ਪੋਤੇ ਦੇ ਵਿਆਹ ਦੀ ਖੁਸ਼ੀ ‘ਚ ਬੋਲੀਆਂ ਪਾਉਂਦੇ ਨਜ਼ਰ ਆਏ ਅਦਾਕਾਰ ਧਰਮਿੰਦਰ, ਕਿਹਾ ‘ਪੋਤੇ ਦੇ ਵਿਆਹ ਦੀ ਖੁਸ਼ੀ’
ਧਰਮਿੰਦਰ (Dharmendra Deol) ਦੇ ਪੋਤੇ ਕਰਣ ਦਿਓਲ (Karan Deol) ਦਾ ਵਿਆਹ (Wedding) ਹੈ । ਜਿਸ ਦਾ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕਿਆ ਹੈ । ਇਸ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ ।ਹੁਣ ਧਰਮਿੰਦਰ ਵੀ ਵਿਆਹ ‘ਚ ਸ਼ਾਮਿਲ ਹੋ ਚੁੱਕੇ ਹਨ । ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਧਰਮਿੰਦਰ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਬੈਠ ਕੇ ਇਨਜੁਆਏ ਕਰ ਰਹੇ ਹਨ ਅਤੇ ਬੋਲੀਆਂ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਅਨੰਨਿਆ ਪਾਂਡੇ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਸਬਰ, ਸ਼ੁਕਰ, ਸਿਮਰਨ’
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕਰ ਰਹੇ ਹਨ । ਵੀਡੀਓ ‘ਚ ਧਰਮਿੰਦਰ ਕਹਿ ਰਹੇ ਹਨ ਕਿ ‘ਆਰੀ ਆਰੀ ਵਿੱਚ ਜਗਰਾਵਾਂ ਦੇ ਰੌਸ਼ਨੀ ਲੱਗਦੀ ਭਾਰੀ’। ਇਸ ਤੋਂ ਬਾਅਦ ਉਹ ਇੱਕ ਹੋਰ ਬੋਲੀ ਪਾਉਂਦੇ ਹਨ ਅਤੇ ਰਿਸ਼ਤੇਦਾਰਾਂ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦਿੰਦੇ ਹਨ ।
poote de Biah di khushi 🎶🎶🎶🎶🎶🎶🙏 pic.twitter.com/TZFDofD40n
— Dharmendra Deol (@aapkadharam) June 14, 2023
ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਧਰਮਿੰਦਰ ਪੋਤੇ ਦੇ ਵਿਆਹ ਦੀਆਂ ਹੋਰਨਾਂ ਰਸਮਾਂ ‘ਚ ਸ਼ਾਮਿਲ ਨਹੀਂ ਹੋਣਗੇ । ਉਹ ਸਿਰਫ ਵਿਆਹ ਵਾਲੇ ਦਿਨ ਹੀ ਸ਼ਾਮਿਲ ਹੋਣਗੇ । ਹੁਣ ਲੱਗਦਾ ਹੈ ਕਿ ਵਿਆਹ ਹੋਣ ਵਾਲਾ ਹੈ ਕਿਉਂਕਿ ਵਿਆਹ ‘ਚ ਧਰਮਿੰਦਰ ਪਹੁੰਚ ਚੁੱਕੇ ਹਨ ।
ਫੈਨਸ ਵੀ ਕਰ ਰਹੇ ਸਨ ਮਿਸ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਫੈਨਸ ਵੀ ਧਰਮਿੰਦਰ ਨੂੰ ਇਸ ਵਿਆਹ ‘ਚ ਮਿਸ ਕਰ ਰਹੇ ਸਨ । ਉਨ੍ਹਾਂ ਦੇ ਵਿਆਹ ‘ਚ ਸ਼ਾਮਿਲ ਹੋਣ ਤੋਂ ਬਾਅਦ ਵਿਆਹ ਦੀ ਰੌਣਕ ਦੁੱਗਣੀ ਹੋ ਗਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੰਨੀ ਦਿਓਲ, ਬੌਬੀ ਦਿਓਲ ਅਤੇ ਅਭੈ ਦਿਓਲ ਹੋਰਨਾਂ ਰਿਸ਼ਤੇਦਾਰਾਂ ਦੇ ਨਾਲ ਵਿਆਹ ਦੇ ਕੰਮਕਾਜ ਵੇਖ ਰਹੇ ਸਨ ।
- PTC PUNJABI