11 ਸਾਲਾਂ ਬਾਅਦ ਔਲਾਦ ਹੋਈ ਹੈ । ਕਰਣ ਅਤੇ ਬੇਲਾ ਨੇ 2012 ‘ਚ ਵਿਆਹ ਕਰਵਾਇਆ ਸੀ ਅਤੇ ਹਾਲ ਹੀ ‘ਚ ਇਸ ਜੋੜੀ ਦੇ ਘਰ ਦੋ ਜੁੜਵਾ ਪੁੱਤਰਾਂ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਅਦਾਕਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।ਕਰਣ ਵੋਹਰਾ ਦਾ ਕਹਿਣਾ ਹੈ ਕਿ ਪਿਤਾ ਬਣ ਕੇ ਉਹ ਬਹੁਤ ਜ਼ਿਆਦਾ ਖੁਸ਼ ਹਨ ਅਤੇ ਜਲਦ ਹੀ ਉਹ ਆਪਣੇ ਬੱਚਿਆਂ ਦੇ ਨਾਲ ਮੁੰਬਈ ਲੈ ਕੇ ਆਉਣਗੇ ।
- PTC PUNJABI