ਗਾਜਰ ਦੇ ਜੂਸ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਹੈ ਫਾਇਦੇਮੰਦ
ਗਾਜਰ ਸਰਦੀਆਂ ‘ਚ ਮਿਲਣ ਵਾਲੀ ਆਮ ਸਬਜ਼ੀ ਹੈ । ਸਬਜ਼ੀ ਦੇ ਨਾਲ ਨਾਲ ਕਈ ਲੋਕ ਇਸ ਨੂੰ ਸਲਾਦ ਦੇ ਤੌਰ ‘ਤੇ ਵੀ ਇਸਤੇਮਾਲ ਕਰਦੇ ਹਨ ।ਪਰ ਇਸ ਦਾ ਜੂਸ ਪੀਣਾ ਵੀ ਬਹੁਤ ਹੀ ਲਾਭਦਾਇਕ ਹੁੰਦਾ ਹੈ । ਗਾਜਰ ‘ਚ ਕਈ ਵਿਟਾਮਿਨਸ ਹੁੰਦੇ ਹਨ । ਇਸ ਦੇ ਨਾਲ ਹੀ ਇਸ ਦਾ ਜੂਸ ਕਈ ਬਿਮਾਰੀਆਂ ‘ਚ ਵੀ ਰਾਹਤ ਪਹੁੰਚਾਉਂਦਾ ਹੈ ।ਗਾਜਰ ਖਾਣ ਨਾਲ ਖ਼ਾਸ ਤੌਰ ’ਤੇ ਅੱਖਾਂ ਦੀ ਨਜ਼ਰ ਠੀਕ ਰਹਿੰਦੀ ਹੈ।
ਗਾਜਰ ਦਾ ਜੂਸ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ। ਇਹ ਅੱਖਾਂ ਦੀ ਸਿਹਤ ਲਈ ਜ਼ਰੂਰੀ ਹੈ।ਗਾਜਰ ਵਿੱਚ ਘੱਟ ਜੀਆਈ ਸਕੋਰ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕਾਬੂ ਹੇਠ ਰੱਖਣ ਵਿੱਚ ਸਹਾਇਕ ਹੁੰਦੀ ਹੈ। ਡਾਇਬਟੀਜ਼ ਦੇ ਮਰੀਜ਼ ਬਲੱਡ ਸ਼ੂਗਰ ਦੇ ਸਿਹਤਮੰਦ ਲੈਵਲ ਲਈ ਗਾਜਰ ਦਾ ਜੂਸ ਪੀ ਸਕਦੇ ਹਨ।
ਦਿਲ ਦੀ ਸਿਹਤ ਲਈ ਵੀ ਗਾਜਰ ਦਾ ਜੂਸ ਬਹੁਤ ਫ਼ਾਇਦੇਮੰਦ ਹੈ। ਸਬਜ਼ੀ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕਾਬੂ ਹੇਠ ਲਿਆਉਣ ਤੇ ਦਿਲ ਦੀ ਮੁਕੰਮਲ ਸਿਹਤ ਨੂੰ ਵਧਾਉਣ ਵਿੱਚ ਮਦਦਗਾਰ ਸਿੱਧ ਹੁੰਦਾ ਹੈ। ਗਾਜਰ ਦੇ ਜੂਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ।
ਗਾਜਰ ਵਿੱਚ ਫ਼ਾਈਬਰ ਦੀ ਕਾਫ਼ੀ ਮਾਤਰਾ ਹੁੰਦੀ ਹੈ। ਗਾਜਰ ਦਾ ਜੂਸ ਘੱਟ ਕੈਲੋਰੀ ਵਾਲਾ ਡ੍ਰਿੰਕ ਵੀ ਹੈ। ਇਸ ਦੇ ਪੀਣ ਨਾਲ ਵਜ਼ਨ ਘੱਟ ਰੱਖਣ ਵਿੱਚ ਮਦਦ ਮਿਲਦੀ ਹੈ।