ਬਿੱਗ ਬੌਸ ਓਟੀਟੀ 2 ‘ਚ ਆਲੀਆ ਸਿੱਦੀਕੀ ਬੱਚਿਆਂ ਨੂੰ ਯਾਦ ਕਰਕੇ ਹੋਈ ਭਾਵੁਕ, ਸਾਂਝੇ ਕੀਤੇ ਦਿਲ ਦੇ ਜਜ਼ਬਾਤ

ਬਿੱਗ ਬੌਸ ਓਟੀਟੀ 2 ਸੀਜ਼ਨ ਹਾਲ ਹੀ ‘ਚ ਸ਼ੁਰੂ ਹੋਇਆ ਹੈ । ਇਸ ਸ਼ੋਅ ‘ਚ 13 ਪ੍ਰਤੀਭਾਗੀ ਸ਼ਾਮਿਲ ਹਨ । ਜਿਨ੍ਹਾਂ ਵਿੱਚੋਂ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਦੀ ਸਾਬਕਾ ਪਤਨੀ ਆਲੀਆ ਸਿੱਦੀਕੀ ਵੀ ਸ਼ਾਮਿਲ ਹਨ ।

Reported by: PTC Punjabi Desk | Edited by: Shaminder  |  June 22nd 2023 10:56 AM |  Updated: June 22nd 2023 10:56 AM

ਬਿੱਗ ਬੌਸ ਓਟੀਟੀ 2 ‘ਚ ਆਲੀਆ ਸਿੱਦੀਕੀ ਬੱਚਿਆਂ ਨੂੰ ਯਾਦ ਕਰਕੇ ਹੋਈ ਭਾਵੁਕ, ਸਾਂਝੇ ਕੀਤੇ ਦਿਲ ਦੇ ਜਜ਼ਬਾਤ

ਬਿੱਗ ਬੌਸ ਓਟੀਟੀ 2 (Bigg Boss OTT-2) ਸੀਜ਼ਨ ਹਾਲ ਹੀ ‘ਚ ਸ਼ੁਰੂ ਹੋਇਆ ਹੈ । ਇਸ ਸ਼ੋਅ ‘ਚ 13  ਪ੍ਰਤੀਭਾਗੀ ਸ਼ਾਮਿਲ ਹਨ । ਜਿਨ੍ਹਾਂ ਵਿੱਚੋਂ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਦੀ ਸਾਬਕਾ ਪਤਨੀ ਆਲੀਆ ਸਿੱਦੀਕੀ ਵੀ ਸ਼ਾਮਿਲ ਹਨ ।ਲੋਕ ਆਲੀਆ ਨੂੰ ਸ਼ੋਅ ‘ਚ ਪਸੰਦ ਕਰ ਰਹੇ ਹਨ।  

ਬੱਚਿਆਂ ਨੂੰ ਯਾਦ ਕਰ ਹੋਈ ਭਾਵੁਕ 

ਹਾਲ ਹੀ ‘ਚ ਆਏ ਐਪੀਸੋਡ ‘ਚ ਆਲੀਆ ਆਪਣੇ ਬੱਚਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਈ । ਆਲੀਆ ਨੂੰ ਭਾਵੁਕ ਹੁੰਦੇ ਵੇਖ ਕੇ ਉਸ ਦਾ ਦੋਸਤ ਅਭਿਸ਼ੇਕ ਉਸ ਦੇ ਕੋਲ ਗਿਆ ਅਤੇ ਗੱਲਬਾਤ ਕੀਤੀ ਤਾਂ ਆਲੀਆ ਨੇ ਦੱਸਿਆ ਕਿ ਜੇ ਉਸ ਦਾ ਤਲਾਕ ਨਾ ਹੁੰਦਾ ਤਾਂ ਉਹ ਬਿੱਗ ਬੌਸ ‘ਚ ਕਦੇ ਵੀ ਨਾਂ ਆਉਂਦੀ ।ਇਸ ਦੇ ਨਾਲ ਹੀ ਆਲੀਆ ਨੇ ਕਿਹਾ ਕਿ ਮੈਨੂੰ  ਆਪਣੇ ਪੁੱਤਰ ਦੀ ਯਾਦ ਆ ਰਹੀ ਹੈ ।

ਹੋਰ ਪੜ੍ਹੋ : ਰੈਪਰ ਹਨੀ ਸਿੰਘ ਨੂੰ ਮਿਲੀ ਗੋਲਡੀ ਬਰਾੜ ਤੋਂ ਜਾਨੋਂ ਮਾਰਨ ਦੀ ਧਮਕੀ, ਰੈਪਰ ਨੇ ਕਿਹਾ ‘ਮੈਂ ਬਹੁਤ ਡਰਿਆ ਹੋਇਆਂ’

ਕਿਉਂਕਿ ਉਹ ਬਿਲਕੁਲ ਮੇਰੇ ਵਾਂਗ ਹੈ, ਕਿਉਂਕਿ ਉਹ ਆਪਣੀਆਂ ਗੱਲਾਂ ਨੂੰ ਮੇਰੇ ਵਾਂਗ ਆਪਣੇ ਦਿਲ ‘ਚ ਹੀ ਰੱਖਦਾ ਹੈ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦਾ ।  

ਆਲੀਆ ਅਤੇ ਨਵਾਜ਼ੁਦੀਨ ਦਰਮਿਆਨ ਕਈ ਵਾਰ ਹੋਇਆ ਵਿਵਾਦ 

ਨਵਾਜ਼ੁਦੀਨ ਸਿੱਦੀਕੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਨੂੰ ਲੈ ਕੇ ਚਰਚਾ ‘ਚ ਹਨ । ਪਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਉਹ ਸੁਰਖੀਆਂ ‘ਚ ਰਹੇ ਹਨ । ਆਲੀਆ ਦੇ ਨਾਲ ਉਨ੍ਹਾਂ ਦੇ ਕਈ ਵਾਰ ਝਗੜੇ ਹੋਏ ਅਤੇ ਕਈ ਵਾਰ ਆਲੀਆ ਨੇ ਅਦਾਕਾਰ ‘ਤੇ ਗੰਭੀਰ ਇਲਜ਼ਾਮ ਵੀ ਲਗਾਏ। ਜਿਸ ਤੋਂ ਬਾਅਦ ਦੋਹਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖ ਹੋ ਗਏ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network