ਫ਼ਿਲਮ 'ਕੈਰੀ ਆਨ ਜੱਟਾ 3' ਦਾ ਹੋਇਆ ਰੈਪਅੱਪ; ਜਸਵਿੰਦਰ ਭੱਲਾ ਨੇ ਫ਼ਿਲਮ ਦੀ ਟੀਮ ਨਾਲ ਮਿਲਕੇ ਕੱਟਿਆ ਕੇਕ

Reported by: PTC Punjabi Desk | Edited by: Lajwinder kaur  |  January 17th 2023 11:18 AM |  Updated: January 17th 2023 11:18 AM

ਫ਼ਿਲਮ 'ਕੈਰੀ ਆਨ ਜੱਟਾ 3' ਦਾ ਹੋਇਆ ਰੈਪਅੱਪ; ਜਸਵਿੰਦਰ ਭੱਲਾ ਨੇ ਫ਼ਿਲਮ ਦੀ ਟੀਮ ਨਾਲ ਮਿਲਕੇ ਕੱਟਿਆ ਕੇਕ

'Carry on Jatta 3' shoot wraps up: ‘ਕੈਰੀ ਆਨ ਜੱਟਾ-3’ ਐਲਾਨ ਤੋਂ ਬਾਅਦ ਹੀ ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦੱਸ ਦਈਏ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਅਖੀਰਲੇ ਦਿਨ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਫ਼ਿਲਮ ਦੀ ਰੈਪਅੱਪ ਪਾਰਟੀ ਦੀ ਇੱਕ ਵੀਡੀਓ ਐਕਟਰ ਬਿੰਨੂ ਢਿੱਲੋਂ ਵੱਲੋਂ ਸਾਂਝੀ ਕੀਤੀ ਗਈ ਹੈ। ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸੁਕ ਹਨ।

ਹੋਰ ਪੜ੍ਹੋ : ਕੰਗਨਾ ਰਣੌਤ ਨੇ ਆਪਣੇ ਮਨਾਲੀ ਵਾਲੇ ਘਰ ਦੀਆਂ ਦਿਖਾਈਆਂ ਖ਼ੂਬਸੂਰਤ ਤਸਵੀਰਾਂ, ਬਰਫ਼ ਨਾਲ ਢੱਕਿਆ ਆਇਆ ਨਜ਼ਰ

gippy grewal with jaswinder bhalla

ਜਿਵੇਂ ਕਿ ਸਭ ਜਾਣਦੇ ਹੀ ਨੇ ਗਿੱਪੀ ਗਰੇਵਾਲ, ਜਸਵਿੰਦਰ ਭੱਲਾ ਤੇ ਬਿੰਨੂ ਢਿੱਲੋਂ ਦੀ ਤਿਕੜੀ ਹਮੇਸ਼ਾ ਹੀ 'ਕੈਰੀ ਆਨ ਜੱਟਾ' 'ਚ ਧਮਾਲ ਮਚਾਉਂਦੀ ਆਈ ਹੈ। ਹੁਣ ਇਹ ਤਿਕੜੀ ਇਸ ਫ਼ਿਲਮ ਦੇ ਤੀਜੇ ਭਾਗ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਵੇਗੀ।

ਫ਼ਿਲਮ ਦੀ ਰੈਪਅੱਪ ਪਾਰਟੀ ਵਿੱਚ ਫ਼ਿਲਮ ਦੀ ਸਾਰੀ ਹੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਜਸਵਿੰਦਰ ਭੱਲਾ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਸਮੀਪ ਕੰਗ, ਨਰੇਸ਼ ਕਥੂਰੀਆ, ਗੁਰਪ੍ਰੀਤ ਘੁੱਗੀ ਅਤੇ ਬਾਕੀ ਦੀ ਟੀਮ ਵੀ ਨਜ਼ਰ ਆ ਰਹੀ ਹੈ। ਸਾਰੇ ਜਾਣੇ ਜਸਵਿੰਦਰ ਭੱਲਾ ਨੂੰ ਹੀ ਕੇਕ ਕੱਟਣ ਲਈ ਕਹਿੰਦੇ ਹਨ। ਵੀਡੀਓ ਵਿੱਚ ਦੇਖ ਸਕਦੇ ਹੋ ਸਾਰੀ ਟੀਮ ਨੇ ਇੱਕ ਦੂਜੇ ਦਾ ਮੂੰਹ ਕੇਕ ਦੇ ਨਾਲ ਮਿੱਠਾ ਕੀਤਾ।

jaswinder bhalla with carry on jatta 3 cast

ਤੁਸੀਂ 'ਕੈਰੀ ਆਨ ਜੱਟਾ' ਤੇ ਕੈਰੀ ਆਨ ਜੱਟਾ 2 'ਚ ਇਸ ਤਿਕੜੀ ਦੀ ਕਾਮੇਡੀ ਨੂੰ ਦੇਖਿਆ ਹੈ। ਹੁਣ ਜਲਦ ਹੀ ਇਹ ਤਿਕੜੀ ਮੁੜ ਕੈਰੀ ਆਨ ਜੱਟਾ 3 'ਚ ਇਕੱਠੀ ਨਜ਼ਰ ਆਉਣ ਵਾਲੀ ਹੈ। ਫਿਲਮ ਦੀ ਸ਼ੂਟਿੰਗ ਹੁਣ ਅਧਿਕਾਰਤ ਤੌਰ 'ਤੇ ਪੂਰੀ ਹੋ ਗਈ ਹੈ।

carry on jatt 3 movie-min

ਇਸ ਫ਼ਿਲਮ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਡੱਬ ਕੀਤਾ ਜਾਵੇਗਾ। ਵੱਖੋ ਵੱਖ ਭਾਸ਼ਾਵਾਂ 'ਚ ਡੱਬ ਹੋਣ ਵਾਲੀ ‘ਕੈਰੀ ਆਨ ਜੱਟਾ-3’ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ। ਇਹ ਫ਼ਿਲਮ 29 ਜੂਨ 2023 ਨੂੰ ਰਿਲੀਜ਼ ਹੋਵੇਗੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network