ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

Reported by: PTC Punjabi Desk | Edited by: Lajwinder kaur  |  June 06th 2022 01:14 PM |  Updated: June 06th 2022 01:32 PM

ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀਆਂ ਨਵੀਆਂ ਅਪਡੇਟ ਸਾਹਮਣੇ ਆ ਰਹੀਆਂ ਹਨ। ਜੀ ਹਾਂ ਪੁਲਿਸ ਦੇ ਹੱਥ ਇੱਕ ਹੋਰ ਨਵੀਂ ਸੀਸੀਟੀਵੀ ਫੁਟੇਜ ਲੱਗੀ ਹੈ। ਮੀਡੀਆ ਸੂਤਰਾਂ ਦੇ ਅਨੁਸਾਰ ਸਿੱਧੂ ਮੂਸੇਵਾਲਾ ‘ਤੇ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਰੇਕੀ ਕਰਨ ਵਾਲੇ ਸਖ਼ਸ਼ ਵੀ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਪਲਾਂ ਦਾ ਭਾਵੁਕ ਵੀਡੀਓ ਕੀਤਾ ਸਾਂਝਾ, ਕਿਹਾ-‘ਤੇਰੀ ਯਾਰੀ ਦੇ ਕਾਬਿਲ ਸੀ ਏਨਾਂ ਬਹੁਤ ਆ ਮੇਰੇ ਲਈ’

inside imag eof sidhu moose wala

ਜੀ ਹਾਂ ਰੇਕੀ ਕਰਨ ਵਾਲੇ ਮੁਲਜ਼ਮ ਸਿੱਧੂ ਮੂਸੇਵਾਲਾ ਦੇ ਘਰ ਫੈਨ ਬਣਕੇ ਆਏ ਸਨ। ਸੂਤਰ ਦੇ ਅਨੁਸਾਰ ਰੇਕੀ ਕਰਨ ਵਾਲੇ ਦੋ ਮੁਲਜ਼ਮ ਸਨ, ਜੋ ਕਿ ਫੈਨ ਬਣ ਕੇ ਸਿੱਧੂ ਮਸੇਵਾਲਾ ਦੇ ਘਰ ਪਹੁੰਚੇ ਸਨ, ਤੇ ਕਹਿ ਜਾ ਰਹਿ ਹੈ ਕਿ 45 ਮਿੰਟ ਇਹ ਰੇਕੀ ਕਰਨ ਵਾਲੇ ਸਖ਼ਸ਼ ਘਰ ‘ਚ ਬੈਠ ਕੇ ਚਾਹ ਵੀ ਪੀ ਕੇ ਗਏ ਸਨ। ਉਨ੍ਹਾਂ ਨੇ ਫੈਨ ਬਣਕੇ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰਾਂ  ਕਲਿੱਕ ਵੀ ਕਰਵਾਈਆਂ ਸਨ। ਇਹ ਸ਼ੱਕੀ ਨੌਜਵਾਨ ਸਿੱਧੂ ਮੂਸੇਵਾਲਾ ਦੀ ਥਾਰ ਦੇ ਕੋਲ ਖੜ ਕੇ ਸੈਲਫੀਆਂ ਲੈਂਦੇ ਨਜ਼ਰ ਆਏ।

sidhu moose wala new cctv footage

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਮਨੀਸ਼ਾ ਗੁਲਾਟੀ ਨਾਲ ਕੀਤਾ ਵਾਅਦਾ ਪੂਰਾ ਕਰਣਗੇ ਕਰਨ ਔਜਲਾ, ਗਾਉਣਗੇ ‘ਮਾਂ’ ਗੀਤ

ਦੱਸ ਦਈਏ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਹਮਲੇ ਤੱਦ ਹੋਇਆ ਜਦੋਂ ਸਿੱਧੂ ਮੂਸੇਵਾਲਾ ਆਪਣੇ ਦੋ ਸਾਥੀਆਂ ਦੇ ਨਾਲ ਥਾਰ ਕਾਰ 'ਚ ਜਾ ਰਹੇ ਸਨ। ਸਿੱਧੂ ਮੂਸੇਵਾਲਾ ਦਾ ਕਤਲ ਦਿਨ ਦਿਹਾੜੇ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੇ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਕਲਾਕਾਰਾਂ ਨੇ ਆਪਣੇ ਕਈ ਲਾਈਵ ਸ਼ੋਅ ਤੇ ਫ਼ਿਲਮਾਂ ਦੀ ਰਿਲੀਜ਼ ਡੇਟ ਨੂੰ ਰੱਦ ਕਰ ਦਿੱਤਾ ਹੈ। ਦੱਸ ਦਈਏ ਸਿੱਧੂ ਮੂਸੇਵਾਲਾ ਨੇ ਮਹਿਜ਼ 28 ਸਾਲਾਂ ਦੀ ਉਮਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚੰਗਾ ਨਾਮ ਬਣਾ ਲਿਆ ਸੀ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ, ਤੇ ਪੰਜਾਬੀ ਸੰਗੀਤ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network