Sapna Choudhary: ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਖਿਲਾਫ ਦਰਜ ਹੋਇਆ ਮਾਮਲਾ, ਭਾਬੀ ਨੇ ਲਾਏ ਦਾਜ ਮੰਗਣ ਦੇ ਦੋਸ਼
Case file again Sapna Choudhary: ਹਰਿਆਣਵੀ ਡਾਂਸਰ ਸਪਨਾ ਚੌਧਰੀ ਅਕਸਰ ਕਿਸੇ ਨਾਂ ਕਿਸੇ ਮੁੱਦੇ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਸਪਨਾ ਮੁੜ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਈ ਹੈ। ਕਿਉਂਕਿ ਸਪਨਾ ਦੀ ਭਾਬੀ ਨੇ ਪਲਵਲ ਮਹਿਲਾ ਥਾਣੇ 'ਚ ਉਸ ਦੇ ਨਾਲ-ਨਾਲ ਆਪਣੀ ਸੱਸ ਨੀਲਮ, ਪਤੀ ਕਰਨ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਕੇਸ ਦਰਜ ਕਰਵਾਇਆ ਹੈ।
image source: Instagram
ਗੱਡੀ ਦੀ ਮੰਗ ਕਰਨ ਅਤੇ ਕੁੱਟਮਾਰ ਕਰਨ ਦੇ ਲੱਗੇ ਦੋਸ਼
ANI ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਪਲਵਲ ਪੁਲਿਸ ਨੇ ਸਪਨਾ ਚੌਧਰੀ ਦੀ ਮਾਂ ਨੀਲਮ ਅਤੇ ਭਰਾ ਕਰਨ ਖਿਲਾਫ ਦਾਜ ਲਈ ਪਰੇਸ਼ਾਨ ਕਰਨ ਸਣੇ ਕਈ ਹੋਰਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸਪਨਾ ਦੀ ਭਾਬੀ ਨੇ ਉਸ ਦੇ ਪਰਿਵਾਰ 'ਤੇ ਕ੍ਰੇਟਾ ਕਾਰ ਦੀ ਮੰਗ, ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਆਪਣੀ ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਸਪਨਾ ਦੇ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਕਰਨ 'ਤੇ ਉਸ ਨੂੰ ਤੰਗ-ਪ੍ਰੇਸ਼ਾਨ, ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
image source: Instagram
2018 'ਚ ਹੋਇਆ ਸੀ ਸਪਨਾ ਦੇ ਭਰਾ ਦਾ ਵਿਆਹ
ਸਪਨਾ ਚੌਧਰੀ ਦੀ ਭਰਜਾਈ ਨੇ ਪਲਵਲ ਦੇ ਮਹਿਲਾ ਥਾਣੇ 'ਚ ਨਨਾਣ ਸਪਨਾ, ਸੱਸ ਨੀਲਮ ਅਤੇ ਪਤੀ ਕਰਨ ਅਤੇ ਕਈ ਹੋਰਨਾਂ ਲੋਕਾਂ ਖਿਲਾਫ ਦਾਜ 'ਚ ਕ੍ਰੇਟਾ ਕਾਰ ਮੰਗਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੋਸ਼ਲਾਇਆ ਹੈ ਕਿ ਸਹੁਰੇ ਪਰਿਵਾਰ ਦੇ ਲੋਕ ਉਸ ਨਾਲ ਕੁੱਟਮਾਰ ਕਰਦੇ ਸਨ ਅਤੇ ਦਾਜ ਦੀ ਮੰਗ ਕਰਦੇ ਸਨ। ਅਤੇ ਜਦੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਨ ਤਾਂ ਉਸ ਨਾਲ ਬਦਸਲੂਕੀ ਕੀਤੀ ਜਾਂਦੀ ਸੀ ਅਤੇ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਸੀ। ਸ਼ਿਕਾਇਤਕਰਤਾ ਨੇ ਸਪਨਾ ਦੇ ਭਰਾ ਕਰਨ ਨਾਲ ਸਾਲ 2018 'ਚ ਵਿਆਹ ਕੀਤਾ ਸੀ, ਜੋ ਦਿੱਲੀ ਦੇ ਨਜਫਗੜ੍ਹ ਨਿਵਾਸੀ ਸੀ।
image source: Instagram
ਧੀ ਦੇ ਜਨਮ ਤੋਂ ਬਾਅਦ ਸ਼ੁਰੂ ਹੋਈਆਂ ਦਿੱਕਤਾਂ
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ 'ਚ ਇਹ ਦੋਸ਼ ਲਾਇਆ, 'ਉਸ ਦੇ ਘਰ ਬੇਟੀ ਦੇ ਜਨਮ ਤੋਂ ਬਾਅਦ ਹੀ ਉਸ ਦੇ ਸਹੁਰੇ 'ਚੁੱਕੜ ਸਮਾਰੋਹ' 'ਚ ਕਾਰ ਦੀ ਮੰਗ ਕਰਨ ਲੱਗੇ। ਹਾਲਾਂਕਿ, ਉਸ ਦੇ ਪਿਤਾ ਨੇ ਸਪਨਾ ਦੇ ਪਰਿਵਾਰ ਨੂੰ 3 ਲੱਖ ਰੁਪਏ ਨਕਦ, ਕੁਝ ਸੋਨੇ ਤੇ ਚਾਂਦੀ ਗਹਿਣੇ ਅਤੇ ਕੱਪੜੇ ਦਿੱਤੇ। ਪਰਿਵਾਰ ਵੱਲੋਂ ਅਜਿਹਾ ਤੋਹਫਾ ਮਿਲਣ ਤੋਂ ਬਾਅਦ ਵੀ ਉਸ ਦੇ ਸਹੁਰੇ ਨਾਖੁਸ਼ ਸਨ ਤੇ ਲਗਾਤਾਰ ਕਾਰ ਦੀ ਮੰਗ ਕਰਦੇ ਹੋਏ ਉਸ 'ਤੇ ਜ਼ੁਲਮ ਢਾਹੁਣ ਲੱਗ ਪਏ। ਜਦੋਂ ਕਿ 6 ਮਈ 2020 ਨੂੰ ਉਸ ਦੇ ਪਤੀ (ਕਰਨ) ਨੇ ਸ਼ਰਾਬ ਦੇ ਨਸ਼ੇ ਵਿੱਚ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ।
image From instagram
ਇਸ ਪੂਰੇ ਮਾਮਲੇ 'ਚ ਮਹਿਲਾ ਥਾਣਾ ਇੰਚਾਰਜ ਸੁਸ਼ੀਲਾ ਨੇ ਕਿਹਾ, ' ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਪ ਪੁਲਿਸ ਕਪਤਾਨ ਸਤੇਂਦਰ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਦੋਸ਼ ਸਾਬਿਤ ਹੋਣ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।