ਸੀਬੀਐਸਈ ਨੇ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਿਆ, ਗੈਵੀ ਚਾਹਲ ਨੇ ਵੀਡੀਓ ਸਾਂਝਾ ਕਰਕੇ ਜਤਾਇਆ ਰੋਸ
ਪੰਜਾਬੀ ਅਦਾਕਾਰ ਗੈਵੀ ਚਾਹਲ (Gavie Chahal) ਨੇ ਸੀਬੀਐਸਈ (CBSE) ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕੇਂਦਰੀ ਬੋਰਡ ਨੂੰ ਇਸ ਫ਼ੈਸਲੇ ਉਤੇ ਮੁੜ ਗ਼ੌਰ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ ਗੈਵੀ ਚਾਹਲ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।
Pic Courtesy: Instagram
ਹੋਰ ਪੜ੍ਹੋ :
ਕਰਣ ਔਜਲਾ ਦੀ ਨਵਜਾਤ ਬੱਚੇ ਦੇ ਨਾਲ ਤਸਵੀਰ ਵਾਇਰਲ, ਪ੍ਰਸ਼ੰਸਕ ਦੇ ਰਹੇ ਵਧਾਈ
Pic Courtesy: Instagram
ਜਿਸ ਵਿੱਚ ਉਹਨਾਂ (Gavie Chahal) ਨੇ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਨੂੰ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਤੋਂ ਦੂਰ ਕਰਨ ਦੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਬੰਧਤ ਸੂਬਿਆਂ ਦੇ ਵਿਦਿਆਰਥੀਆਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ।
ਉਹਨਾਂ (Gavie Chahal) ਨੇ ਕਿਹਾ ਹੈ ਕਿ ਘੱਟੋ-ਘੱਟ ਸਬੰਧਤ ਸੂਬੇ ਵਿੱਚ ਉੱਥੋਂ ਦੀ ਮਾਤ ਭਾਸ਼ਾ ਜਿਵੇਂ ਪੰਜਾਬ ਵਿੱਚ ਪੰਜਾਬੀ ਹੈ, ਨੂੰ ਮੁੱਖ ਵਿਸ਼ੇ ਵਿੱਚ ਰੱਖਣਾ ਚਾਹੀਦਾ ਹੈ। ਗੈਵੀ ਨੇ ਕਿਹਾ ਕਿ ਪੰਜਾਬੀ ਅਜਿਹੀ ਭਾਸ਼ਾ ਹੈ ਜਿਹੜੇ ਦੁਨੀਆ ਦੇ ਹਰ ਦੇਸ਼ ਵਿੱਚ ਬੋਲੀ ਜਾ ਰਹੀ ਹੈ । ਕਿਸੇ ਨੂੰ ਉਸ ਦੀ ਮਾਂ ਬੋਲੀ ਤੋਂ ਦੂਰ ਕਰਨਾ ਸਭ ਤੋਂ ਮੰਦਭਾਗਾ ਹੈ । ਇਸ ਵੀਡੀਓ ਵਿੱਚ ਉਹਨਾਂ ਨੇ ਹੋਰ ਕਈ ਵਿਚਾਰ ਰੱਖੇ ਹਨ ।