‘ਸ਼ੇਰਸ਼ਾਹ’ ਫ਼ਿਲਮ ਦੇਖ ਕੇ ਰੋ ਪਿਆ ਕੈਪਟਨ ਵਿਕਰਮ ਬੱਤਰਾ ਦਾ ਪਰਿਵਾਰ, ਕੈਪਟਨ ਬੱਤਰਾ ਨੂੰ ਇਸ ਲਈ ਕਿਹਾ ਜਾਂਦਾ ਸੀ ‘ਸ਼ੇਰਸ਼ਾਹ’
ਸਿਧਾਰਥ ਮਲਹੋਤਰਾ ਅਤੇ ਕਿਯਾਰਾ ਅਡਵਾਨੀ ਦੀ ਫ਼ਿਲਮ ‘ਸ਼ੇਰਸ਼ਾਹ’ (Shershaah) ਓਟੀਟੀ ਪਲੇਟਫਾਰਮ ਤੇ ਰਿਲੀਜ਼ ਕਰ ਦਿੱਤੀ ਗਈ ਹੈ । ਇਸ ਫ਼ਿਲਮ ਨੂੰ ਅਲੋਚਕਾਂ ਦੇ ਨਾਲ ਨਾਲ ਦਰਸ਼ਕਾਂ ਦਾ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ । ਫ਼ਿਲਮ ਨੂੰ ਦੇਖਣ ਤੋਂ ਬਾਅਦ ਵਿਕਰਮ ਬੱਤਰਾ (Vikram Batra ) ਦੇ ਪਰਿਵਾਰ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਕਾਰਗਿਲ ਜੰਗ ਦੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਜ਼ਿੰਦਗੀ ਤੇ ਅਧਾਰਿਤ ਹੈ । ਫ਼ਿਲਮ ਦਾ ਨਿਰਦੇਸ਼ਨ ਵਿਸ਼ਣੂ ਵਰਧਨ ਨੇ ਕੀਤਾ ਹੈ । ਫ਼ਿਲਮ ਦੇ ਨਿਰਮਾਤਾਵਾਂ ਨੇ ਵਿਕਰਮ ਬੱਤਰਾ ਦੇ ਪਰਿਵਾਰ ਤੇ ਦੋਸਤਾਂ ਲਈ ਫ਼ਿਲਮ ਦਾ ਪ੍ਰੀਮੀਅਰ ਵੀ ਰੱਖਿਆ ਸੀ ।
ਹੋਰ ਪੜ੍ਹੋ :
ਸ਼੍ਰੀ ਦੇਵੀ ਦੇ ਜਨਮ ਦਿਨ ’ਤੇ ਜਾਣੋਂ ਕਾਮਯਾਬੀ ਦੀ ਬੁਲੰਦੀ ’ਤੇ ਬਣੇ ਰਹਿਣ ਲਈ ਕਿਸ ਤਰ੍ਹਾਂ ਦੀਆਂ ਕਰਦੀ ਸੀ ਹਰਕਤਾਂ
ਫ਼ਿਲਮ ਦੇਖਣ ਤੋਂ ਬਾਅਦ ਵਿਕਰਮ ਬੱਤਰਾ (Vikram Batra ) ਦੇ ਪਰਿਵਾਰ ਨੇ ਫ਼ਿਲਮ ਨੂੰ ਲੈ ਕੇ ਆਪਣੀ ਰਾਏ ਦਿੱਤੀ । ਪਰਿਵਾਰ ਫ਼ਿਲਮ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ ਹੈ । ਵਿਕਰਮ ਬੱਤਰਾ (Vikram Batra ) ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਕਾਂਗੜਾ ਵਿੱਚ 9 ਸਤੰਬਰ 1974 ਵਿੱਚ ਹੋਇਆ ਸੀ । ਉਹਨਾਂ ਦੀ ਬਹਾਦਰੀ ਕਰਕੇ ਦੇਸ਼ ਦੇ ਦੁਸ਼ਮਣ ਵੀ ਉਹਨਾਂ ਨੂੰ ਸ਼ੇਰਸ਼ਾਹ (Shershaah) ਦੇ ਨਾਂਅ ਨਾਲ ਜਾਣਦੇ ਸਨ । ਪਰਮਵੀਰ ਚੱਕਰ ਕੈਪਟਨ ਵਿਕਰਮ 1999 ਵਿੱਚ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ ।
ਉਹਨਾਂ ਦੀ ਸ਼ਹੀਦੀ ਤੋਂ ਬਾਅਦ ਪਰਬਤ ਦੀ ਇੱਕ ਚੋਟੀ ਦਾ ਨਾਂਅ ਉਹਨਾਂ ਦੇ ਨਾਂਅ ਤੇ ਰੱਖਿਆ ਗਿਆ ਸੀ । ਉਹਨਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਯਾਦ ਕੀਤੇ ਜਾਂਦੇ ਹਨ । ਕੈਪਟਨ ਨੇ 20 ਜੂਨ 1999 ਨੂੰ ਕਾਰਗਿਲ ਦੀ ਚੋਟੀ ਤੋਂ ਦੁਸ਼ਮਣ ਨੂੰ ਭਜਾਉਣ ਲਈ ਮੁਹਿੰਮ ਛੇੜੀ ਸੀ । ਕਈ ਘੰਟਿਆਂ ਦੀ ਗੋਲੀਬਾਰੀ ਤੋਂ ਬਾਅਦ ਉਹ ਇਸ ਮੁਹਿੰਮ ਵਿੱਚ ਕਾਮਯਾਬ ਹੋ ਗਏ ਸਨ । ਇਸ ਕਾਮਯਾਬੀ ਤੋਂ ਬਾਅਦ ਉਹਨਾਂ ਦੇ ਕਮਾਂਡਿੰਗ ਅਫਸਰ ਨੇ ਉਹਨਾਂ ਨੂੰ ਸ਼ੇਰਸ਼ਾਹ (Shershaah) ਨਾਂਅ ਦਿੱਤਾ ਸੀ ।