ਮਸ਼ਹੂਰ ਕਮੇਡੀਅਨ ਗੁਰਚੇਤ ਚਿੱਤਰਕਾਰ ’ਤੇ ਮਾਮਲਾ ਦਰਜ, ਜਾਣੋ ਕਾਰਨ
Case registered against famous comedian Gurchet Chitrakar: ਮਸ਼ਹੂਰ ਕਮੇਡੀਅਨ ਕਲਾਕਾਰ ਗੁਰਚੇਤ ਚਿੱਤਰਕਾਰ ਵੱਲੋਂ ਪਾਈ ਗਈ ਫੇਸਬੁੱਕ ਪੋਸਟ ਨੂੰ ਲੈ ਕੇ ਮਾਮਲਾ ਕਾਫੀ ਗੰਭੀਰ ਹੋ ਗਿਆ ਹੈ। ਫੇਸਬੁੱਕ ਪੋਸਟ ਪਾਉਂਣ ਤੋਂ ਬਾਅਦ ਕੁਝ ਲੋਕਾਂ ਨੇ ਉਹਨਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਦੱਸ ਦਈਏ ਕਿ ਦੇਸ਼ ਦੇ 75ਵੇਂ ਅਜ਼ਾਦੀ ਦਿਹੜੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਸੀਆਂ ਨੂੰ ਆਪਣੇ ਘਰ ‘ਤੇ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਸੀ।ਇਸ ਦੇ ਨਾਲ ਹੀ ਤਿਰੰਗੇ ਦੇ ਨਾਲ ਪ੍ਰੋਫਾਈਲ ਪਿਕਚਰ ਲਗਾਉਣ ਦੀ ਵੀ ਅਪੀਲ ਕੀਤੀ ਹੈ।
image from instagram
ਇਸ ਨੂੰ ਲੈ ਕੇ ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਫੇਸਬੁੱਕ ਉਪਰ ਇੱਕ ਪੋਸਟ ਪਾਈ ਹੈ, ਜਿਸ ਨੂੰ ਲੈ ਕੇ ਕਈ ਲੋਕਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਇਸ ਦੇ ਚੱਲਦੇ ਹੀ ਕੁਝ ਲੋਕਾਂ ਨੇ ਉਨ੍ਹਾਂ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਸ਼ਿਕਾਇਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਗੁਰਚੇਤ ਚਿੱਤਰਕਾਰ ਨੇ ਫੇਸਬੁੱਕ ਉਪਰ ਜੋ ਪੋਸਟ ਪਾਈ ਹੈ, ਉਸ ਨਾਲ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਗੁਰਚੇਤ ਚਿੱਤਰਕਾਰ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਤਿਰੰਗੇ ਨੂੰ ਲੈ ਕੇ ਲਿਖਿਆ ਸੀ, 'ਜਿਹੜਾ ਵੀ ਤਿਰੰਗੇ ਝੰਡੇ ਵਾਲੀ ਤਸਵੀਰ ਮੋਬਾਈਲ ਉੱਤੇ ਲਾਵੇਗਾ, ਉਹ ਤਾਲੀ-ਥਾਲੀ ਵਾਲੀ ਗੈਂਗ ਵਿੱਚ ਗਿਣਿਆ ਜਾਵੇਗਾ।
image from Facebook
ਸ਼ਿਕਾਇਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਹਰ ਇੱਕ ਦੇਸ਼ਵਾਸੀ ਦੀ ਭਾਵਨਾਵਾਂ ਨੂੰ ਆਹਤ ਕਰ ਦੇਣ ਵਾਲੀ ਗੱਲ ਹੈ। ਇਸ ਨਾਲ ਸਾਡੀ ਦੇਸ਼ਪ੍ਰੇਮ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ। ਅਸੀਂ ਦੇਸ਼ ਪ੍ਰੇਮੀਂ ਹਾਂ ਤੇ ਇਸ ਲਈ ਅਸੀਂ ਅਜਿਹੇ ਵਿਚਾਰਾ ਤੋਂ ਸਹਿਮਤ ਨਹੀਂ ਹਾਂ।
ਜਾਣਕਾਰੀ ਮੁਤਾਬਕ ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਖਿਲਾਫ ਸੰਗਰੂਰ ਸਿਟੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਐਸ ਐਚ ਓ ਰਮਨਦੀਪ ਸਿੰਘ ਨੇ ਕਿਹਾ ਸਾਡਾ ਕੋਲ ਸ਼ਹਿਰ ਦੇ ਲੋਕ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਇਸ ਦੀ ਅਸੀਂ ਜਾਂਚ ਕਰ ਰਹੇ ਹਾਂ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਗੁਰਚੇਤ ਚਿੱਤਰਕਾਰ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਆ ਚੁੱਕੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਨਾਂਅ ਉਨ੍ਹਾਂ ਦੇ ਸਹੁਰੇ ਛੱਜਾ ਸਿੰਘ ਦੇ ਕਤਲ ਕੇਸ ਵਿੱਚ ਵੀ ਉਨ੍ਹਾਂ ਦਾ ਨਾਂਅ ਆਇਆ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਅਜੇ ਜਾਰੀ ਹੈ।
image from instagram
ਹੋਰ ਪੜ੍ਹੋ: ਵਿਜੇ ਦੇਵਰਕੋਂਡਾ ਤੇ ਅਨੰਨਿਆ ਪਾਂਡੇ ਨੇ ਲਗਜ਼ਰੀ ਫਲਾਈਟ ਛੱਡ ਕੇ ਇਕਨਾਮੀ ਕਲਾਸ 'ਚ ਕੀਤਾ ਸਫ਼ਰ, ਜਾਣੋ ਕਿਉਂ?
ਗੁਰਚੇਤ ਚਿੱਤਰਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਕਾਮੇਡੀ ਸ਼ੋਅਜ਼ ਅਤੇ ਫ਼ਿਲਮਾਂ ਕੀਤੀਆਂ ਹਨ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਹਨ ।ਗੁਰਚੇਤ ਚਿੱਤਰਕਾਰ ਨੇ ਕਈ ਫ਼ਿਲਮਾਂ ਦੀਆਂ ਕਹਾਣੀਆਂ ਵੀ ਲਿਖੀਆਂ ਹਨ ਅਤੇ ਉਨ੍ਹਾਂ ਨੂੰ ਅਦਾਕਾਰੀ ਦੇ ਨਾਲ-ਨਾਲ ਪੇਂਟਿੰਗ ਦਾ ਵੀ ਸ਼ੌਂਕ ਹੈ।ਉਨ੍ਹਾਂ ਦੇ ਵੱਲੋਂ ਬਣਾਈਆਂ ਗਈਆਂ ਪੇਟਿੰਗਜ਼ ਸਿੱਖ ਅਜਾਇਬ ਘਰ ‘ਚ ਵੀ ਲਗਾਈਆਂ ਗਈਆਂ ਹਨ।