Celebrity Ranking: ਤੇਜਸਵੀ ਪ੍ਰਕਾਸ਼ ਨੂੰ ਪਿਛੇ ਛੱਡ ਸ਼ਹਿਨਾਜ਼ ਗਿੱਲ ਬਣੀ ਟੌਪ ਸੈਲੀਬ੍ਰੀਟੀ

Reported by: PTC Punjabi Desk | Edited by: Pushp Raj  |  May 11th 2022 02:00 PM |  Updated: May 11th 2022 03:31 PM

Celebrity Ranking: ਤੇਜਸਵੀ ਪ੍ਰਕਾਸ਼ ਨੂੰ ਪਿਛੇ ਛੱਡ ਸ਼ਹਿਨਾਜ਼ ਗਿੱਲ ਬਣੀ ਟੌਪ ਸੈਲੀਬ੍ਰੀਟੀ

ਸੋਸ਼ਲ ਨੈਟਵਰਕਿੰਗ ਦੀ ਦੁਨੀਆ ਵਿੱਚ ਅੱਜ ਜੇਕਰ ਜਬਰਦਸਤ ਫੈਨ ਫਾਲੋਇੰਗ ਤੇ ਸਟਾਰਡਮ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਪਰਦੇ ਦੀਆਂ ਮਸ਼ਹੂਰ ਹਸਤੀਆਂ ਵੀ ਫਿਲਮੀ ਸਿਤਾਰਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੇ ਕਾਰਨ ਲੱਖਾਂ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

image from twitter

ਕਈ ਸੈਲੇਬਸ ਅਜਿਹੇ ਵੀ ਹਨ ਜੋ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਹੁਣ ਟਵਿੱਟਰ 'ਤੇ ਟੌਪ ਟ੍ਰੈਡਿੰਗ ਸੈਲੀਬ੍ਰੀਟੀਜ਼ ਦੀ ਲਿਸਟ ਵਾਇਰਲ ਹੋ ਰਹੀ ਹੈ। ਇਨ੍ਹਾਂ 'ਚ ਸ਼ਹਿਨਾਜ਼ ਗਿੱਲ ਦਾ ਨਾਂਅ ਸਭ ਤੋਂ ਟੌਪ 'ਤੇ ਹੈ।

ਟੀਵੀ ਸੈਲੇਬਸ ਦੀ ਪ੍ਰਸਿੱਧੀ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਹਮੇਸ਼ਾ ਹੀ ਫੈਨਜ਼ ਅਤੇ ਹੋਰਨਾਂ ਕਈ ਕਾਰਨਾਂ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇੱਕ ਨਿੱਜੀ ਐਟਰਟੇਨਮੈਂਟ ਨਿਊਜ਼ ਪੋਰਟਲ ਹਰ ਹਫ਼ਤੇ ਸੇਲਿਬ੍ਰਿਟੀ ਰੈਂਕਿੰਗ ਸੂਚੀ ਜਾਰੀ ਕਰਦਾ ਹੈ।

image From instagram

ਇਸ ਹਫ਼ਤੇ ਪ੍ਰਸਿੱਧ ਅਭਿਨੇਤਰੀ ਅਤੇ ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਇਸ ਸੂਚੀ ਵਿੱਚ ਟੌਪ 'ਤੇ ਹੈ ਅਤੇ ਉਸ ਤੋਂ ਬਾਅਦ ਜੰਨਤ ਜ਼ੁਬੈਰ ਰਹਿਮਾਨੀ ਹੈ। BB 15 ਦੀ ਜੇਤੂ ਤੇਜਸਵੀ ਪ੍ਰਕਾਸ਼ ਤੀਜੇ ਸਥਾਨ 'ਤੇ ਹੈ।

image From instagram

ਅਭਿਨੇਤਰੀ ਅਤੇ 'ਖਤਰੋਂ ਕੇ ਖਿਲਾੜੀ 11' ਦੀ ਪ੍ਰਤੀਯੋਗੀ ਅਨੁਸ਼ਕਾ ਸੇਨ ਨੇ ਕਰਣ ਕੁੰਦਰਾ ਤੋਂ ਬਾਅਦ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਹਾਲ ਹੀ ਲੌਕਅਪ ਸ਼ੋਅ ਦੇ ਵਿਜੇਤਾ ਮੁਨਵਰ ਫਾਰੂਖੀ 13 ਵੇਂ ਸਥਾਨ 'ਤੇ ਹਨ।

 

Shehnaaz Gill tops celebrity ranking, Tejasswi Prakash loses 2nd spot Image Source: Twitter

ਟੌਪ 15 ਸੈਲੇਬਸ ਆਫ ਦਿ ਵੀਕ

1. ਸ਼ਹਿਨਾਜ਼ ਗਿੱਲ

2. ਜੰਨਤ ਜ਼ੁਬੈਰ ਰਹਿਮਾਨੀ

3. ਤੇਜਸਵੀ ਪ੍ਰਕਾਸ਼

4. ਅਨੁਸ਼ਕਾ ਸੇਨ

5. ਕਰਨ ਕੁੰਦਰਾ

6. ਕਪਿਲ ਸ਼ਰਮਾ

7. ਅਵਨੀਤ ਕੌਰ

8. ਰੁਬੀਨਾ ਦਿਲਾਇਕ

9. ਜੈਸਮੀਨ ਭਸੀਨ

10. ਮੌਨੀ ਰਾਏ

11. ਹਿਨਾ ਖਾਨ

12. ਸ਼ਿਵਾਂਗੀ ਜੋਸ਼ੀ

13. ਮੁਨੱਵਰ ਫਾਰੂਕੀ

14. ਪਰਲ ਵੀ ਪੁਰੀ

ਦੱਸ ਦਈਏ ਕਿ ਦਰਸ਼ਕ ਮਹਿਜ਼ ਟੀਵੀ ਉੱਤੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਸਣੇ ਹੋਰਨਾਂ ਪਲੇਟਫਾਰਮਸ ਉੱਤੇ ਵੀ ਆਪਣੇ ਪਸੰਦੀਦਾ ਅਦਾਕਾਰ  ਤੇ ਅਦਾਕਾਰਾ ਨੂੰ ਵੇਖਣਾ ਪਸੰਦ ਕਰਦੇ ਹਨ। ਉਹ ਆਪਣੇ ਪਸੰਦੀਦਾ ਸੈਲੀਬ੍ਰੀਟੀ ਬਾਰੇ ਤੇ ਉਸ ਦੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀ ਹਰ ਖ਼ਬਰ ਪਾਉਣ ਲਈ ਬਹੁਤ ਉਤਸ਼ਾਹਿਤ ਰਹਿੰਦੇ ਹਨ।

ਹੋਰ ਪੜ੍ਹੋ : ਵਿਦਿਆ ਬਾਲਨ ਦੀ ਅਗਲੀ ਫਿਲਮ ਨੀਯਤ ਦੀ ਸ਼ੂਟਿੰਗ ਹੋਈ ਸ਼ੁਰੂ, ਅਦਾਕਾਰਾ ਨੇ ਸੈਟ ਤੋਂ ਤਸਵੀਰਾਂ ਕੀਤੀਆਂ ਸ਼ੇਅਰ

ਸੈਲੀਬ੍ਰੀਟੀ ਰੈਕਿੰਗ ਵਿੱਚ ਸ਼ਹਿਨਾਜ਼ ਦੇ ਟੌਪ ਰੈਂਕਿੰਗ ਹਾਸਲ ਕਰਨ  ਉੱਤੇ ਉਸ ਦੇ ਫੈਨਜ਼ ਬਹੁਤ ਖੁਸ਼ ਹਨ। ਸਿਡਨਾਜ਼ੀਅਨਸ ਸ਼ਹਿਨਾਜ਼ ਦੀ ਜਿੱਤ ਉੱਤੇ ਉਸ ਨੂੰ ਵਧਾਈ ਦੇ ਰਹੇ ਹਨ। ਸਿਡਨਾਜ਼ ਲਵਰਸ ਵੱਖ-ਵੱਖ ਕਮੈਂਟ ਕਰਕੇ ਸ਼ਹਿਨਾਜ਼ ਨੂੰ ਵਧਾਈ ਦੇ ਰਹੇ ਹਨ ਤੇ ਹਾਰਟ ਈਮੋਜੀ ਭੇਜ ਕੇ ਉਸ ਉੱਤੇ ਪਿਆਰ ਲੁਟਾ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network